ਪਿਓਂਗਯਾਂਗ: ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਦੱਖਣੀ ਕੋਰੀਆ 'ਤੇ ਫੌਜੀ ਕਾਰਵਾਈ ਦੀ ਧਮਕੀ ਦਿੱਤੀ ਹੈ। ਕਿਮ ਯੋ ਨੇ ਸ਼ਨੀਵਾਰ ਦੱਖਣੀ ਕੋਰੀਆ ਨਾਲ ਲੱਗਦੀ ਸਰਹੱਦ ਤੋਂ ਸਰਕਾਰ ਵਿਰੋਧੀ ਪਰਚੇ ਭੇਜੇ ਜਾਣ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਪ੍ਰਦਰਸ਼ਨਕਾਰੀ ਇਹ ਪਰਚੇ ਗੁਬਾਰਿਆਂ 'ਚ ਭਰ ਕੇ ਭੇਜ ਰਹੇ ਹਨ। ਕਿਮ ਯੋ ਨੇ ਕਿਹਾ ਕਿ ਜੇਕ ਦੱਖਣੀ ਕੋਰੀਆ ਆਪਣੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਦਾ ਤਾਂ ਮੇਰੀ ਫੌਜ ਕਾਰਵਾਈ ਕਰੇਗੀ। ਬੀਤੀ 7 ਜੂਨ ਤੋਂ ਲੈਕੇ ਹੁਣ ਤਕ ਉੱਤਰੀ ਕੋਰੀਆ 'ਚ ਪੰਜ ਲੱਖ ਗੁਬਾਰੇ ਛੱਡੇ ਗਏ ਹਨ।
ਇਨ੍ਹਾਂ 'ਚ ਕਿਮ ਜੋਂਗ ਉਨ ਵੱਲੋਂ ਦਿੱਤੀ ਜਾਣ ਵਾਲੀ ਪਰਮਾਣੂ ਹਮਲੇ ਦੀ ਆਲੋਚਨਾ ਕਰਨ ਵਾਲੇ ਪਰਚੇ ਹੁੰਦੇ ਹਨ।। ਇਸ ਤੋਂ ਇਲਾਵਾ ਇਨ੍ਹਾਂ 'ਚ ਉੱਤਰੀ ਕੋਰੀਆ 'ਚ ਹੋ ਰਹੇ ਮਨੁੱਖੀ ਅਧਿਕਾਰ ਦੀ ਉਲੰਘਣਾ 'ਤੇ ਸਵਾਲ ਚੁੱਕੇ ਜਾਂਦੇ ਹਨ। ਉੱਤਰੀ ਕੋਰੀਆ ਨੇ ਇਸ 'ਤੇ ਕਈ ਵਾਰ ਇਤਰਾਜ਼ ਜਤਾਇਆ ਹੈ। ਓਧਰ ਦੱਖਣੀ ਕੋਰੀਆ ਦਾ ਦਾਅਵਾ ਹੈ ਕਿ ਉਹ ਪਰਚੇ ਭੇਜਣ ਵਾਲੇ ਪ੍ਰਦਰਸ਼ਨਕਾਰੀਆਂ 'ਤੇ ਕਾਰਵਾਈ ਕਰ ਰਿਹਾ ਹੈ।
ਪਿਛਲੇ ਕੁਝ ਸਮੇਂ ਤੋਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਤਣਾਅ ਵਧ ਰਿਹਾ ਹੈ। ਉੱਤਰੀ ਕੋਰੀਆ ਨੇ ਮੰਗਲਵਾਰ ਦੱਖਣੀ ਕੋਰੀਆ ਨਾਲ ਹਰ ਤਰ੍ਹਾਂ ਦੇ ਸੰਪਰਕ ਬੰਦ ਕਰਨ ਦਾ ਐਲਾਨ ਕੀਤਾ ਸੀ। ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਜੁੜੀ ਟਲਾਇਨ ਸਮੇਤ ਸਾਰੀਆਂ ਸੰਪਰਕ ਲਾਇਨਾਂ ਬੰਦ ਕਰਨ ਦਾ ਐਲਾਨ ਕੀਤਾ ਸੀ।
- ਇਹ ਵੀ ਪੜ੍ਹੋ: ਕੋਰੋਨਾ ਵਾਇਰਸ: ਦੇਸ਼ 'ਚ ਹਾਲਾਤ ਗੰਭੀਰ, ਪ੍ਰਧਾਨ ਮੰਤਰੀ ਨੇ ਕੀਤੀ ਸਮੀਖਿਆ ਬੈਠਕ
- ਪੰਜਾਬ ਦੇ ਹਾਲਾਤ ਵੇਖਦਿਆਂ ਕੈਪਟਨ ਦੇ ਸਖਤ ਕਦਮ, ਸੂਬੇ 'ਚ ਨਵੇਂ ਨਿਯਮ ਲਾਗੂ
- ਸਾਵਧਾਨ! ਕੋਰੋਨਾ ਵਾਇਰਸ ਦੀ ਰੋਕਥਾਮ ਲਈ ਬਣੇ ਨਿਯਮ ਤੋੜਨ 'ਤੇ ਹੋਵੇਗੀ ਜੇਲ੍ਹ
- ਮੌਸਮ ਵਿਭਾਗ ਨੇ ਭਾਰੀ ਮੀਂਹ ਦੀ ਜਤਾਈ ਸੰਭਾਵਨਾ, ਗਰਮੀ ਤੋਂ ਮਿਲੇਗੀ ਰਾਹਤ
- ਸਾਬਕਾ ਪ੍ਰਧਾਨ ਮੰਤਰੀ ਦੀ ਰਿਪੋਰਟ ਕੋਰੋਨਾ ਪੌਜ਼ੇਟਿਵ
- ਸਾਵਧਾਨ! ਹਵਾ ਜ਼ਰੀਏ ਵੀ ਫੈਲ ਸਕਦਾ ਕੋਰੋਨਾ ਵਾਇਰਸ, ਖੋਜ 'ਚ ਵੱਡਾ ਖ਼ੁਲਾਸਾ
- ਕੋਰੋਨਾ ਵਾਇਰਸ: ਭਾਰਤ 'ਚ ਸਿਰਫ਼ ਦਸ ਦਿਨ 'ਚ ਤਿੰਨ ਲੱਖ ਹੋਏ ਕੋਰੋਨਾ ਮਰੀਜ਼, ਹਾਲਾਤ ਬੇਕਾਬੂ
- ਹੱਥ ਚੁੰਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਅਖੌਤੀ ਬਾਬਾ ਕੋਰੋਨਾ ਨਾਲ ਮਰਿਆ, ਕਈਆਂ ਨੂੰ ਲੈ ਡੁੱਬਿਆ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ