ਚੰਡੀਗੜ੍ਹ: ਕੋਰੋਨਾਵਾਇਰਸ ਕਾਲ ਦੌਰਾਨ ਲੱਗੇ ਲੌਕਡਾਊਨ 'ਚ ਵੀ ਤੇਲ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ 'ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੋਂ ਬਹੁਤ ਸਾਰੇ ਲੋਕ ਪ੍ਰੇਸ਼ਾਨ ਹਨ। ਇੱਥੇ ਬਹੁਤ ਸਾਰੇ ਲੋਕ ਐਸੇ ਹਨ ਜੋ ਕਾਰ ਖਰੀਦਣਾ ਤਾਂ ਚਾਹੁੰਦੇ ਹਨ ਪਰ ਤੇਲ ਦੀਆਂ ਕੀਮਤਾਂ ਕਾਰਨ ਕਾਫੀ ਚਿੰਤਤ ਹਨ। ਅੱਜ ਅਸੀਂ ਤੁਹਾਨੂੰ ਕੁਝ ਐਸੀਆਂ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਲਈ ਤੁਹਾਨੂੰ ਤੇਲ ਕੀਮਤਾਂ ਬਾਰੇ ਸੋਚਣ ਦੀ ਜ਼ਿਆਦਾ ਲੋੜ ਨਹੀਂ। ਆਓ ਵੇਖਦੇ ਹਾਂ ਕਿ ਭਾਰਤ 'ਚ ਬੈਸਟ ਮਾਈਲੇਜ ਕਾਰਾਂ ਕਿਹੜੀਆਂ ਹਨ। ਇਹ ਕਾਰਾਂ 2.48 ਲੱਖ ਦੀ ਕੀਮਤ ਤੋਂ ਸ਼ੁਰੂ ਹੋ ਕਿ 2.44 ਕਰੋੜ ਦੀ ਕੀਮਤ 'ਚ ਉਪਲੱਬਧ ਹਨ। Bajaj Qute (RE60) ਇਹ ਕਾਰ ਪ੍ਰਤੀ ਲੀਟਰ 35 ਕਿਲੋਮੀਟਰ ਦੀ ਮਾਈਲੇਜ਼ ਦਿੰਦੀ ਹੈ। ਇਸ ਦੀ ਐਕਸ ਸ਼ਅਰੂਮ ਕੀਮਤ 2.48 ਤੋਂ 2.78 ਲੱਖ ਹੈ। Renault KWID ਇਹ ਕਾਰ ਪ੍ਰਤੀ ਲੀਟਰ 25 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਐਕਸ ਸ਼ਅਰੂਮ ਕੀਮਤ 2.92 ਤੋਂ 5.01 ਲੱਖ ਹੈ। Hyundai Xcent ਇਹ ਕਾਰ ਪ੍ਰਤੀ ਲੀਟਰ 25 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।ਇਸ ਦੀ ਐਕਸ ਸ਼ਅਰੂਮ ਕੀਮਤ 5.81 ਤੋਂ 8.75 ਲੱਖ ਹੈ। Hyundai Grand i10 Nios ਇਹ ਕਾਰ ਪ੍ਰਤੀ ਲੀਟਰ 26 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਐਕਸ ਸ਼ਅਰੂਮ ਕੀਮਤ 5.06 ਤੋਂ 8.29 ਲੱਖ ਹੈ। Toyota Prius ਇਹ ਕਾਰ ਪ੍ਰਤੀ ਲੀਟਰ 26 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।ਇਸ ਦੀ ਐਕਸ ਸ਼ਅਰੂਮ ਕੀਮਤ 45.09 ਲੱਖ ਹੈ। Volvo S60 ਇਹ ਕਾਰ ਪ੍ਰਤੀ ਲੀਟਰ 27 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਐਕਸ ਸ਼ਅਰੂਮ ਕੀਮਤ 38.5 ਤੋਂ 56.02 ਲੱਖ ਹੈ। Honda Jazz ਇਹ ਕਾਰ ਪ੍ਰਤੀ ਲੀਟਰ 27 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।ਇਸ ਦੀ ਐਕਸ ਸ਼ਅਰੂਮ ਕੀਮਤ 7.45 ਤੋਂ 9.4 ਲੱਖ ਹੈ। Honda Amaze ਇਹ ਕਾਰ ਪ੍ਰਤੀ ਲੀਟਰ 27 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।ਇਸ ਦੀ ਐਕਸ ਸ਼ਅਰੂਮ ਕੀਮਤ 6.09 ਤੋਂ 9.95 ਲੱਖ ਹੈ। Volvo XC90 ਵੋਲਵੋ ਦੀ ਇਹ ਕਾਰ ਪ੍ਰਤੀ ਲੀਟਰ 42 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ।ਇਸ ਦੀ ਐਕਸ ਸ਼ਅਰੂਮ ਕੀਮਤ 80.9 ਤੋਂ 1.42 ਕਰੋੜ ਹੈ। BMW 7 Series BMW ਦੀ ਇਹ ਕਾਰ ਪ੍ਰਤੀ ਲੀਟਰ 39 ਕਿਲੋਮੀਟਰ ਦੀ ਮਾਈਲੇਜ ਦਿੰਦੀ ਹੈ। ਇਸ ਦੀ ਐਕਸ ਸ਼ਅਰੂਮ ਕੀਮਤ 1.35 ਤੋਂ 2.44 ਕਰੋੜ ਹੈ। ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Car loan Information:

Calculate Car Loan EMI