ਨਵੀਂ ਦਿੱਲੀ: ਐਪਲ ਆਪਣੇ ਪ੍ਰਸ਼ੰਸਕਾਂ ਲਈ ਨਵੇਂ ਡਿਜ਼ਾਇਨ ਦਾ ਆਈਫੋਨ ਲਿਆਉਣ ਦੀ ਤਿਆਰੀ 'ਚ ਹੈ। ਮੰਨਿਆ ਜਾ ਰਿਹਾ ਐਪਲ ਅਗਲੇ ਸਾਲ ਇਸ ਨਵੇਂ ਫੋਨ ਨੂੰ ਲੌਂਚ ਕਰ ਸਕਦੀ ਹੈ।


ਕੰਪਨੀ iPhone 12 ਸੀਰੀਜ਼ ਤੋਂ ਬਾਅਦ ਇਸ ਨੂੰ ਲੌਂਚ ਕਰ ਕਰੇਗੀ। iPhone 12 ਸੀਰੀਜ਼ ਤਹਿਤ ਚਾਰ ਫੋਨ ਲੌਂਚ ਹੋ ਸਕਦੇ ਹਨ। ਜਿੰਨ੍ਹਾਂ ਨੂੰ ਸਤੰਬਰ-ਅਕਤਬੂਰ 'ਚ ਮਾਰਕਿਟ 'ਚ ਉਤਾਰਿਆ ਜਾ ਸਕਦਾ ਹੈ। ਇਸ ਤੋਂ ਬਾਅਦ ਕੰਪਨੀ ਅਗਲੇ ਸਾਲ ਫੋਲਡਏਬਲ ਆਈਫੋਨ ਲਾਂਚ ਕਰੇਗੀ।


ਐਪਲ ਆਪਣੇ ਫੋਲਡਏਬਲ ਫੋਨ ਨੂੰ iPhone Flip ਦਾ ਨਾਂਅ ਦੇਵੇਗੀ। ਇਸ ਫੋਨ ਦਾ ਡਿਜ਼ਾਇਨ Samsung Z Flip ਜਿਹਾ ਹੋ ਸਕਦਾ ਹੈ। ਇਹ ਫੋਨ ਵਿਚਾਲਿਓਂ ਫੋਲਡ ਹੋਵੇਗਾ।


ਮੰਨਿਆ ਜਾ ਰਿਹਾ ਕਿ ਇਸ ਦੀ ਕੀਮਤ 1099 ਡਾਲਰ ਯਾਨੀ ਕਰੀਬ 83 ਹਜ਼ਾਰ ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ ਕੰਪਨੀ ਇਸ ਨੂੰ ਗੈਲੇਕਸੀ ਫੋਲਡ ਜਿਹੀ ਲੁਕ 'ਚ ਬਜ਼ਾਰ 'ਚ ਉਤਾਰੇਗੀ ਤਾਂ ਇਸ ਦਾ ਰੇਟ ਜ਼ਿਆਦਾ ਹੋ ਸਕਦਾ ਹੈ।


ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ


ਜਦੋਂ ਨਵਜੋਤ ਸਿੱਧੂ ਦਾ ਪਾਕਿਸਤਾਨੀ ਗੇਂਦਬਾਜ਼ ਨਾਲ ਪਿਆ ਸੀ ਪੇਚਾ, ਜਾਣੋ ਪੂਰਾ ਕਿੱਸਾ