ਦੁਨੀਆ 'ਚ ਅਜਿਹੀਆਂ ਕਈ ਅਜੀਬੋ-ਗਰੀਬ ਰਵਾਇਤਾਂ ਹਨ, ਜਿਸ ਨੂੰ ਸੁਣ ਕੇ ਕੋਈ ਵੀ ਦੰਗ ਰਹਿ ਜਾਵੇਗਾ। ਲੋਕ ਅੱਜ ਵੀ ਇਨ੍ਹਾਂ ਪਰੰਪਰਾਵਾਂ ਨੂੰ ਨਿਭਾਉਂਦੇ ਹਨ। ਇਨ੍ਹਾਂ 'ਚੋਂ ਕਈ ਤਾਂ ਅਜਿਹੀਆਂ ਹਨ, ਜਿਸ ਨਾਲ ਮਨੁੱਖੀ ਨੂੰ ਆਪਣੇ ਸਰੀਰ 'ਤੇ ਦੁੱਖ ਝੱਲਣੇ ਪੈਂਦੇ ਹਨ।


ਇੰਡੋਨੇਸ਼ੀਆ ‘ਚ ਇੱਕ ਅਜਿਹਾ ਕਬੀਲਾ ਹੈ ਜਿੱਥੇ ਕਿਸੇ ਦੀ ਮੌਤ ਹੋਣ 'ਤੇ ਔਰਤਾਂ ਦੀਆਂ ਉਂਗਲੀਆਂ ਕੱਟ ਦਿੱਤੀਆਂ ਜਾਂਦੀਆਂ ਹਨ। ਇਹ ਕਬੀਲੇ ਦੀ ਪਰੰਪਰਾ ਹੈ ਕਿ ਕਿਸੇ ਵਿਅਕਤੀ ਦੀ ਮੌਤ ਹੋਣ ‘ਤੇ ਉਸ ਘਰ ਦੀ ਕਿਸੇ ਇੱਕ ਔਰਤ ਦੀ ਇੱਕ ਉਂਗਲ ਕੱਟ ਦਿੱਤੀ ਜਾਂਦੀ ਹੈ।

ਤਾਨਾਸ਼ਾਹ ਕਿਮ ਜੋਂਗ ਦੀ ਭੈਣ ਨੂੰ ਚੜ੍ਹਿਆ ਗੁੱਸਾ, ਦੁਸ਼ਮਣ ਮੁਲਕ ਨੂੰ ਫੌਜੀ ਕਾਰਵਾਈ ਦੀ ਧਮਕੀ

‘ਦਾਨੀ' ਕਬੀਲਾ ਪਾਪੂਆ ਗਿੰਨੀ ਅਧੀਨ ਆਉਂਦਾ ਹੈ ਤੇ ਇੱਥੇ ਲਗਪਗ ਢਾਈ ਲੱਖ ਆਦੀਵਾਸੀ ਹਨ। ਇਸ ਪਰੰਪਰਾ ਦੇ ਪਿੱਛੇ ਤਰਕ ਇਹ ਹੈ ਕਿ ਔਰਤ ਉਂਗਲੀ ਦਾਨ ਕਰਨ ਤੋਂ ਬਾਅਦ ਮਰਨ ਵਾਲਾ ਪਰਿਵਾਰ ਨੂੰ ਭੂਤ ਬਣ ਕੇ ਨਹੀਂ ਸਤਾਏਗਾ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ