31 ਮਾਰਚ ਨੂੰ ਕਈ ਜ਼ਰੂਰੀ ਚੀਜ਼ਾਂ ਦੀ ਡੈੱਡਲਾਈਨ ਹੈ। ਇਸ ਲਈ ਜੇ ਤੁਸੀਂ ਅਜੇ ਤੱਕ ਇਨ੍ਹਾਂ ਕੰਮਾਂ ਨੂੰ ਨਹੀਂ ਕੀਤਾ ਤਾਂ ਜਲਦ ਹੀ ਨਿਬੇੜ ਲਵੋ, ਨਹੀਂ ਤਾਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਨੇ ਉਹ ਕੰਮ ਜਿਨ੍ਹਾਂ ਨੂੰ 31 ਮਾਰਚ ਤੱਕ ਨਿਬੇੜਣਾਂ ਹੈ ਜ਼ਰੂਰੀ:
ਪੈਨ-ਆਧਾਰ ਲਿੰਕ ਕਰਵਾਉਣਾ: ਪੈਨ-ਆਧਾਰ ਨੂੰ 31 ਤਰੀਕ ਤੱਕ ਲਿੰਕ ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਤੁਹਾਨੂੰ 10 ਹਜ਼ਾਰ ਰੁਪਏ ਤੱਕ ਜੁਰਮਾਨਾ ਦੇਣਾ ਪੈ ਸਕਦਾ ਹੈ।
ਪੀਐਮ ਆਵਾਸ ਯੋਜਨਾ ‘ਚ ਸਬਸਿਡੀ ਦਾ ਫਾਇਦਾ ਲਵੋ: ਜੇਕਰ ਤੁਸੀਂ ਘਰ ਲੈਣ ਬਾਰੇ ਸੋਚ ਰਹੇ ਹੋ ਤਾਂ ਪੀਐਮ ਆਵਾਸ ਯੋਜਨਾ ਤਹਿਤ 31 ਮਾਰਚ ਤੱਕ ਅਪਲਾਈ ਕਰ ਸਕਦੇ ਹੋ।
ਪ੍ਰਧਾਨ ਮੰਤਰੀ ਵੰਦਨਾ ਯੋਜਨਾ ‘ਚ ਨਿਵੇਸ਼: 60 ਸਾਲ ਜਾਂ ਇਸ ਤੋਂ ਵਧ ਉਮਰ ਵਾਲਿਆਂ ਲਈ ਇਹ ਇੱਕ ਪੈਨਸ਼ਨ ਯੋਜਨਾ ਹੈ। ਇਸ ਨੂੰ ਇੱਕ ਮੁਸ਼ਤ ਰਾਸ਼ੀ ਦਾ ਭੁਗਤਾਨ ਕਰਕੇ ਖਰੀਦਿਆ ਜਾ ਸਕਦਾ ਹੈ।
ਵਿੱਤੀ ਵਰ੍ਹੇ ਲਈ ਟੈਕਸ ਰਿਟਰਨ ਫਾਇਲ ਕਰਨਾ: ਇਸ ਦੀ ਡੈੱਡ ਲਾਈਨ 31 ਮਾਰਚ ਹੈ। ਹਾਲਾਂਕਿ ਇਨਕਮ ਟੈਕਸ ਫਾਇਲ ਕਰਨ ‘ਚ ਦੇਰੀ ‘ਤੇ ਜੁਰਮਾਨਾ ਲਾਗੂ ਹੋ ਸਕਦਾ ਹੈ।