ਕੰਨੌਜ: ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਦੌਰਾਨ ਮੋਟਰਸਾਈਕਲ ਅਤੇ ਸਾਈਕਲ ਤੇ ਬਰਾਤ ਦੇ ਕਿੱਸੇ ਤੁਸੀਂ ਸੁਣੇ ਹੋਣਗੇ। ਪਰ ਇਸ ਕੇਸ 'ਚ ਲੌਕਡਾਊਨ ਕਾਰਨ ਲਾੜਾ ਬਰਾਤ ਲੈ ਜਾਣ ਵਿੱਚ ਅਸਮਰਥ ਸੀ ਅਤੇ ਵਿਆਹ ਦੀ ਤਾਰੀਖ ਵੀ ਲੰਘ ਗਈ ਸੀ। ਜਿਸ ਤੋਂ ਬਾਅਦ ਲਾੜੀ ਕਈ ਕਿਲੋਮੀਟਰ ਦੀ ਯਾਤਰਾ ਕਰ ਲਾੜੇ ਦੇ ਘਰ ਪਹੁੰਚ ਗਈ। ਇਹ ਵੇਖ ਸਾਰੇ ਹੈਰਾਨ ਰਹਿ ਗਏ। ਥਾਣਾ ਕਨੌਜ ਦੇ ਤਲਾਗਰਾਮ ਦੇ ਪਿੰਡ ਵੈਸਾਪੁਰ ਦੇ ਰਹਿਣ ਵਾਲੇ ਵਰਿੰਦਰ ਦਾ ਵਿਆਹ ਸਰਹੱਦੀ ਜ਼ਿਲ੍ਹੇ ਦੇ ਕਾਨਪੁਰ ਦੇਹਾਤ ਥਾਣਾ ਡੇਰਾ ਮੰਗਲਪੁਰ ਦੇ ਪਿੰਡ ਲਕਸ਼ਮਣ ਤਿਲਕ ਦੇ ਵਸਨੀਕ ਗੋਰੇਲਾਲ ਦੀ ਧੀ ਗੋਲਡੀ ਨਾਲ ਤੈਅ ਹੋਈ ਸੀ।ਬਰਾਤ ਨੂੰ 4 ਮਈ ਨੂੰ ਜਾਣਾ ਸੀ ਪਰ ਤਾਲਾਬੰਦੀ ਕਾਰਨ ਖਰੀਦਾਰੀ ਨਹੀਂ ਹੋ ਸਕੀ। ਅਜਿਹੀ ਸਥਿਤੀ ਵਿੱਚ, ਲਾੜਾ ਵਿਆਹ ਲਈ ਨਹੀਂ ਪਹੁੰਚਿਆ ਅਤੇ ਦੋਵਾਂ ਪਰਿਵਾਰਾਂ ਨੇ ਫ਼ੋਨ ਰਾਹੀਂ ਗੱਲਬਾਤ ਤੋਂ ਬਾਅਦ ਵਿਆਹ ਮੁਲਤਵੀ ਕਰ ਦਿੱਤਾ ਗਿਆ। ਵਿਆਹ ਮੁਲਤਵੀ ਹੋਣ ਤੋਂ ਬਾਅਦ ਵੀ ਲਾੜਾ-ਲਾੜੀ ਫੋਨ ਤੇ ਗੱਲਾਂ ਕਰਦੇ ਰਹੇ। ਲਾੜੀ ਨੂੰ ਵਿਆਹ ਮੁਲਤਵੀ ਹੋਣਾ ਪਸੰਦ ਨਾ ਆਇਆ ਅਤੇ ਉਸਨੇ ਲਾੜੇ ਦੇ ਘਰ ਜਾਣ ਦਾ ਫੈਸਲਾ ਕੀਤਾ। ਬੁੱਧਵਾਰ ਸਵੇਰੇ ਉਹ ਘਰ ਕਿਸੇ ਨੂੰ ਦੱਸੇ ਬਿਨਾਂ ਸਲਵਾਰ ਸੂਟ ਪਹਿਨ ਕੇ ਪੈਦਲ ਲਾੜੇ ਦੇ ਘਰ ਲਈ ਰਵਾਨਾ ਹੋ ਗਈ। ਇਸ ਤੋਂ ਬਾਅਦ ਤਕਰੀਬਨ ਸੱਠ ਕਿਲੋਮੀਟਰ ਤੁਰ ਕੇ ਉਹ ਵੈਸਾਪੁਰ ਕੰਨੌਜ ਪਹੁੰਚੀ। ਦੇਰ ਸ਼ਾਮ ਉਸ ਨੂੰ ਘਰ ਦੇ ਬਾਹਰ ਵੇਖ ਕੇ ਲਾੜਾ ਅਤੇ ਉਸ ਦਾ ਪਰਿਵਾਰ ਹੈਰਾਨ ਹੋ ਗਿਆ। ਜਿਸ ਤੋਂ ਬਾਅਦ ਉਨ੍ਹਾਂ ਲਾੜੀ ਨੂੰ ਘਰ ਜਾਣ ਲਈ ਕਿਹਾ ਅਤੇ ਵਿਆਹ ਦੀ ਕੋਈ ਹੋਰ ਤਰੀਕ ਤਐ ਕਰਨ ਦੀ ਗੱਲ ਕੀਤੀ ਪਰ ਜ਼ਿੱਦ ਤੇ ਅੜ੍ਹ ਗਈ ਅਤੇ ਉਸੇ ਘੜ੍ਹੀ ਵਿਆਹ ਕਰਵਾਉਣ ਲਈ ਕਿਹਾ। ਜਿਸ ਤੋਂ ਬਾਅਦ ਘਰ ਵਾਲਿਆਂ ਨੇ ਦੋਨਾਂ ਦਾ ਸਮਾਜਿਕ ਦੂਰੀ ਦਾ ਧਿਆਨ ਰੱਖਦੇ ਹੋਏ ਵਿਆਹ ਕਰਵਾ ਦਿੱਤਾ। ਲਾੜਾ ਲਾੜੀ ਨੇ ਮਾਸਕ ਪਾ ਕਿ ਫੇਰੇ ਲਏ ਅਤੇ ਇੱਕ ਦੂਜੇ ਦੇ ਵਰ ਮਾਲਾ ਵੀ ਪਾਈ।
ਇਹ ਵੀ ਪੜ੍ਹੋ: ਕੋਰੋਨਾ ਤੇ ਲੌਕਡਾਊਨ ਦੇ ਕਹਿਰ ਕਰਕੇ ਰਿਜ਼ਰਵ ਬੈਂਕ ਦਾ ਨਵਾਂ ਫੈਸਲਾ 15 ਜੁਲਾਈ ਤੋਂ ਇਨ੍ਹਾਂ ਸ਼ਰਤਾਂ ਨਾਲ ਖੁੱਲ੍ਹ ਜਾਣਗੇ ਸਕੂਲ ਬਲਾਤਕਾਰ ਦੇ ਕੇਸ 'ਚ ਹਾਈਕੋਰਟ ਦਾ ਅਨੋਖਾ ਫੈਸਲਾ, ਮੁਲਜ਼ਮ ਨੂੰ ਕਰ ਦਿੱਤਾ ਬਰੀ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ