ਇਸਲਾਮਾਬਾਦ: ਸਿੰਧ ਖੇਤਰ ਦੇ ਜ਼ਿਲ੍ਹਾ ਘੋਟਕੀ 'ਤ ਇੱਕ ਮੁਗਰੇ ਨੂੰ ਅੱਠ ਮਹੀਨਿਆਂ ਬਾਅਦ ਪੁਲਿਸ ਹਿਰਾਸਤ ਚੋਂ ਰਿਹਾਈ ਮਿਲੀ ਹੈ। ਪੁਲਿਸ ਨੇ ਮੁਰਗਿਆਂ ਦੀ ਲੜਾਈ ਦੇ ਖੇਡ ਦੌਰਾਨ ਛਾਪੇਮਾਰੀ ਕਰ ਮਾਲਕਾਂ ਸਣੇ ਮੁਰਗਿਆਂ ਨੂੰ ਹਿਰਾਸਤ 'ਚ ਲਿਆ ਸੀ। ਦੱਸ ਦਈਏ ਕਿ ਪਿਛਲੇ ਕੁਝ ਮਹੀਨਿਆਂ 'ਚ ਬਾਰੀ-ਬਾਰੀ ਦੋਸ਼ੀ ਜ਼ਮਾਨਤ 'ਤੇ ਰਿਹਾ ਹੁੰਦੇ ਰਹੇ ਜਦਕਿ ਕਿਸੇ ਨੇ ਵੀ ਮੁਰਗਿਆਂ ਦੀ ਦਾਅਵੇਦਾਰੀ ਨਹੀਂ ਕੀਤੀ।

ਪੁਲਿਸ ਨੇ ਜਾਇਦਾਦ ਕੇਸ ਤੌਰ 'ਤੇ ਪੰਜ ਕੁੱਕੜਾਂ ਨੂੰ ਕਬਜ਼ੇ 'ਚ ਰੱਖਿਆ। ਇਸ ਦੌਰਾਨ ਮੁਰਗੇ ਪੁਲਿਸ ਵਾਲਿਆਂ ਲਈ ਹੀ ਸਿਰ ਦਰਦ ਬਣ ਗਏ। ਕਿਉਂਕਿ ਪੁਲਿਸ ਨੂੰ ਆਪਣੀ ਜੇਬ ਚੋਂ ਇਨ੍ਹਾਂ 'ਤੇ ਖ਼ਰਚ ਕਰਨਾ ਪਿਆ। ਜਾਣਕਾਰੀ ਮੁਤਾਬਕ ਇੱਕ ਪੁਲਿਸ ਕਰਮੀ ਨੂੰ ਕੁੱਕੜਾਂ ਦੀ ਦੇਖਰੇਖ ਦਾ ਜਿੰਮਾ ਦਿੱਤਾ ਗਿਆ ਸੀ।

ਘੋਟਕੀ ਨਿਵਾਸੀ ਜ਼ਫਰ ਮੀਰਾਨੀ ਨੇ ਸਿਵਲ ਜੱਜ ਦੀ ਅਦਾਲਤ ਨੂੰ ਮੁਰਗੇ ਦੀ ਹਵਾਲਗੀ ਦੀ ਅਪੀਲ ਕੀਤੀ। ਅਦਾਲਤ ਨੇ ਸ਼ਿਕਾਇਤਕਰਤਾ ਦੀ ਅਪੀਲ ਮਨਜੂਰ ਕਰ ਦਿੱਤੀ ਅਤੇ ਪੁਲਿਸ ਨੂੰ ਕੁੱਕੜ ਦਾਅਵੇਦਾਰ ਦੇ ਹਵਾਲੇ ਕਰਨ ਦੇ ਆਦੇਸ਼ ਦਿੱਤੇ। ਜ਼ਰਵਾਰ ਪੁਲਿਸ ਨੇ ਅਦਾਲਤ ਦੇ ਆਦੇਸ਼ 'ਤੇ ਕੁੱਕੜ ਜ਼ਫਰ ਨੂੰ ਸੌਂਪ ਦਿੱਤਾ।

ਮਹਾਤਮਾ ਗਾਂਧੀ ਦੇ ਚਸ਼ਮੇ ਬ੍ਰਿਟੇਨ ਵਿਚ ਹੋਣਗੇ ਨਿਲਾਮ, ਪਹਿਲਾਂ ਵੀ ਲੱਗ ਚੁੱਕੀ ਹੈ ਬੋਲੀ

ਦੱਸ ਦਈਏ ਕਿ ਪਾਕਿਸਤਾਨ ਦੇ ਚਾਰ ਸੂਬਿਆਂ ਤੇ ਖਾਸ ਕਰਕੇ ਦੇਹਾਤੀ ਖੇਤਰਾਂ 'ਮੁਰਗਿਆਂ ਦੀ ਲੜਾਈ ਹੀ ਲੋਕਾਂ ਦੇ ਮਨੋਰੰਜਨ ਦਾ ਸਾਧਨ ਹੈ। ਮੁਰਗਿਆਂ ਦੀ ਲੜਾਈ 'ਤੇ ਸ਼ਰਤਾਂ ਲਗਾਈਆਂ ਜਾਂਦੀਆਂ ਹਨ। ਕਾਨੂੰਨ ਵਿਚ ਜੂਆ ਖੇਡਣ ਤੇ ਵੱਧ ਤੋਂ ਵੱਧ ਇਕ ਸਾਲ ਦੀ ਕੈਦ ਅਤੇ 500 ਰੁਪਏ ਜੁਰਮਾਨਾ ਦੀ ਵਿਵਸਥਾ ਕੀਤੀ ਗਈ ਹੈ।

Patanjali IPL 2020: ਹੁਣ ਬਾਬਾ ਰਾਮਦੇਵ ਦਾ ਪਤੰਜਲੀ ਕਰੇਗਾ ਆਈਪੀਐਲ ਨੂੰ ਸਪੌਂਸਰ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904