ਨਵੀਂ ਦਿੱਲੀ: ਸਮਾਰਟਫੋਨਸ 'ਚ ਕਈ ਐਪਸ ਆ ਰਹੀਆਂ ਹਨ, ਇਹ ਦੇਖਦੇ ਹੋਏ ਸਮਾਰਟਫੋਨਸ ਦੀ ਸੁਰੱਖਿਆ ‘ਤੇ ਵੀ ਸਵਾਲ ਖੜੇ ਕੀਤੇ ਜਾ ਰਹੇ ਹਨ। ਲੋਕ ਆਨਲਾਈਨ ਸ਼ਾਪਿੰਗ ਅਤੇ ਲੈਣ-ਦੇਣ ਕਰਦੇ ਹਨ ਅਤੇ ਹੈਕਰ ਇਸ 'ਤੇ ਨਜ਼ਰ ਰੱਖਦੇ ਹਨ। ਇੱਥੇ ਅਸੀਂ ਤੁਹਾਨੂੰ ਕੁਝ ਅਜਿਹੇ ਸੁਝਾਅ ਦੱਸ ਰਹੇ ਹਾਂ ਜੋ ਤੁਹਾਡੇ ਸਮਾਰਟਫੋਨ ਨੂੰ ਹੈਕਿੰਗ ਤੋਂ ਬਚਾ ਸਕਦੇ ਹਨ।
ਅਜਿਹੀ ਜਗ੍ਹਾ ਤੋਂ ਐਪ ਨੂੰ ਡਾਉਨਲੋਡ ਨਾ ਕਰੋ:
ਕਿਸੇ ਵੀ ਥਰਡ ਪਾਰਟੀ ਸਾਈਟ ਤੋਂ ਆਪਣੇ ਫੋਨ ‘ਤੇ ਕਦੇ ਵੀ ਐਪ ਨੂੰ ਡਾਉਨਲੋਡ ਨਾ ਕਰੋ। ਸਿਰਫ ਪਲੇ ਸਟੋਰ ਅਤੇ ਐਪ ਸਟੋਰ ਤੋਂ ਹਮੇਸ਼ਾਂ ਐਪ ਨੂੰ ਡਾਉਨਲੋਡ ਕਰੋ।
ਸਖਤ ਪਾਸਵਰਡ:
ਆਪਣੇ ਸਮਾਰਟਫੋਨ ‘ਚ ਹਮੇਸ਼ਾਂ ਸਖਤ ਪਾਸਵਰਡ ਦੀ ਵਰਤੋਂ ਕਰੋ, ਕਮਜ਼ੋਰ ਪਾਸਵਰਡ ਅਕਸਰ ਹੈਕਰਾਂ ਦਾ ਸ਼ਿਕਾਰ ਹੋ ਜਾਂਦੇ ਹਨ। ਕਦੇ ਵੀ ਆਪਣਾ ਨਾਮ ਅਤੇ ਜਨਮ ਮਿਤੀ ਕਿਸੇ ਪਾਸਵਰਡ ਵਿੱਚ ਨਾ ਵਰਤੋ।
ਸਮਾਰਟਫੋਨ ਨੂੰ ਕਰੋ ਅਪਡੇਟ:
ਸਮੇਂ ਸਮੇਂ ‘ਤੇ ਆਪਣੇ ਸਮਾਰਟਫੋਨ ਨੂੰ ਅਪਡੇਟ ਕਰਦੇ ਰਹੋ, ਅਜਿਹਾ ਕਰਨ ਨਾਲ ਹੈਕਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਹੈਕ ਨਹੀਂ ਕਰ ਸਕਣਗੇ। ਸਿਰਫ ਇਹ ਹੀ ਨਹੀਂ, ਫੋਨ ਨੂੰ ਅਪਡੇਟ ਕਰਨ 'ਤੇ ਐਂਡਰਾਇਡ ਸਿਕਿਓਰਿਟੀ ਪੈਚ ਦੇ ਨਾਲ ਬਹੁਤ ਸਾਰੀਆਂ ਸਿਕਿਓਰਿਟੀ ਵਿਸ਼ੇਸ਼ਤਾਵਾਂ ਹਨ, ਜੋ ਕਾਫ਼ੀ ਫਾਇਦੇਮੰਦ ਹਨ।
ਸ਼ੀਓਮੀ ਨੇ Mi Notebook 14 ਅਤੇ Mi Notebook 14 Horizon Edition ਕੀਤਾ ਲਾਂਚ, ਜਾਣੋ ਕੀਮਤ ਤੇ ਫੀਚਰਸ
ਅਜਿਹਾ ਕਰਨ ਤੋਂ ਪਰਹੇਜ਼ ਕਰੋ:
ਆਪਣੇ ਨਿੱਜੀ ਵੇਰਵੇ ਕਦੇ ਵੀ ਵਟਸਐਪ ਜਾਂ ਕਾਲ ‘ਤੇ ਸਾਂਝਾ ਨਾ ਕਰੋ। ਅਕਸਰ ਹੈਕਰ ਅਜਿਹੇ ਲੋਕਾਂ ਦੀ ਨਜ਼ਰ ‘ਚ ਰਹਿੰਦੇ ਹਨ ਜੋ ਆਪਣੀ ਨਿੱਜੀ ਜਾਣਕਾਰੀ ਨੂੰ ਸਾਂਝਾ ਕਰਦੇ ਹਨ। ਇਸ ਲਈ ਅਜਿਹਾ ਕਰਨ ਤੋਂ ਪਰਹੇਜ਼ ਕਰੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ