ਨਵੀਂ ਦਿੱਲੀ: ਟੋਯੋਟਾ ਕਿਰਲੋਸਕਰ ਮੋਟਰ ਪਹਿਲੀ ਅਪ੍ਰੈਲ 2020 ਤੋਂ ਆਪਣੀ ਪੂਰੀ ਈਟੀਓਸ ਸੀਰੀਜ਼ ਨੂੰ ਬੰਦ ਕਰਨ ਜਾ ਰਹੀ ਹੈ। ਈਟੀਓਸ ਰੇਂਜ ‘ਚ ਤਿੰਨ ਮਾਡਲ ਈਟੀਓਸ ਲੀਵਾ ਹੈਚਬੈਕ, ਈਟੀਓਸ ਸੇਡਾਨ ਤੇ ਈਟੀਓਸ ਕ੍ਰੋਸ ਮੌਜੂਦ ਹੈ। ਈਟੀਓਸ ਲੀਵਾ ਦੇ ਬੰਦ ਹੁੰਦੇ ਹੀ ਟੋਯੋਟਾ ਕੋਲ ਐਂਟਰੀ ਲੇਵਲ ਹੈਚਬੈਕ ਕੋਈ ਹੋਰ ਨਹੀਂ ਮਰੂਤੀ ਸੁਜ਼ੂਕੀ ਤੋਂ ਲਈ ਜਾ ਰਹੀ ਗਲਾਂਜ਼ਾ ਹੋਵੇਗੀ।

ਈਟੀਓਸ ਸੀਰੀਜ਼ ਤੋਂ ਇਲਾਵਾ ਕੰਪਨੀ ਆਪਣੀ ਕੋਰੋਲਾ ਅਲਟੀਸ ਮਿਡ-ਸਾਈਜ਼ ਸੇਡਾਨ ਨੂੰ ਵੀ ਬੰਦ ਕਰ ਦੇਵੇਗੀ। ਟੋਯੋਟਾ ਨੂੰ ਲੱਗਦਾ ਹੈ ਕਿ ਗਾਹਕ ਹੁਣ ਮਿਡ-ਸਾਈਜ਼ ਸੇਡਾਨ ਦੀ ਵਜਾਏ ਐਮਪੀਵੀ ਵੱਲ ਵੱਧ ਰਹੇ ਹਨ। ਦਸ ਦਈਏ ਕਿ ਕਾਰ ਨਿਰਮਾਤਾ ਕੰਪਨੀ ਆਪਣੇ ਇਨ੍ਹਾਂ ਵਾਹਨਾਂ ਨੂੰ ਬੀਐਸ 6 ਮੁਤਾਬਕ ਨਹੀਂ ਬਣਾਏਗੀ ਜਿਸ ਕਾਰਨ ਇਨ੍ਹਾਂ ਦੀ ਵਿਕਰੀ ਅਗਲੇ ਮਹੀਨੇ ਬੰਦ ਹੋ ਜਾਵੇਗੀ।

ਇੰਨਾਂ ਹੀ ਨਹੀਂ ਟੋਯੋਟਾ ਡੀਲਰਸ਼ਿਪ ‘ਤੇ ਈਟੀਓਸ ਰੇਂਜ ਤੇ ਅਲਟੀਸ ਦੀ ਬਚੀ ਹੋਈ ਇਨਵੇਂਟਰੀ ‘ਤੇ ਭਾਰੀ ਡਿਸਕਾਉਂਟ ਦਿੱਤਾ ਜਾ ਰਿਹਾ ਹੈ। ਤਾਂ ਜੋ ਇਨ੍ਹਾਂ ਨੂੰ ਇਸੇ ਮਹੀਨੇ ਦੇ ਅਖੀਰ ਤੱਕ ਵੇਚਿਆ ਜਾ ਸਕੇ। ਡਿਸਕਾਉਂਟ ਬਾਰੇ ਜਾਣਕਾਰੀ ਲਈ ਗਾਹਕ ਆਪਣੇ ਨਜ਼ਦੀਕੀ ਡਿਲਰਸ਼ਿਪਸ ‘ਤੇ ਜਾ ਸਕਦੇ ਹਨ ਕਿਉਂਕਿ ਡਿਲਰਸ਼ਿਪ ਤੋਂ ਡਿਲਰਸ਼ਿਪ ਤੇ ਸ਼ਹਿਰ ਤੋਂ ਸ਼ਹਿਰ ਵੱਖ-ਵੱਖ ਡਿਸਕਾਉਂਟ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:

Motor Vehicle Act: ਇੱਕ ਨਹੀਂ ਹੁਣ ਦੋ ਹੈਲਮੇਟ ਲਾਜ਼ਮੀ, ਜਾਣੋ ਨਵਾਂ ਨਿਯਮ

Car loan Information:

Calculate Car Loan EMI