ਨਵੀਂ ਦਿੱਲੀ: ਜੇਕਰ ਤੁਸੀਂ ਇਲੈਕਟ੍ਰਿਕ ਵਹੀਕਲ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇੱਥੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿਵੇਂ ਇਲੈਕਟ੍ਰਿਕ ਵਹੀਕਲ ਪੈਟਰੋਲ/ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਦੇ ਮੁਕਾਬਲੇ ਬਿਹਤਰ ਹੈ ਤੇ ਇਸ ਦੇ ਕੀ-ਕੀ ਫਾਇਦੇ ਹੁੰਦੇ ਹਨ।


ਚਲਾਉਣ ‘ਚ ਕਫਾਇਤੀ: ਪੈਟਰੋਲ ਤੇ ਡੀਜ਼ਲ ਦੇ ਮੁਕਾਬਲੇ ਇਸ ‘ਤੇ ਕਾਫੀ ਘੱਟ ਖਰਚਾ ਆਉਂਦਾ ਹੈ। ਇਲੈਕਟ੍ਰਿਕ ਪਾਵਰ ਵਹੀਕਲ ਨੂੰ ਚਾਰਜ ਕਰਕੇ ਚਲਾਇਆ ਜਾ ਸਕਦਾ ਹੈ।

ਮੈਟੇਨੈਂਸ ਵੀ ਕਾਫੀ ਘੱਟ: ਇਲੈਕਟ੍ਰਿਕ ਵਹੀਕਲ ‘ਚ ਸਰਵਿਸ ਕੌਸਟ ਕਾਫੀ ਘੱਟ ਹੁੰਦਾ ਹੈ, ਕਿਉਂਕਿ ਇਸ ‘ਚ ਐਗਜ਼ਾਸਟ ਸਿਸਟਮ, ਸਟਾਰਟਰ, ਫਿਊਲ ਇੰਜੈਕਸ਼ਨ ਸਿਸਟਮ, ਰੇਡੀਏਟਰ ਸਿਸਟਮ ਤੇ ਹੋਰ ਬਾਕੀ ਪਾਰਟਸ ਦੀ ਵੀ ਜ਼ਰੂਰਾ ਨਹੀਂ ਹੁੰਦੀ।

ਹੈਲਥ ਬੇਨੀਫਿਟਸ: ਇਲੈਕਟ੍ਰਿਕ ਵ੍ਹੀਕਲਸ ਹਵਾ ਪ੍ਰਦੂਸ਼ਨ ਘੱਟ ਕਰਦੇ ਹਨ। ਪੈਟਰੋਲ ਤੇ ਡੀਜ਼ਲ ਦੇ ਮੁਕਾਬਲੇ ਇਲੈਕਟ੍ਰਿਕ ਵਹੀਕਲ ਸ਼ਾਂਤ ਹੁੰਦੇ ਹਨ, ਜਿਸ ਨਾਲ ਘੱਟ ਸ਼ੋਰ ਹੋਣ ਕਾਰਨ ਪ੍ਰਦੂਸ਼ਨ ਵੀ ਘੱਟਦਾ ਹੈ।

ਐਨਕਰਜੀ ਸੇਫਟੀ: ਨੈਸ਼ਨਲ ਲੇਵਲ ‘ਤੇ ਇਲੈਕਟ੍ਰਿਕ ਵਹੀਕਲ ਦੇਸ਼ ਦੀ ਐਨਰਜੀ ਸੇਫਟੀ ‘ਚ ਮਦਦ ਕਰਦੇ ਹਨ। ਕਿਉਂਕਿ ਅੱਜ ਦੇ ਸਮੇਂ ‘ਚ ਦੇਸ਼ ਪੈਟਰੋਲੀਅਮ ਆਯਾਤ ਲਈ ਹੋਰਨਾਂ ਦੇਸ਼ਾਂ ‘ਤੇ ਨਿਰਭਰ ਹੈ।

ਹੋਰ ਬਚਤ: ਜੇਕਰ ਹੋਰ ਬਚਤ ਦੀ ਗੱਲ ਕਰੀਏ ਤਾਂ ਇੱਕ ਇਲੈਟ੍ਰਿਕ ਵਹੀਕਲ ਦੀ ਖਰੀਦ ‘ਤੇ ਸਰਕਾਰ ਸਬਸਿਡੀ ਦੀ ਪੇਸ਼ਕਸ਼ ਦੇ ਰਹੀ ਹੈ।


Car loan Information:

Calculate Car Loan EMI