Trending News: ਦੇਸ਼ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਹਰ ਪਾਸੇ ਢੋਲ ਦੀ ਗੂੰਜ ਹੈ। ਅਜਿਹੇ 'ਚ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਤੋਂ ਅਧੂਰੇ ਵਿਆਹ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਵਿਆਹ ਦੀਆਂ ਲਗਪਗ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਲਾੜੀ ਨੇ ਵਿਦਾਈ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਲੈ ਕੇ ਦੋਵਾਂ ਧਿਰਾਂ 'ਚ ਤਕਰਾਰ ਹੋ ਗਈ ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਸਮਝਾਇਆ। ਇਸ ਦੇ ਨਾਲ ਹੀ ਲਾੜੀ ਨੇ ਲਾੜਿਆਂ ਵਾਲਿਆਂ 'ਤੇ ਉਸ ਨੂੰ ਧੋਖੇ 'ਚ ਰੱਖਣ ਦਾ ਦੋਸ਼ ਲਗਾਇਆ ਹੈ।
ਕਿਸ ਗੱਲ ਤੋਂ ਲਾੜੀ ਨੇ ਕੀਤਾ ਵਿਆਹ ਤੋਂ ਇਨਕਾਰ?
ਵਿਆਹ ਦੀ ਇਹ ਹੈਰਾਨ ਕਰਨ ਵਾਲੀ ਘਟਨਾ ਅਲੀਗੜ੍ਹ ਦੇ ਥਾਣਾ ਚਾਰਾ ਇਲਾਕੇ ਦੇ ਪਿੰਡ ਸਿਰੌਲੀ ਦੀ ਹੈ। ਆਮ ਵਿਆਹਾਂ ਵਾਂਗ ਇਸ ਵਿਆਹ 'ਚ ਵੀ ਸਭ ਤੋਂ ਪਹਿਲਾਂ ਲਾੜੇ ਦਾ ਭਰਵਾਂ ਸਵਾਗਤ ਕੀਤਾ ਗਿਆ। ਬਾਰਾਤੀਆਂ ਦੇ ਸਨਮਾਨ ਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਜੈਮਾਲਾ ਹੋਈ, ਫੇਰੇ ਹੋਏ, ਮੰਗ ਤਕ ਭਰ ਦਿੱਤੀ ਗਈ ਪਰ ਕੰਨਿਆਦਾਨ ਸਮੇਂ ਜਿਵੇਂ ਹੀ ਲਾੜੇ ਨੇ ਹਲਦੀ ਲਾਉਣ ਲਈ ਆਪਣਾ ਹੱਥ ਅੱਗੇ ਵਧਾਇਆ ਤਾਂ ਲਾੜੀ ਦੀ ਚੀਕ ਨਿਕਲ ਗਈ। ਇਸ ਨਾਲ ਹੀ ਉਸ ਨੇ ਅੰਤਿਮ ਰਸਮਾਂ ਪੂਰੀਆਂ ਕਰਨ ਤੋਂ ਇਨਕਾਰ ਕਰ ਦਿੱਤਾ। ਦਰਅਸਲ ਲਾੜੇ ਦੇ ਇੱਕ ਹੱਥ ਦੀਆਂ ਤਿੰਨ ਉਂਗਲਾਂ ਕੱਟੀਆਂ ਹੋਈਆਂ ਸਨ, ਜਿਸ ਨੂੰ ਦੇਖ ਕੇ ਲਾੜੀ ਨੇ ਅਜਿਹਾ ਕਰਨ ਦਾ ਫੈਸਲਾ ਕੀਤਾ।
ਵਿਆਹ ਤੋਂ ਇਨਕਾਰ ਕਰਨ 'ਤੇ ਦੋਵੇਂ ਧਿਰਾਂ ਨੇ ਇੱਕ-ਦੂਜੇ 'ਤੇ ਦੋਸ਼ ਲਾਏ
ਲਾੜੀ ਦੇ ਵਿਦਾਈ ਤੋਂ ਇਨਕਾਰ ਕਰਨ ਤੋਂ ਬਾਅਦ ਦੋਵਾਂ ਧਿਰਾਂ 'ਚ ਝਗੜਾ ਸ਼ੁਰੂ ਹੋ ਗਿਆ। ਵਿਆਹ ਦਾ ਮਾਹੌਲ ਲੜਾਈ 'ਚ ਬਦਲ ਗਿਆ। ਦੋਵਾਂ ਧਿਰਾਂ ਨੇ ਇਕ ਦੂਜੇ 'ਤੇ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ। ਲਾੜੀ ਦਾ ਕਹਿਣਾ ਹੈ ਕਿ ਉਸ ਦੀਆਂ ਉਂਗਲਾਂ ਕੱ'ਟੀਆਂ ਹੋਈਆਂ ਦਾ ਮਾਮਲਾ ਉਸ ਤੋਂ ਛੁਪਾਇਆ ਗਿਆ ਸੀ ਅਤੇ ਉਸ ਨੂੰ ਧੋਖੇ ਵਿਚ ਰੱਖਿਆ ਗਿਆ ਸੀ।
ਇਸੇ ਲਈ ਵਿਆਹ ਦੀਆਂ ਲਗਭਗ ਸਾਰੀਆਂ ਰਸਮਾਂ ਤੋਂ ਬਾਅਦ ਵਿਦਾਈ ਤੋਂ ਇਨਕਾਰ ਕਰ ਦਿੱਤਾ ਗਿਆ। ਦੂਜੇ ਪਾਸੇ ਲਾੜੇ ਦੇ ਪੱਖ ਦਾ ਦੋਸ਼ ਹੈ ਕਿ ਲਾੜੀ ਪੱਖ ਨੇ ਦੋਵਾਂ ਵਿਚੋਲਿਆਂ ਨੂੰ ਬੰਧਕ ਬਣਾ ਲਿਆ। ਸੂਚਨਾ 'ਤੇ ਪਹੁੰਚੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਸਮਝਾਇਆ। ਹਾਲਾਂਕਿ ਲਾੜੀ ਵਿਦਾਈ ਦੇਣ ਤੋਂ ਇਨਕਾਰ ਕਰਨ 'ਤੇ ਅੜੀ ਰਹੀ।
ਇਹ ਵੀ ਪੜ੍ਹੋ : ਬੇਅਦਬੀ ਮਾਮਲਿਆਂ 'ਤੇ ਕਾਂਗਰਸੀ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਨੂੰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਦਾ ਤਿੱਖਾ ਜਵਾਬ
ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin