ਮੁੰਬਈ: ਕੋਰੋਨਾਵਾਇਰਸ ਕਾਰਨ ਭਾਰਤ ਸਮੇਤ ਤਕਰੀਬਨ ਸਾਰੇ ਦੇਸ਼ ਪ੍ਰਭਾਵਿਤ ਹਨ।ਕੋਰੋਨਾ ਪੌਜ਼ੇਟਿਵ ਆਉਣ ਤੇ ਕਿਸੇ ਵੀ ਵਿਅਕਤੀ ਨੂੰ ਕੁਆਰੰਟੀਨ ਕੀਤਾ ਜਾਂਦਾ ਹੈ।ਇਸੇ ਦੌਰਾਨ ਕੁਆਰੰਟੀਨ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਮਾਮਲਾ ਸਾਹਮਣੇ ਆਇਆ ਹੈ।ਨਾਗਪੁਰ ਦੀ ਇੱਕ ਮਹਿਲਾ ਕਾਂਸਟੇਬਲ ਨੇ ਆਪਣੇ ਪ੍ਰੇਮੀ ਨਾਲ ਕੁਆਰੰਟੀਨ ਹੋਣ ਲਈ ਉਸਨੂੰ ਆਪਣਾ ਪਤੀ ਦੱਸਿਆ।ਪਰ ਇਸ ਮਾਮਲੇ ਦਾ ਜਲਦ ਖੁਲਾਸਾ ਵੀ ਹੋ ਗਿਆ ਤੇ ਉਹ ਵੀ ਮਜ਼ੇਦਾਰ ਤਰੀਕੇ ਨਾਲ।
ਦਰਅਸਲ, ਮਾਮਲਾ ਬਜਾਜ ਨਗਰ ਥਾਣੇ ਦਾ ਹੈ।ਇੱਥੇ ਇੱਕ ਮਹਿਲਾ ਕਾਂਸਟੇਬਲ ਨੂੰ ਉਸਦੇ ਇੱਕ ਸਾਥੀ ਦੇ ਕੋਰੋਨਾ ਪੌਜ਼ੇਟਿਵ ਹੋਣ ਤੇ ਕੁਆਰੰਟੀਨ ਸੈਂਟਰ ਭੇਜਿਆ ਗਿਆ ਸੀ।ਕੁਆਰੰਟੀਨ ਸੈਂਟਰ 'ਚ ਮਹਿਲਾ ਨੇ ਕਿਹਾ ਕਿ ਉਸਦਾ ਪਤੀ ਪੋਸਟਲ ਵਿਭਾਗ 'ਚ ਕੰਮ ਕਰਦਾ ਹੈ ਅਤੇ ਉਸਨੂੰ ਵੀ ਕੁਆਰੰਟੀਨ ਕੀਤਾ ਜਾਣਾ ਚਾਹੀਦਾ ਹੈ।
ਕੋਰੋਨਾ ਨੇ ਕੱਢਿਆ ਕੈਨੇਡਾ-ਅਮਰੀਕਾ ਜਾਣ ਦਾ ਕੀੜਾ, ਨੌਜਵਾਨਾਂ ਨੇ ਕੀਤੀ ਤੌਬਾ
ਇਸ ਤੋਂ ਬਾਅਦ ਮਹਿਲਾ ਕਾਂਸਟੇਬਲ ਨੇ ਆਪਣੇ ਪਤੀ ਦੀ ਨਾਮ ਤੇ ਆਪਣੇ ਪ੍ਰੇਮੀ ਨੂੰ ਕੁਆਰੰਟੀਨ ਕਰਵਾ ਲਿਆ।ਮਹਿਲਾ ਦਾ ਪ੍ਰੇਮੀ ਵੀ ਸ਼ਾਦੀਸ਼ੁਦਾ ਸੀ।ਜਦੋਂ ਉਹ ਤਿੰਨ ਦਿਨ ਤੱਕ ਆਪਣੇ ਘਰ ਨਾ ਪਹੁੰਚਿਆ ਤਾਂ ਉਸਦੀ ਪਤਨੀ ਉਸਦੀ ਭਾਲ ਸ਼ੁਰੂ ਕੀਤੀ।ਕਿਸੇ ਨੇ ਉਸਨੂੰ ਦੱਸਿਆ ਕਿ ਉਸਦਾ ਪਤੀ ਕੁਆਰੰਟੀਨ ਸੈਂਟਰ 'ਚ ਹੈ।ਜਦੋਂ ਮਹਿਲਾ ਕੁਆਰੰਟੀਨ ਸੈਂਟਰ ਪਹੁੰਚੀ ਤਾਂ ਉਸਨੂੰ ਅੰਦਰ ਦਾਖਲ ਨਾ ਹੋਣ ਦਿੱਤਾ ਗਿਆ।
ਸਿਟੀ ਬਿਊਟੀਫੁੱਲ ‘ਚ ਦੌੜੇਗੀ ਕਲਰਫੁੱਲ ਕਾਰ, ਲੰਬੀ ਖੱਜਲ ਖੁਆਰੀ ਤੋਂ ਬਾਅਦ ਮਿਲੀ ਹਰੀ ਝੰਡੀ
ਇਸ ਤੋਂ ਬਾਅਦ ਮਹਿਲਾ ਬਜਾਜ ਨਗਰ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਰਜ ਕਰਵਾਈ।ਪਤਨੀ ਦੀ ਸ਼ਿਕਾਇਤ 'ਤੇ ਪੁਲਿਸ ਕਮਿਸ਼ਨਰ ਡਾ. ਭੂਸ਼ਣ ਕੁਮਾਰ ਉਪਾਧਿਆਏ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ।ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਹਿਲਾ ਕਾਂਸਟੇਬਲ ਕੁਆਰੀ ਹੈ।ਉਸਨੇ ਆਪਣੇ ਪ੍ਰੇਮੀ ਨੂੰ ਆਪਣਾ ਪਤੀ ਦਸ ਕਿ ਕੁਆਰੰਟੀਨ ਸੈਂਟਰ 'ਚ ਭਰਤੀ ਹੋ ਗਈ।ਮਾਮਲੇ ਦੇ ਖੁਲਾਸੇ ਤੋਂ ਬਾਅਦ, ਕਾਂਸਟੇਬਲ ਦੇ ਪ੍ਰੇਮੀ ਨੂੰ ਕਿਸੇ ਹੋਰ ਕੁਆਰੰਟੀਨ ਸੈਂਟਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ