ਨਵੀਂ ਦਿੱਲੀ: ਐਪਲ ਨੇ ਕੋਰੋਨਾਵਾਇਰਸ ਕਾਰਨ ਚੀਨ ‘ਚ ਬੰਦ ਕੀਤੇ ਸਟੋਰ ਖੋਲ੍ਹ ਦਿੱਤੇ ਹਨ। ਜਦਕਿ ਗ੍ਰੇਟਰ ਚੀਨ ਨੇ 100 ਤੋਂ ਵੱਧ ਐਪਲ ਸਟੋਰ 27 ਮਾਰਚ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਕੰਪਨੀ ਦਾ ਇਹ ਫੈਸਲਾ ਐਪਲ ਸਟੋਰ ‘ਚ ਕੰਮ ਕਰਨ ਵਾਲੇ ਕਰਮਚਾਰੀਆਂ ਤੇ ਗਾਹਕਾਂ ਨੂੰ ਧਿਆਨ ‘ਚ ਰੱਖਦਿਆਂ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਬੀਤੇ ਹਫਤੇ ਹੀ ਕੰਪਨੀ ਨੇ ਚੀਨ ‘ਚ ਜਨਵਰੀ ਤੋਂ ਬੰਦ 42 ਰਿਟੇਲ ਸਟੋਰਸ ਨੂੰ ਰੀ-ਓਪਨ ਕੀਤਾ ਹੈ।


ਐਪਲ ਦੀ ਅਧਿਕਾਰਿਤ ਵੈੱਬਸਾਈਟ ‘ਤੇ ਪੋਸਟ ਕੀਤੀ ਜਾਣਕਾਰੀ ਮੁਤਾਬਕ ਕੰਪਨੀ ਦੇ ਸੀਈਓ ਟਿਮ ਕੁਕ ਨੇ ਦੱਸਿਆ ਕਿ ਇਸ ਵਾਇਰਸ ਦੇ ਟਰਾਂਸਮਿਸ਼ਨ ਨੂੰ ਰੋਕਣ ਲਈ ਸੋਸ਼ਲ਼ ਡਿਸਟੇਂਸ ਨੂੰ ਬਰਕਰਾਰ ਰੱਖਣਾ ਪੈਂਦਾ ਹੈ। ਇਸ ਲਈ ਅਸੀਂ ਗ੍ਰੈਟਰ ਚੀਨ ਦੇ ਸਟੋਰਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।

ਇਹ ਵੀ ਪੜ੍ਹੋ:

ਖਬਰਦਾਰ! ਮੋਬਾਈਲ ਫੋਨ ਨਾਲ ਵੀ ਹੋ ਸਕਦਾ ਕੋਰੋਨਾਵਾਇਰਸ

ਐਪਲ ਦੇ ਚੀਨ ਤੋਂ ਬਾਹਰ 460 ਲੋਕੇਸ਼ਨ ਸਟੋਰਸ ਹਨ। ਉੱਥੇ ਕੰਪਨੀ ਦੇ ਅਮਰੀਕਾ ‘ਚ 270 ਸਟੋਰਸ ਹਨ। ਹਾਲ ਹੀ ‘ਚ ਕੰਪਨੀ ਨੇ ਆਪਣੇ ਇਟਲੀ ਤੇ ਸਪੇਨ ਦੇ ਸਟੋਰਸ ਨੂੰ ਵੀ ਕੋਰੋਨਾਵਾਇਰਸ ਕਰਕੇ ਬੰਦ ਕਰ ਦਿੱਤਾ ਹੈ। ਟਿਮ ਕੁਕ ਨੇ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਨੂੰ ਘੰਟੇ ਦੇ ਹਿਸਾਬ ਨਾਲ ਪੇਮੈਂਟ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ:

ਇੰਟਰਨੈੱਟ ਵਰਤਣ ਵਾਲਿਆਂ ਲਈ ਬੁਰੀ ਖ਼ਬਰ, 10 ਗੁਣਾ ਤੱਕ ਮਹਿੰਗਾ!