Woman not slept for 4 years news : ਮੈਡੀਕਲ ਸਾਇੰਸ ਦੇ ਮੁਤਾਬਕ ਸਿਹਤਮੰਦ ਸਰੀਰ ਲਈ ਚੰਗੀ ਤੇ ਗਹਿਰੀ ਨੀਂਦ ਆਉਣਾ ਬਹੁਤ ਜਰੂਰੀ ਹੈ ਪਰ ਜੇਕਰ ਅਸੀਂ ਕਹੀਏ ਕਿ ਇੱਕ ਮਹਿਲਾ ਨੂੰ ਪਿਛਲੇ 4 ਸਾਲਾਂ ਤੋਂ ਨੀਂਦ ਹੀ ਨਹੀਂ ਆਈ ਤਾਂ ਤੁਹਾਡੀ ਕੀ ਪ੍ਰਤੀਕ੍ਰਿਆ ਹੋਵੇਗੀ? ਦਰਅਸਲ ਕੁਝ ਦਿਨਾਂ ‘ਚ ਸੋਸ਼ਲ ਮੀਡੀਆ ‘ਤੇ ਇੱਕ ਮਹਿਲਾ ਦੀ ਦੁਰਲੱਭ ਬਿਮਾਰੀ ਦੀ ਚਰਚਾ ਹੋ ਰਹੀ ਹੈ। 39 ਸਾਲਾ ਪੋਲਿਸ ਮਹਿਲਾ ਮਾਲਗੋਰਜ਼ਾਟਾ ਸਲਿਵਿੰਸੀਕਾ (Malgorzata Sliwinska) 4 ਸਾਲਾਂ ਤੋਂ ਨਹੀਂ ਸੌਂ ਪਾਈ ਹੈ। ਅਜਿਹਾ ਇਸਲਈ ਹੋਇਆ ਕਿਉਂਕਿ ਉਹਨਾਂ ਦਾ ਦਿਮਾਗ ਕਦੇ ਕੰਮ ਕਰਨਾ ਬੰਦ ਹੀ ਨਹੀਂ ਕਰ ਪਾਉਂਦਾ ਹੈ। ਤੁਹਾਨੂੰ ਦਸਦੇ ਹਾਂ ਮਹਿਲਾ ਦੀ ਬਿਮਾਰੀ ਦੀ ਪੂਰੀ ਕਹਾਣੀ
ਸਿਹਤ ਅਤੇ ਸੋਸ਼ਲ ਲਾਈਫ ‘ਤੇ ਪੈ ਰਿਹਾ ਬੁਰਾ ਅਸਰ
The Sun ਦੀ ਰਿਪੋਰਟ ਮੁਤਾਬਕ, ਮਾਲਗੋਰਜ਼ਾਟਾ ਇੱਕ ਦੁਰਲੱਭ ਬੀਮਾਰੀ (Rare Sleep Disorder) ਸੋਮਨੀਫੋਬੀਆ (Somniphobia) ਤੋਂ ਪੀੜਤ ਹੈ। ਬਿਮਾਰੀ ਦੇ ਕਾਰਨ ਉਹਨਾਂ ਨੂੰ ਕਈ ਰਾਤਾਂ ਤੱਕ ਬਿਲਕੁਲ ਵੀ ਨੀਂਦ ਨਹੀਂ ਆਉਂਦੀ। ਉਹ ਲਗਪਗ 1400 ਦਿਨਾਂ ਤੋਂ ਲਗਾਤਾਰ ਜਾਗ ਰਹੀ ਹੈ। ਇਸਦਾ ਅਸਰ ਉਸਦੀ ਸਿਹਤ ਅਤੇ ਸੋਸ਼ਲ ਲਾਈਫ ‘ਤੇ ਪੈ ਰਿਹਾ ਹੈ। ਬਿਮਾਰੀ ਦੇ ਕਾਰਨ ਉਸਦੀਆਂ ਅੱਖਾਂ ਬੁਰੀ ਤਰ੍ਹਾਂ ਥੱਕ ਜਾਂਦੀਆਂ ਹਨ। ਅੱਖਾਂ ‘ਚ ਸੋਜਿਸ਼ ਆ ਜਾਂਦੀ ਹੈ। ਨਾਲ ਹੀ ਇਸ ਬਿਮਾਰੀ ਦੇ ਕਾਰਨ ਉਸ ਦੇ ਸਿਰ ‘ਚ ਤੇਜ਼ ਦਰਦ ਅਤੇ ਸ਼ਾਰਟ ਟਰਮ ਮੈਮੋਰੀ ਲੌਸ ਦੀ ਸਮੱਸਿਆ ਨਾਲ ਵੀ ਜੂਝਣਾ ਪੈਂਦਾ ਹੈ। ਇਸ ਦੁਰਲੱਭ ਬਿਮਾਰੀ ਨੇ ਉਹਨਾਂ ਦੀ ਸ਼ਾਰਟ ਟਰਮ ਮੈਮੋਰੀ ਪੂਰੀ ਤਰ੍ਹਾਂ ਖਤਮ ਕਰ ਦਿੱਤੀ ਹੈ
ਬਿਮਾਰੀ ਦਾ ਪਤਾ ਕਿਵੇਂ ਚੱਲਿਆ?
ਰਿਪੋਰਟਸ ਦੀ ਮੰਨੀਏ ਤਾਂ ਮਾਲਗੋਰਜ਼ਾਟਾ ਨੂੰ ਆਪਣੀ ਬਿਮਾਰੀ ਦੇ ਬਾਰੇ ‘ਚ 2017 ‘ਚ ਪਤਾ ਚੱਲਿਆ ਜਦ ਉਹ ਸਪੇਨ ਤੋਂ ਆਪਣੀਆਂ ਛੁੱਟੀਆਂ ਬਿਤਾ ਕੇ ਵਾਪਸ ਆਈ ਸੀ। ਤਦ ਤੋਂ ਉਹਨਾਂ ਦੀ ਨੀਂਦ ਗਾਇਬ ਹੋ ਚੁੱਕੀ ਹੈ। ਸੌਣ ਦੀ ਕਾਫੀ ਕੋਸ਼ਿਸ਼ ਕਰਨ ਦੇ ਬਾਅਦ ਵੀ ਸਫਲਤਾ ਨਹੀਂ ਮਿਲੀ। ਨੀਂਦ ਦੀਆਂ ਗੋਲੀਆਂ ਦਾ ਵੀ ਸਹਾਰਾ ਲਿਆ ਪਰ ਸਿਰਫ ਕੁਝ ਘੰਟਿਆਂ ਦੀ ਨੀਂਦ ਮਿਲੀ। ਗੋਲੀਆਂ ਦਾ ਜ਼ਿਆਦਾ ਸੇਵਨ ਕਰਨ ਨਾਲ ਉਸਦੀ ਸਿਹਤ ਵੀ ਖਰਾਬ ਰਹਿਣ ਲੱਗੀ ਜਿਸ ਦੇ ਚਲਦੇ ਉਸ ਨੂੰ ਗੋਲੀਆਂ ਛੱਡਣੀਆਂ ਪਈਆਂ। ਫਿਲਹਾਲ ਉਹ ਪੋਲੈਂਡ ਦੇ ਇੱਕ ਡਾਕਟਰ ਤੋਂ ਆਪਣਾ ਇਲਾਜ ਕਰਾ ਰਹੀ ਹੈ ਅਤੇ ਦਵਾਈਆਂ ਲੈ ਰਹੀ ਹੈ। ਹੁਣ ਮਾਲਗੋਰਜ਼ਾਟਾ ਹਫਤੇ ‘ਚ 2-3 ਰਾਤਾਂ ਸੌਣ ਲੱਗੀ ਹੈ। ਇਸ ਦੇ ਨਾਲ ਉਹ ਨਿਯਮਤ ਰੂਪ ‘ਚ ਯੋਗ ਅਤੇ ਆਸਣ ਵੀ ਕਰ ਰਹੀ ਹੈ ਤਾਂਕਿ ਉਸ ਨੂੰ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿ