ਨਵੀਂ ਦਿੱਲੀ: ਜੇਕਰ ਤੁਸੀਂ ਪਰੌਂਠੇ ਖਾਣ ਦੇ ਸ਼ੌਕੀਨ ਹੋ ਤਾਂ ਇਹ ਤੁਹਾਡਾ ਦਿਲ ਤੋੜਨ ਵਾਲੇ ਖ਼ਬਰ ਹੈ ਕਿਉਂਕਿ ਹੁਣ ਸਾਧੀ ਰੋਟੀ ਦੇ ਮੁਕਾਬਲੇ ਪਰੌਂਠਿਆਂ ਤੇ ਜ਼ਿਆਦਾ ਟੈਕਸ ਲਗਾਇਆ ਜਾਵੇਗਾ।ਪਰੋਠੇ ਤੇ 18 ਫੀਸਦ ਜੀਐਸਟੀ ਲਾਉਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਖ਼ਬਰ ਨੂੰ ਹਾਸੋਹੀਣੀ ਢੰਗ ਨਾਲ ਲਿਆ ਜਾ ਰਿਹਾ, ਤੇ ਮੀਮਜ਼ ਅਤੇ ਚੁਟਕਲਿਆਂ ਨੇ ਵੀ ਜ਼ੋਰ ਫੜ ਲਿਆ ਹੈ।

ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਜੀਐਸਟੀ ਦੇ ਫੈਸਲੇ ਅਨੁਸਾਰ ਸਾਰੀਆਂ ਭਾਰਤੀ ਰੋਟੀਆਂ ਨੂੰ ਰੋਟੀਆਂ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ, ਜੋ ਕਿ ਭਾਰਤੀ ਫਲੈਟਬ੍ਰੇਡ ਦਾ ਇੱਕ ਆਮ ਨਾਮ ਹੈ। ਕਰਨਾਟਕ ਦੇ ਅਥਾਰਟੀ ਫਾਰ ਅਡਵਾਂਸ ਰੂਲਿੰਗਜ਼ (ਏਏਆਰ) ਨੇ ਦਲੀਲ ਦਿੰਦਿਆਂ ਕਿਹਾ ਕਿ ਪਰੌਂਠੇ ਨੂੰ ਖਾਣ ਤੋਂ ਪਹਿਲਾਂ ਗਰਮ ਕਰਨ ਦੀ ਜ਼ਰੂਰਤ ਹੁੰਦੀ ਹੈ, ਇਸ ਉਸ ਤੇ ਆਮ ਰੋਟੀ ਨਾਲੋਂ ਵਧੇਰੇ ਟੈਕਸ ਲੱਗਣਾ ਚਾਹੀਦਾ ਹੈ।

ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ


ਕਈਆਂ ਨੇ ਹੈਰਾਨ ਹੋ ਸੋਸ਼ਲ ਮੀਡੀਆ ਤੇ ਪੁਛਿਆ ਕਿ ਫਿਰ ਕੁਲਚੇ ਅਤੇ ਨਾਨ ਦਾ ਕੀ ਬਣੇਗਾ, ਅਤੇ ਕਈਆਂ ਨੇ ਸਵਾਲ ਕੀਤਾ ਕਿ ਕੀਮਾ ਪਰੌਂਠਿਆਂ 'ਤੇ ਲਗਜ਼ਰੀ ਟੈਕਸ ਲਗਾਇਆ ਜਾਵੇਗਾ? ਕਈਆਂ ਨੇ ਮਜ਼ਾਕ ਵਿਚ ਕਿਹਾ ਕਿ ਉਹ ਭਵਿੱਖ ਵਿੱਚ ਨਿਮਰ ਰੋਟੀ ਦੀ ਚੋਣ ਕਰਨਗੇ, ਇਹ ਕਹਿੰਦੇ ਹੋਏ ਕਿ ਪਰੋਠਾ ਸਿਰਫ ਕੈਲੋਰੀ ਨਾਲ ਭਰੇ ਨਹੀਂ ਬਲਕਿ ਅਮੀਰ ਲੋਕਾਂ ਲਈ ਵੀ ਹਨ।


ਜੀਐਸਟੀ ਨੋਟੀਫਿਕੇਸ਼ਨਜ਼ ਦੇ ਸ਼ਡਿਊਲ ਵਿੱਚ ਐਂਟਰੀ 99ਏ ਦੇ ਅਨੁਸਾਰ, ਚੀਜ਼ਾਂ ਦੀ ਵਿਕਰੀ 'ਤੇ ਪੰਜ ਪ੍ਰਤੀਸ਼ਤ ਜੀਐਸਟੀ ਸਿਰਫ 1905 ਜਾਂ 2106 ਦੇ ਟੈਰਿਫ ਹੈਡਿੰਗ ਦੇ ਅਧੀਨ ਵਰਗੀਕ੍ਰਿਤ ਉਤਪਾਦਾਂ 'ਤੇ ਲਾਗੂ ਹੈ ਜਿਨ੍ਹਾਂ 'ਚ ਰੋਟੀ, ਖਕੜਾ ਜਾਂ ਸਾਦੀ ਰੋਟੀ ਸ਼ਾਮਲ ਹੈ।








ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ