ਤਿਉਹਾਰ 'ਤੇ ਪਕਵਾਨਾਂ ਦੀ ਥਾਂ ਕੁੱਤੇ ਰਿੰਨ੍ਹਦੇ ਨੇ ਇਹ ਲੋਕ, ਦੇਖੋ ਭਿਆਨਕ ਤਸਵੀਰਾਂ
ਸਰਵੇਖਣ ਦੌਰਾਨ ਜ਼ਿਆਦਾਤਰ ਲੋਕਾਂ ਨੇ ਮੰਨਿਆ ਕਿ ਇਸ ਫੈਸਟੀਵਲ ਨਾਲ ਚੀਨ ਦਾ ਵਿਸ਼ਵ ਚ ਨਾਕਾਰਾਤਮਕ ਵੱਕਾਰ ਸਾਬਿਤ ਹੋ ਰਿਹਾ ਹੈ। ਪਰ ਚੀਨ ਸਰਕਾਰ ਅਜੇ ਤੱਕ ਇਸ ਫੈਸਟੀਵਲ ਨੂੰ ਬੰਦ ਕਰਾਉਣ 'ਚ ਨਾਕਾਮ ਰਹੀ ਹੈ।
Download ABP Live App and Watch All Latest Videos
View In Appਇਸ ਫੈਸਟੀਵਲ ਲਈ ਜਿਉਂਦੇ ਕੁੱਤਿਆਂ ਨੂੰ ਭੁੰਨਿਆ ਵੀ ਜਾਂਦਾ ਹੈ।
ਕੁੱਝ ਸਮਾਂ ਪਹਿਲਾਂ ਇਸ ਸਬੰਧੀ ਇਕ ਸਰਵੇਖਣ ਵੀ ਕਰਵਾਇਆ ਗਿਆ ਜਿਸ 'ਚ ਇਹ ਸਾਹਮਣੇ ਆਇਆ ਕਿ ਚੀਨ 'ਚ 64 ਫੀਸਦੀ ਲੋਕ ਇਸ ਫੈਸਟੀਵਲ ਦੇ ਖਿਲਾਫ ਹਨ। ਸਰਵੇਖਣ 'ਚ 51.7 ਫੀਸਦੀ ਲੋਕਾਂ ਨੇ ਇਸ ਰੁਝਾਨ ਨੂੰ ਹਮੇਸ਼ਾਂ ਲਈ ਬੰਦ ਕਰਾਉਣ ਦੀ ਮੰਗ ਕੀਤੀ।
ਇਸ ਫੈਸਟੀਵਲ ਨੂੰ ਬੰਦ ਕਰਾਉਣ ਲਈ ਇਕ ਕਰੋੜ ਲੋਕ ਪਟੀਸ਼ਨ ਸਾਈਨ ਕਰ ਚੁੱਕੇ ਹਨ।
2010 ਤੋਂ ਸ਼ੁਰੂ ਹੋਏ ਇਸ ਫੈਸਟੀਵਲ ਦੌਰਾਨ 10 ਦਿਨਾਂ 'ਚ 15 ਹਜ਼ਾਰ ਕੁੱਤਿਆਂ ਨੂੰ ਮਾਰ ਕੇ ਖਾਇਆ ਜਾਂਦਾ ਸੀ। ਬਾਅਦ 'ਚ ਅੰਤਰ ਰਾਸ਼ਟਰੀ ਦਬਾਅ ਦੇ ਚੱਲਦਿਆਂ ਇਹ ਗਿਣਤੀ 15 ਹਜ਼ਾਰ ਤੋਂ ਤਿੰਨ ਹਜ਼ਾਰ 'ਤੇ ਆ ਗਈ।
ਇਸ ਫੈਸਟੀਵਲ ਨੂੰ ਬੰਦ ਕਰਾਉਣ ਲਈ ਐਨੀਮਲ ਐਕਟੀਵਿਸਟ ਵੱਲੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕੀਤਾ ਜਾਂਦਾ ਰਿਹਾ ਹੈ ਪਰ ਅਜੇ ਤੱਕ ਇਸਨੂੰ ਬੰਦ ਨਹੀਂ ਕੀਤਾ ਜਾ ਸਕਿਆ।
ਯੂਲਿਨ ਡਾਗ ਫੈਸਟੀਵਲ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਪ੍ਰਤੀ ਦਿਨ 50 ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਹੈ ਤਾਂ ਜੋ 10 ਦਿਨ ਤੱਕ ਡਾਗ ਮੀਟ ਦੀ ਸਪਲਾਈ ਚੱਲਦੀ ਰਹੇ।
ਯੂਲਿਨ: ਚੀਨ ਦੇ ਯੂਲਿਨ ਸ਼ਹਿਰ 'ਚ 21 ਜੂਨ ਨੂੰ ਡਾਗ ਫੈਸਟੀਵਲ ਸ਼ੁਰੂ ਹੋਣ ਜਾ ਰਿਹਾ ਹੈ। ਇਸ ਫੈਸਟੀਵਲ 'ਚ ਹਜ਼ਾਰਾਂ ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਇਸ ਫੈਸਟੀਵਲ ਦੀ ਸ਼ੁਰੂਆਤ ਹੋ ਚੁੱਕੀ ਹੈ। ਤਿਆਰੀ 'ਚ ਬੁੱਚੜਖਾਨੇ ਖੁੱਲ੍ਹ ਗਏ ਹਨ ਜਿੱਥੇ ਕੁੱਤਿਆਂ ਨੂੰ ਬੇਰਹਿਮੀ ਨਾਲ ਮਾਰਿਆ ਜਾ ਰਿਹਾ ਹੈ। ਅਗਲੀਆਂ ਤਸਵੀਰਾਂ ਤਹਾਨੂੰ ਵਿਚਲਿਤ ਕਰ ਸਕਦੀਆਂ ਹਨ।
ਸੜਦੇ-ਬਲਦੇ ਪਾਣੀ 'ਚ ਕੁੱਤਿਆਂ ਨੂੰ ਸੁੱਟ ਦਿੱਤਾ ਜਾਂਦਾ ਹੈ ਤੇ ਫਿਰ ਲੋਕ ਸ਼ੌਕ ਨਾਲ ਕੁੱਤੇ ਖਾਂਦੇ ਹਨ। ਇਸ ਦੌਰਾਨ ਰੋਜ਼ਾਨਾ 50 ਕੁੱਤਿਆਂ ਨੂੰ ਮਾਰ ਦਿੱਤਾ ਜਾਂਦਾ ਹੈ।
- - - - - - - - - Advertisement - - - - - - - - -