ਪੁਣੇ: ਮਹਾਰਾਸ਼ਟਰ ਦੇ ਪੁਣੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ।ਜਿਥੇ ਇੱਕ ਵਿਅਕਤੀ ਨੂੰ 300 ਰੁਪਏ ਦਾ ਬਾਡੀ ਲੋਸ਼ਨ ਆਡਰ ਕਰਨ ਤੇ 19000 ਰੁਪਏ ਦੇ ਵਾਇਰਲੈੱਸ ਹੈੱਡਫੋਨ ਡਿਲਿਵਰ ਹੋ ਗਏ। ਜਿਸ ਤੋਂ ਬਾਅਦ ਈ-ਕਾਮਰਸ ਸਾਇਟ ਨੇ ਉਸਨੂੰ ਇਹ ਇਲੈਕਟ੍ਰਾਨਿਕਸ ਉਪਕਰਣ ਰੱਖਣ ਲਈ ਕਿਹਾ।

ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ

ਗੌਤਮ ਰੇਗੇ ਨੇ ਕਿਹਾ ਕਿ ਉਹ ਇਸ ਮੁੱਦੇ ਦੀ ਰਿਪੋਰਟ ਕਰਨ ਲਈ ਈ-ਕਾਮਰਸ ਪਲੇਟਫਾਰਮ 'ਤੇ ਪਹੁੰਚੇ ਸਨ। ਪਰ ਉਨ੍ਹਾਂ ਨੂੰ ਇਸ ਨੂੰ ਰੱਖਣ ਲਈ ਕਿਹਾ ਗਿਆ, ਕਿਉਂਕਿ ਆਰਡਰ ਵਾਪਸ ਨਹੀਂ ਕੀਤਾ ਜਾ ਸਕਦਾ ਸੀ।

ਟਵਿੱਟਰ 'ਤੇ ਆਪਣੇ ਆਰਡਰ ਦੀ ਤਸਵੀਰ ਸਾਂਝੀ ਕਰਦੇ ਹੋਏ ਰੇਗੇ ਨੇ ਲਿਖਿਆ-


ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਤਸਵੀਰ 'ਚ ਦਿਖਾਈ ਦੇ ਰਿਹਾ ਹੈ ਕਿ ਰੇਗੇ ਨੂੰ ਬਾਡੀ ਲੋਸ਼ਨ ਦੀ ਬਜਾਏ ਬੋਸ ਦੇ ਵਾਇਰਲੈੱਸ ਈਅਰਬਡਸ ਦੇ ਨਾਲ ਡਿਟਰਜੈਂਟ ਦਾ ਪੈਕੇਟ ਪ੍ਰਾਪਤ ਹੋਇਆ ਹੈ।ਜੋ ਉਸਨੇ ਆਰਡਰ ਹੀ ਨਹੀਂ ਕੀਤਾ ਸੀ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ