Viral Video: ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਦੇਰ ਰਾਤ ਇੱਕ ਬਾਘ ਰਿਹਾਇਸ਼ੀ ਇਲਾਕੇ ਵਿੱਚ ਦਾਖ਼ਲ ਹੋ ਗਿਆ। ਬਾਘ ਰਾਤ ਭਰ ਇਧਰ-ਉਧਰ ਘੁੰਮਦਾ ਰਿਹਾ ਅਤੇ ਲੋਕ ਵੀ ਇਸ ਨੂੰ ਦੇਖਦੇ ਰਹੇ। ਸਵੇਰ ਹੁੰਦੇ ਹੀ ਲੋਕਾਂ ਨੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ। ਕੁਝ ਦੇਰ ਵਿੱਚ ਹੀ ਬਾਘ ਦੇ ਆਲੇ-ਦੁਆਲੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਹੁਣ ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਪੀਲੀਭੀਤ ਦੇ ਕਾਲੀਨਗਰ ਤਹਿਸੀਲ ਖੇਤਰ ਦੇ ਅਟਕੋਨਾ ਪਿੰਡ ਦੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਲੋਕ ਇਸ 'ਤੇ ਤਿੱਖੀ ਪ੍ਰਤੀਕਿਰਿਆ ਦੇ ਰਹੇ ਹਨ।



ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬਾਘ ਕੰਧ 'ਤੇ ਆਰਾਮ ਕਰ ਰਿਹਾ ਹੈ। ਇਸ ਦੇ ਨਾਲ ਹੀ ਪਿੰਡ ਦੇ ਲੋਕ ਉਸ ਨੂੰ ਘੇਰ ਕੇ ਵੀਡੀਓ ਬਣਾ ਰਹੇ ਹਨ। ਮਾਹਿਰਾਂ ਅਨੁਸਾਰ ਜਦੋਂ ਤੱਕ ਬਾਘ ਨੂੰ ਨੁਕਸਾਨ ਨਾ ਹੋਣ ਦਾ ਖ਼ਤਰਾ ਨਹੀਂ ਹੁੰਦਾ ਹੈ, ਉਹ ਹਿੰਸਕ ਨਹੀਂ ਹੁੰਦਾ। ਪੀਲੀਭੀਤ 'ਚ ਵੀ ਲੋਕ ਇਸ ਦੀ ਵੀਡੀਓ ਬਣਾ ਰਹੇ ਹਨ। ਕਰੀਬ 8 ਤੋਂ 10 ਘੰਟੇ ਤੱਕ ਬਾਘ ਇਸੇ ਤਰ੍ਹਾਂ ਕੰਧ 'ਤੇ ਘੁੰਮਦਾ ਰਿਹਾ। ਕਦੇ ਉਹ ਕੰਧ 'ਤੇ ਲੇਟ ਜਾਂਦਾ ਤੇ ਕਦੇ ਇਧਰ-ਉਧਰ ਤੁਰ ਪੈਂਦਾ। ਸਵੇਰ ਤੱਕ ਸੈਂਕੜੇ ਲੋਕ ਉਸ ਨੂੰ ਦੇਖਣ ਲਈ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਕਈ ਲੋਕਾਂ ਨੇ ਆਪਣੇ ਘਰਾਂ ਦੀਆਂ ਛੱਤਾਂ ਤੋਂ ਬਾਘ ਦੀ ਵੀਡੀਓ ਬਣਾਈ। ਇਸ ਦੌਰਾਨ ਨੇੜੇ-ਤੇੜੇ ਕੁਝ ਪੁਲਿਸ ਮੁਲਾਜ਼ਮ ਵੀ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।


ਇਹ ਵੀ ਪੜ੍ਹੋ: Sukhbir Badal Statement: ਮੁਸਲਮਾਨਾਂ ਬਾਰੇ ਸੁਖਬੀਰ ਬਾਦਲ ਦੇ ਦਾਅਵੇ ਤੋਂ ਭੜਕ ਉੱਠੀ BJP...ਚੁਫੇਰਿਆਂ ਤਿੱਖੇ ਵਾਰ


ਵਾਇਰਲ ਵੀਡੀਓ 'ਤੇ ਲੋਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ, 'ਟਾਈਗਰ ਠੰਡ ਤੋਂ ਬਚਣ ਲਈ ਜੰਗਲ 'ਚੋਂ ਨਿਕਲਿਆ ਹੋਵੇਗਾ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਅਸੀਂ ਵੀ ਅਜਿਹੀ ਜ਼ਿੰਦਗੀ ਚਾਹੁੰਦੇ ਹਾਂ।' ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ, 'ਚੰਗੀ ਗੱਲ ਹੈ ਕਿ ਟਾਈਗਰ ਖ਼ਤਰਨਾਕ ਨਹੀਂ ਹੋ ਗਿਆ ਹੈ।'


ਇਹ ਵੀ ਪੜ੍ਹੋ: Wearher Update: ਪੰਜਾਬ ਦੇ 75 ਸ਼ਹਿਰਾਂ 'ਚ ਰੈੱਡ ਅਲਰਟ...ਜ਼ਰੂਰੀ ਕੰਮ ਹੋਣ 'ਤੇ ਨਿਕਲੋ ਘਰੋਂ ਬਾਹਰ, ਵੇਖੋ ਸ਼ਹਿਰਾਂ ਦੀ ਸੂਚੀ