ਨਵੀਂ ਦਿੱਲੀ: ਤੁਸੀਂ ਇਹ ਕਹਾਵਤ ਜ਼ਰੂਰ ਸੁਣਨੀ ਹੋਵੇਗੀ ਕੀ 'ਚਾਰ ਦਿਨਾਂ ਦੀ ਚਾਂਦਨੀ, ਫਿਰ ਅੰਧੇਰੀ ਰਾਤ'। ਅਜਿਹਾ ਹੀ ਕੁਝ ਅਮਰੀਕੀ ਪਰਿਵਾਰ ਨਾਲ ਹੋਇਆ। ਚਾਰ ਦਿਨ ਇਸ ਪਰਿਵਾਰ ਨੇ ਅਮੀਰਤਾ ਦਾ ਅਨੰਦ ਲਿਆ। ਦਰਅਸਲ ਅਚਾਨਕ ਇਸ ਪਰਿਵਾਰ ਦੀ ਇੱਕ ਔਰਤ ਦੇ ਖਾਤੇ ਵਿੱਚ ਇੰਨੀ ਰਕਮ ਜਮ੍ਹਾਂ ਹੋ ਗਈ, ਕਿ ਜਿਸ ਤੋਂ ਅੱਗੇ ਜ਼ੀਰੋ ਗਿਣਨਾ ਮੁਸ਼ਕਲ ਹੋ ਰਿਹਾ ਸੀ। ਹਾਲਾਂਕਿ, ਇਸ ਪਰਿਵਾਰ ਨੇ ਇਮਾਨਦਾਰੀ ਦਿਖਾਉਂਦੇ ਹੋਏ, ਬੈਂਕ ਨੂੰ ਦੱਸਿਆ ਕਿ ਇਹ ਪੈਸਾ ਉਨ੍ਹਾਂ ਦਾ ਨਹੀਂ ਹੈ।
ਅਮਰੀਕਾ ਦੇ ਲੂਈਸਿਆਨਾ ਦੇ ਰਹਿਣ ਵਾਲੇ ਡੈਰੇਨ ਜੇਮਜ਼ ਦੇ ਪਰਿਵਾਰ ਦੀ ਕਿਸਮਤ ਰਾਤੋ ਰਾਤ ਬਦਲ ਗਈ। ਅਚਾਨਕ ਉਸਦੀ ਪਤਨੀ ਦੇ ਖਾਤੇ ਵਿੱਚ ਇੰਨਾ ਪੈਸਾ ਜਮ੍ਹਾ ਹੋ ਗਿਆ ਕਿ ਉਹ ਅਰਬਪਤੀ ਬਣ ਗਿਆ। ਉਸਨੇ ਦੱਸਿਆ ਕਿ 50 ਬਿਲੀਅਨ ਡਾਲਰ ਯਾਨੀ ਕਰੀਬ 3700 ਅਰਬ ਰੁਪਏ ਉਸ ਦੀ ਪਤਨੀ ਦੇ ਚੇਜ ਬੈਂਕ ਦੇ ਖਾਤੇ ਵਿੱਚ ਜਮ੍ਹਾ ਹੋਏ। ਇਹ ਲੈਣ-ਦੇਣ 12 ਜੂਨ ਨੂੰ ਹੋਇਆ ਸੀ।
ਉਸਨੇ ਇਸ ਪੈਸੇ ਨੂੰ ਹੱਥ ਵੀ ਨਹੀਂ ਲਗਾਇਆ ਅਤੇ ਬੈਂਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜੇਮਜ਼ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ "ਅਸੀਂ ਸਾਰੇ ਸੋਚ ਰਹੇ ਸੀ ਕਿ ਕੋਈ ਸਾਡੇ ਘਰ ਦਾ ਦਰਵਾਜ਼ਾ ਖੜਕਾਏਗਾ। ਕਿਉਂਕਿ ਅਸੀਂ ਇਸ ਕਿਸਮ ਦੇ ਪੈਸੇ ਨਾਲ ਕਿਸੇ ਨੂੰ ਨਹੀਂ ਜਾਣਦੇ।"
ਜੇਮਜ਼ ਨੇ ਦੱਸਿਆ ਕਿ "ਸਾਨੂੰ ਪਤਾ ਸੀ ਕਿ ਇਹ ਪੈਸਾ ਸਾਡਾ ਨਹੀਂ ਸੀ। ਅਸੀਂ ਇਸ ਨਾਲ ਛੇੜਛਾੜ ਨਹੀਂ ਕੀਤੀ ਅਤੇ ਇਸ ਬਾਰੇ ਸੋਚਿਆ ਵੀ ਨਹੀਂ।" ਲੁਈਸਿਆਨਾ ਦੇ ਜਨਤਕ ਸੁਰੱਖਿਆ ਵਿਭਾਗ ਦੇ ਇੱਕ ਸਾਬਕਾ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਵਜੋਂ ਉਹ ਇਹ ਵੀ ਜਾਣਦਾ ਸੀ ਕਿ ਇਸ ਪੈਸੇ ਨੂੰ ਰੱਖਣਾ ਚੋਰੀ ਮੰਨਿਆ ਜਾਵੇਗਾ, ਪਰ ਇੱਕ ਪਲ ਲਈ ਉਹ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਵਿੱਚੋਂ ਇੱਕ ਸੀ।
ਜੇਮਜ਼ ਨੇ ਕਿਹਾ ਕਿ "ਮੇਰਾ ਪਰਿਵਾਰ ਚਾਰ ਦਿਨਾਂ ਲਈ ਅਰਬਪਤੀ ਸੀ। ਹਾਲਾਂਕਿ ਅਸੀਂ ਇਸ ਨਾਲ ਕੁਝ ਨਹੀਂ ਕਰ ਸਕੇ, ਇਹ ਵੇਖਣਾ ਬਹੁਤ ਵਧੀਆ ਸੀ ਕਿ ਜਦੋਂ ਖਾਤੇ ਵਿੱਚ ਬਹੁਤ ਸਾਰੇ ।ਜ਼ੀਰੋ ਹੋਣ।" ਇਸ ਮਗਰੋਂ 15 ਜੂਨ ਨੂੰ ਚੇਜ਼ ਬੈਂਕ ਦੇ ਬੁਲਾਰੇ ਨੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਗਲਤੀ ਨੂੰ ਠੀਕ ਕਰ ਦਿੱਤਾ ਹੈ।
ਇਹ ਵੀ ਪੜ੍ਹੋ: Twitter Down: ਦੁਨੀਆ ਦੇ ਬਹੁਤ ਸਾਰੇ ਹਿੱਸਿਆਂ 'ਚ ਟਵਿੱਟਰ ਡਾਊਨ, ਥ੍ਰੈਡ ਨਹੀਂ ਹੋ ਰਹੇ ਲੋਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin