ਨਵੀਂ ਦਿੱਲੀ: ਅਮਰੀਕੀ ਕੰਪਨੀ ਜੀਪ ਨੇ ਅੱਜ ਭਾਰਤੀ ਬਾਜ਼ਾਰ ਵਿੱਚ ਆਪਣੇ ਮਸ਼ਹੂਰ ਐਸਯੂਵੀ ਕੰਪਾਸ ਦਾ ਨਵਾਂ ਫੇਸਲਿਫਟ (Jeep Compass Facelift) ਮਾਡਲ ਲਾਂਚ ਕੀਤਾ ਹੈ। ਐਕਸ-ਸ਼ੋਅਰੂਮ ਵਿੱਚ ਇਸ ਲਗਜ਼ਰੀ ਐਸਯੂਵੀ ਦੀ ਸ਼ੁਰੂਆਤੀ ਕੀਮਤ 16.99 ਲੱਖ ਰੁਪਏ ਰੱਖੀ ਗਈ ਹੈ। ਮੌਜੂਦਾ ਮਾਡਲ ਦੇ ਮੁਕਾਬਲੇ ਕੰਪਨੀ ਨੇ ਇਸ ਨਵੀਂ ਐਸਯੂਵੀ ਵਿਚ ਕਈ ਬਦਲਾਅ ਕੀਤੇ ਹਨ। ਆਓ ਜਾਣਦੇ ਹਾਂ ਕੰਪਨੀ ਨੇ ਇਸ ਕਾਰ ਵਿੱਚ ਕੀ ਦਿੱਤਾ ਹੈ।


ਡਿਜ਼ਾਇਨ ਤੇ ਇੰਟੀਰੀਅਰ

ਜੀਪ ਕੰਪਾਸ ਵਿਚ ਸਭ ਤੋਂ ਵੱਡੀ ਤਬਦੀਲੀ ਇਸ ਦੇ ਕੈਬਿਨ ਦੇ ਨਾਲ-ਨਾਲ ਫੀਚਰਸ 'ਚ ਕੀਤੀ ਗਈ ਹੈ। ਇਹ ਕਾਰ 10.1 ਇੰਚ ਦੀ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਨਾਲ ਲੈਸ ਹੈ ਜਿਸ ਨੂੰ ਐਪਲ ਕਾਰ ਪਲੇ ਤੇ ਐਂਡਰਾਇਡ ਆਟੋ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਨਾਲ ਹੀ, ਕਾਰ ਵਿੱਚ ਪ੍ਰੀਮੀਅਮ ਕੁਆਲਿਟੀ ਦੇ ਸਾਫਟ ਟੱਚ ਮੈਟੀਰੀਅਲ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਇਲਾਵਾ ਕਾਰ ਦੇ ਬਾਹਰੀ ਹਿੱਸੇ ਵਿੱਚ ਵੀ ਬਦਲਾਅ ਕੀਤੇ ਗਏ ਹਨ। ਜੀਪ ਕੰਪਾਸ ਨੂੰ ਵੀ ਨਵੇਂ ਗੂੜ੍ਹੇ ਹਰੇ ਰੰਗ ਵਿੱਚ ਲਾਂਚ ਕੀਤਾ ਗਿਆ ਹੈ।



ਫੀਚਰ
2021 Jeep Compass Facelift
ਦੇ ਫੀਚਰਸ ਦੀ ਗੱਲ ਕਰੀਏ ਤਾਂ ਇਹ ਵੈਂਟੀਲੇਟਰ ਸੀਟਾਂ, ਵਾਇਰਲੈੱਸ ਚਾਰਜਿੰਗ, ਡਿਜੀਟਲ ਇੰਸਟਰੂਮੈਂਟ ਕਲੱਸਟਰ, 360 ਡਿਗਰੀ ਪਾਰਕਿੰਗ ਕੈਮਰਾ ਜਿਹੇ ਫੀਚਰਸ ਨਾਲ ਲੈਸ ਹੈ। ਇਹ ਕਾਰ 7 ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੈ। ਇਨ੍ਹਾਂ ਵਿੱਚ ਤਿੰਨ ਨਵੇਂ ਰੰਗ ਟੈਕਨੋ ਮੈਟਲਿਕ ਹਰੇ, ਗਲੈਕਸੀ ਨੀਲੇ ਤੇ ਚਮਕਦਾਰ ਚਿੱਟੇ ਸ਼ਾਮਲ ਕੀਤੇ ਗਏ ਹਨ।


ਸੇਫਟੀ ਦੀ ਗੱਲ ਕਰੀਏ ਤਾਂ ਇਸ ਵਿਚ 7 ਏਅਰਬੈਗਸ, ਐਂਟੀ-ਲਾਕ ਬ੍ਰੇਕਿੰਗ ਸਿਸਟਮ (ਏਬੀਐਸ), ਇਲੈਕਟ੍ਰਾਨਿਕ ਬ੍ਰੇਕਿੰਗ ਸਿਸਟਮ (ਈਬੀਡੀ), ਬ੍ਰੇਕ ਅਸਿਸਟ, ਟੇਰੇਨ ਮੋਡਸ, ਹਿੱਲ ਅਸਿਸਟ ਉਪਲਬਧ ਹਨ।

ਮਜ਼ਬੂਤ ਇੰਜਣ

Jeep Compass ਦੇ ਇੰਜਨ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਮੌਜੂਦਾ ਮਾਡਲ ਦੀ ਤਰ੍ਹਾਂ ਇਸ '1.4 ਲੀਟਰ ਮਲਟੀ ਏਅਰ ਪਟਰੌਲ ਇੰਜਨ ਅਤੇ 2.0 ਲੀਟਰ ਮਲਟੀ ਜੇਟ ਡੀਜ਼ਲ ਇੰਜਣ ਇਸਤੇਮਾਲ ਕੀਤੇ ਗਏ ਹਨ। ਐਸਯੂਵੀ ਮਾਰਕੀਟ ਵਿੱਚ 6-ਸਪੀਡ ਮੈਨੁਅਲ ਗੀਅਰਬਾਕਸ, 9-ਸਪੀਡ ਟਾਰਕ ਕਨਵਰਟਰ ਅਤੇ 7-ਸਪੀਡ ਡੀਸੀਟੀ ਆਟੋਮੈਟਿਕ ਗਿਅਰਬਾਕਸ ਦੇ ਨਾਲ ਉਪਲੱਬਧ ਹੈ। ਇਹ ਐਸਯੂਵੀ ਚਾਰ ਵੇਰੀਐਂਟ 'ਚ ਪੇਸ਼ ਕੀਤੀ ਗਈ ਹੈ। ਇਸ ਕਾਰ ਦੇ ਟਾਪ ਮਾਡਲ ਦੀ ਕੀਮਤ 26.76 ਲੱਖ ਰੁਪਏ ਰੱਖੀ ਗਈ ਹੈ।

ਇਹ ਵੀ ਪੜ੍ਹੋ'ਕੀ ਸਰਕਾਰ ਕਿਸਾਨਾਂ ਨਾਲ ਹੋਰ ਗੱਲ ਕਰੇਗੀ?' ਕੇਂਦਰੀ ਮੰਤਰੀ ਨੇ ਦਿੱਤਾ ਇਹ ਜਵਾਬ...


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Car loan Information:

Calculate Car Loan EMI