ਚਿਕਣ ਛਕਣ ਲਈ ਨਹੀਂ ਮਰੋੜਨੀ ਪਏਗੀ ਕੁੱਕੜ ਦੀ ਧੌਣ!ਜਾਨਵਰਾਂ ਨੂੰ ਮਾਰੇ ਬਗੈਰ ਮਿਲੇਗਾ ਮੀਟ
ਏਬੀਪੀ ਸਾਂਝਾ | 02 Dec 2020 03:34 PM (IST)
ਕੰਪਨੀ ਦਾ ਕਹਿਣਾ ਹੈ ਕਿ ਲੈਬ ਵਿੱਚ ਬਣੇ ਮੀਟ ਵਿੱਚ ਰਵਾਇਤੀ ਮੀਟ ਦੇ ਬਰਾਬਰ ਪੋਸ਼ਕ ਤੱਤ ਹੋਣਗੇ ਤੇ ਸਵਾਦ ਇੱਕੋ ਜਿਹਾ ਹੋਵੇਗਾ।
ਨਵੀਂ ਦਿੱਲੀ: ਸੋਚੋ ਕਿਸੇ ਜਾਨਵਰ ਨੂੰ ਮਾਰੇ ਬਗੈਰ ਤੁਸੀਂ ਮੀਟ ਦਾ ਅਨੰਦ ਲੈ ਸਕਦੇ ਹੋ! ਸਿੰਗਾਪੁਰ ਅਜਿਹਾ ਕੁਝ ਕਰਨ ਜਾ ਰਿਹਾ ਹੈ। ਸਿੰਗਾਪੁਰ ਲੈਬ ਵਿੱਚ ਤਿਆਰ ਕੀਤੇ ਮੀਟ ਦੀ ਵਿਕਰੀ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਸਿੰਗਾਪੁਰ ਦੇ ਇਸ ਕਦਮ ਨੂੰ ਇਤਿਹਾਸਕ ਕਰਾਰ ਦਿੱਤਾ ਜਾ ਰਿਹਾ ਹੈ। ਅਮਰੀਕੀ ਕੰਪਨੀ 'ਜਸਟ ਈਟ' ਚਿਕਨ ਬਾਈਟਸ ਦਾ ਉਤਪਾਦਨ ਕਰੇਗੀ ਤੇ ਉਨ੍ਹਾਂ ਨੇ ਸਿੰਗਾਰੁਪ ਦੀ ਫੂਡ ਏਜੰਸੀ ਦੇ ਸੈਫਟੀ ਟੈਸਟ ਨੂੰ ਵੀ ਪਾਸ ਕਰ ਲਿਆ ਹੈ। ਕੰਪਨੀ ਨੇ ਕਿਹਾ ਹੈ ਕਿ ਸਿੰਗਾਪੁਰ 'ਚ ਮਨਜ਼ੂਰੀ ਮਿਲਣ ਦੇ ਨਾਲ ਹੀ ਅਜਿਹੇ ਭਵਿੱਖ ਵੀ ਨੀਂਹ ਰੱਖੀ ਜਾ ਰਹੀ ਹੈ ਜਿਸ 'ਚ ਜਾਨਵਰਾਂ ਨੂੰ ਮਾਰੇ ਬਗੈਰ ਹੀ ਮਾਸ ਦਾ ਉਤਪਾਦਨ ਹੋਏਗਾ। ਕਈ ਦਰਜਨਾਂ ਫਰਮ ਕਲਟ੍ਰੀਵੇਟੇਡ ਚਿਕਨ, ਬੀਫ਼ ਤੇ ਪੋਰਕ ਤਿਆਰ ਕਰ ਰਹੀ ਹੈ, ਤਾਂ ਜੋ ਜਾਨਵਰਾਂ ਦੀ ਹੱਤਿਆ ਨਾਲ ਜਲਵਾਯੂ ਤੇ ਵਾਤਾਵਰਨ 'ਤੇ ਪੈ ਰਹੇ ਪ੍ਰਭਾਅ ਨੂੰ ਰੋਕਿਆ ਜਾ ਸਕੇਗਾ। ਇਸ ਦੇ ਨਾਲ ਹੀ ਬਗੈਰ ਕਿਸੇ ਹਿੰਸਾ ਦੇ ਸੁਰੱਖਿਆ ਤੇ ਡਰੱਗ ਮੁਕਤ ਮੀਟ ਦਾ ਉਤਪਾਦਨ ਕੀਤਾ ਜਾ ਸਕੇਗਾ। ਦੱਸ ਦਈਏ ਕਿ ਅੱਜ ਦੇ ਸਮੇਂ 'ਚ ਹਰ ਰੋਜ਼ ਕਰੀਬ 13 ਕਰੋੜ ਮੁਰਗੇ ਤੇ 40 ਲੱਖ ਸੂਅਰਾਂ ਨੂੰ ਮਾਰਿਆ ਜਾਂਦਾ ਹੈ। ਮਾਸ ਦੀ ਖਪਤ ਕਰਕੇ ਜਾਨਵਰਾਂ ਦੀ ਮੌਚ ਨਾਲ ਜੀਵ ਸੰਤੁਲਨ ਵਿਗੜਦਾ ਜਾ ਰਿਹਾ ਹੈ। ਪੁਲਿਸ ਦੀ ਕਾਮਯਾਬੀ, 24 ਘੰਟਿਆਂ 'ਚ ਲਭਿਆ ਅਗਵਾ ਹੋਇਆ ਢਾਈ ਸਾਲਾ ਬੱਚਾ, ਪਰਿਵਾਰ ਤੋਂ ਮੰਗੀ ਸੀ 4 ਕਰੋੜ ਦੀ ਫਿਰੌਤੀ ਕੰਪਨੀ ਨੇ ਕਿਹਾ ਹੈ ਕਿ ਜਲਦੀ ਹੀ ਇਸ ਦੇ ਉਤਪਾਦ ਸਿੰਗਾਪੁਰ ਦੇ ਰੈਸਟੋਰੈਂਟਾਂ ਵਿੱਚ ਵੀ ਵੇਚੇ ਜਾਣਗੇ। ਜ਼ਾਹਰ ਹੈ, ਇਹ ਮੀਟ ਰਵਾਇਤੀ ਚਿਕਨ ਨਾਲੋਂ ਵਧੇਰੇ ਮਹਿੰਗਾ ਹੋਵੇਗਾ ਪਰ ਕੰਪਨੀ ਦਾ ਕਹਿਣਾ ਹੈ ਕਿ ਜਿਉਂ-ਜਿਉਂ ਉਤਪਾਦਨ ਦਾ ਪੱਧਰ ਵਧਦਾ ਜਾਵੇਗਾ, ਇਸ ਦੀਆਂ ਕੀਮਤਾਂ ਘਟਦੀਆਂ ਜਾਣਗੀਆਂ। ਇਸ ਉਤਪਾਦ ਨੂੰ ਬਣਾਉਣ ਲਈ ਲੋੜੀਂਦੇ ਜਾਨਵਰ ਸੈੱਲਸ ਸੈੱਲ ਬੈਂਕ ਤੋਂ ਲਏ ਜਾਣਗੇ ਤੇ ਇਸ ਲਈ ਕਿਸੇ ਜਾਨਵਰ ਨੂੰ ਮਾਰਨ ਦੀ ਜ਼ਰੂਰਤ ਨਹੀਂ ਪਵੇਗੀ। ਇਹ ਸੈੱਲ ਜੀਵਤ ਜਾਨਵਰਾਂ ਦੇ ਬਾਇਓਪਸੀ ਤੋਂ ਲਏ ਜਾ ਸਕਦੇ ਹਨ। ਸੈੱਲਾਂ ਦੇ ਵਿਕਾਸ ਲਈ ਜੋ ਵੀ ਪੌਸ਼ਟਿਕ ਤੱਤ ਵਰਤੇ ਜਾਣਗੇ, ਉਹ ਪੌਦਿਆਂ ਤੋਂ ਲਏ ਜਾਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904