Trending News In Punjabi: ਦੁਨੀਆ ਭਰ 'ਚ ਫੈਲ ਰਹੇ ਕੋਰੋਨਾ ਵਾਇਰਸ ਨੇ ਜਿੱਥੇ ਲੋਕਾਂ ਨੂੰ ਆਪਣੇ ਘਰਾਂ 'ਚ ਕੈਦ ਕਰ ਲਿਆ ਹੈ, ਉੱਥੇ ਹੀ ਇਸਨੇ ਲੋਕਾਂ ਨੂੰ ਸਾਦਗੀ ਨਾਲ ਜੀਵਨ ਜਿਉਣਾ ਵੀ ਸਿਖਾ ਦਿੱਤਾ ਹੈ। ਕਰੋਨਾ ਦੌਰਾਨ ਹੋਣ ਵਾਲੇ ਵਿਆਹ ਜਿੱਥੇ ਪ੍ਰਭਾਵਿਤ ਹੋਏ ਹਨ। ਸਰਕਾਰਾਂ ਵੱਲੋਂ ਲਾਈਆਂ ਪਾਬੰਦੀਆਂ ਨੇ ਭਾਵੇਂ ਹੀ ਮਹਿਮਾਨਾਂ ਦੀ ਗਿਣਤੀ ਸੀਮਤ ਕਰ ਦਿੱਤੀ ਹੈ ਪਰ ਲੋਕਾਂ ਨੇ ਆਪਣੇ ਆਪ ਨੂੰ ਇਸ ਲਈ ਵੀ ਢਾਲ ਲਿਆ ਹੈ। ਘੱਟ ਖਰਚੇ 'ਚ ਵੀ ਵਿਆਹ ਕਿਵੇਂ ਨੇਪਰੇ ਚੜ੍ਹਦਾ ਇਹ ਵੀ ਕੋਰੋਨਾ ਨੇ ਬਾਖੂਬੀ ਸਿਖਾ ਦਿੱਤਾ ਹੈ। ਇਸ ਦਾ ਪ੍ਰਭਾਵ ਆਨਲਾਈਨ ਮੀਟਿੰਗਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਅਤੇ ਘਰ ਤੋਂ ਕੰਮ ਦੇ ਜ਼ਰੀਏ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਕੋਰੋਨਾ ਵਧਣ ਦਾ ਖਤਰਾ ਘੱਟ ਹੋ ਰਿਹਾ ਹੈ।
ਇਸ ਦੌਰਾਨ ਇੱਕ ਜਿੱਥੇ ਅਨੋਖੇ ਵਿਆਹ ਸਾਹਮਣੇ ਆਏ ਉੱਥੇ ਹੀ ਇੱਕ ਹੋਰ ਵਿਆਹ ਵੀ ਚਰਚਾ 'ਚ ਹੈ। ਯਕੀਨਨ ਅਜਿਹਾ ਵਿਆਹ ਤੁਸੀਂ ਨਹੀਂ ਦੇਖਿਆ ਹੋਵੇਗਾ। ਇਸ ਜੋੜੇ ਨੇ ਆਪਣੇ ਵਿਆਹ ਲਈ ਖਾਸ ਪਲਾਨ ਬਣਾਇਆ ਹੈ। ਜਿਸ ਕਾਰਨ ਉਨ੍ਹਾਂ ਦੇ ਵਿਆਹ ਨੂੰ ਅਨੋਖੇ ਤਰੀਕੇ ਨਾਲ ਸੈਲੀਬ੍ਰੇਟ ਕੀਤਾ ਜਾ ਸਕਦਾ ਹੈ।
ਦਰਅਸਲ, ਪੱਛਮੀ ਬੰਗਾਲ ਦੀ ਸੰਦੀਪਨ ਸਰਕਾਰ ਅਤੇ ਅਦਿਤੀ ਦਾਸ ਅੱਜ ਯਾਨੀ 24 ਜਨਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਸ ਦੇ ਲਈ, ਉਹ ਕੋਰੋਨਾ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਕੁੱਲ 400 ਲੋਕਾਂ ਦੇ ਵਿਚਕਾਰ ਆਪਣੇ ਵਿਆਹ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਭਾਵੇਂ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਵੋਗੇ, 400 ਲੋਕਾਂ ਵਿੱਚ ਕੋਵਿਡ ਪ੍ਰੋਟੋਕੋਲ ਦਾ ਪਾਲਣ ਕਿੱਥੇ ਹੋਵੇਗਾ।
ਇਹ ਵੀ ਪੜ੍ਹੋ:4 ਸਾਲਾਂ ਤੋਂ ਨਹੀਂ ਸੌਂ ਪਾਈ ਮਹਿਲਾ, ਅਜੀਬ ਬਿਮਾਰੀ ਦੇ ਕਾਰਨ ਨਹੀਂ ਆਉਂਦੀ ਨੀਂਦ
ਦਰਅਸਲ, ਸੰਦੀਪਨ ਸਰਕਾਰ ਅਤੇ ਅਦਿਤੀ ਦਾਸ ਦਾ ਵਿਆਹ ਗੂਗਲ ਮੀਟ ਦੇ ਜ਼ਰੀਏ ਹੋਣ ਜਾ ਰਿਹਾ ਹੈ। ਜਿਸ ਤਹਿਤ ਉਹਨਾਂ ਦੇ ਘਰ ਹੋਣ ਵਾਲੇ ਵਿਆਹ ਵਿੱਚ ਕੁੱਲ 100 ਲੋਕ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਗੂਗਲ ਮੀਟ 'ਚ 300 ਲੋਕਾਂ ਅਤੇ ਮਹਿਮਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਨਵੇਂ ਵਿਆਹੇ ਜੋੜੇ ਨੂੰ ਆਸ਼ੀਰਵਾਦ ਦੇਣ ਵਾਲਿਆਂ ਨੂੰ ਜ਼ੋਮੈਟੋ ਰਾਹੀਂ ਸੁਆਦੀ ਭੋਜਨ ਦੀ ਡਿਲੀਵਰੀ ਕੀਤੀ ਜਾਵੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904