ਕੋਰੋਨਾ ਮਹਾਂਮਾਰੀ ਵਿਚਕਾਰ, ਲੋਕ ਹੁਣ ਜਨਤਕ ਆਵਾਜਾਈ ਦੀ ਬਜਾਏ ਆਪਣੇ ਵਾਹਨਾਂ ਨਾਲ ਯਾਤਰਾ ਕਰਨ ਨੂੰ ਤਰਜੀਹ ਦੇ ਰਹੇ ਹਨ। ਪਿਛਲੇ ਮਹੀਨਿਆਂ ਵਿੱਚ ਭਾਰਤ ਵਿੱਚ ਯਾਤਰੀ ਗੱਡੀਆਂ ਦੀ ਵਿਕਰੀ ਵਿੱਚ ਕਾਫ਼ੀ ਵਾਧਾ ਹੋਇਆ। ਅਜਿਹੀ ਸਥਿਤੀ ਵਿੱਚ, ਜੇ ਤੁਸੀਂ ਇਕ ਬਾਈਕ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਅਸੀਂ ਤੁਹਾਨੂੰ 60000 ਰੁਪਏ ਤੱਕ ਵਧੀਆ ਬਾਈਕਸ ਬਾਰੇ ਦੱਸਣ ਜਾ ਰਹੇ ਹਾਂ। ਇਹ ਵੀ ਦੱਸ ਦਈਏ ਕਿ ਘੱਟ ਕੀਮਤ ਵਾਲੀਆਂ ਬਾਈਕਸ ਵਧੇਰੇ ਮਸ਼ਹੂਰ ਹਨ ਕਿਉਂਕਿ ਉਨ੍ਹਾਂ ਦਾ ਮਾਈਲੇਜ ਵੀ ਬਿਹਤਰ ਹੈ ਤੇ ਦੇਖਭਾਲ ‘ਤੇ ਖਰਚ ਵੀ ਘੱਟ ਹੁੰਦਾ ਹੈ। Bajaj CT 100 ਇਸ ਬਾਈਕ ਦੇ ਦੋ ਵੇਰੀਅੰਟ ਮਿਲ ਰਹੇ ਹਨ। ਕੀਮਤ ਦੀ ਗੱਲ ਕਰੀਏ ਤਾਂ CT100 KS ALLOY ਵਰਜ਼ਨ ਦੀ ਕੀਮਤ 43,994 ਰੁਪਏ ਹੈ ਜਦੋਂਕਿ CT100 ES ALLOY ਦੀ ਕੀਮਤ 51,674 ਰੁਪਏ ਹੈ। ਐਂਟਰੀ ਲੈਵਲ ਸੈਗਮੈਂਟ ਵਿੱਚ ਇਹ ਇਕ ਚੰਗੀ ਬਾਈਕ ਵਜੋਂ ਜਾਣੀ ਜਾਂਦੀ ਹੈ। ਬਾਈਕ ਵਿੱਚ ਪਹਿਲਾਂ ਹੀ 102 ਸੀਸੀ ਸਿੰਗਲ ਸਿਲੰਡਰ ਏਅਰ ਕੂਲਡ ਇੰਜਣ ਹੈ, ਪਰ ਹੁਣ ਇਸ ਨੂੰ ਬੀਐਸ 6 ਵਿੱਚ ਅਪਗ੍ਰੇਡ ਕਰ ਦਿੱਤਾ ਗਿਆ ਹੈ। ਇਹ ਇੰਜਨ 7.7bhp ਦੀ ਪਾਵਰ ਤੇ 8Nm ਟਾਰਕ ਦਿੰਦਾ ਹੈ। ਇਸ ਤੋਂ ਇਲਾਵਾ ਇੰਜਣ 4 ਸਪੀਡ ਗੀਅਰਬਾਕਸ ਨਾਲ ਲੈਸ ਹੈ। ਬਾਈਕ ਦਾ ਡਿਜ਼ਾਇਨ ਸਧਾਰਨ ਹੈ। ਇਸ ਦੀ ਸੀਟ ਨਰਮ ਤੇ ਲੰਬੀ ਹੈ। ਇਸ ਲਈ ਇਹ ਲੰਬੀ ਦੂਰੀ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰ ਨੇ ਵੀਜ਼ਾ ਲਈ ਲੰਡਨ ਦੇ ਮਿਊਜ਼ੀਸ਼ੀਅਨ ਨਾਲ ਕੀਤਾ ਵਿਆਹ, ਖੁਦ ਹੀ ਕੀਤਾ ਖ਼ੁਲਾਸਾ Hero HF Deluxe ਹੀਰੋ ਮੋਟੋਕੌਰਪ ਦਾ HF Deluxe 5 ਵੇਰੀਐਂਟ 'ਚ ਉਪਲੱਬਧ ਹੈ। ਇਸ ਦੀ ਕੀਮਤ 49 ਹਜ਼ਾਰ ਰੁਪਏ ਤੋਂ ਸ਼ੁਰੂ ਹੁੰਦੀ ਹੈ। HF Deluxe 5 ਦੇ ਇੰਜਨ ਦੀ ਗੱਲ ਕਰੀਏ ਤਾਂ ਇਸ ਵਿੱਚ BS6 97.2cc ਇੰਜਨ ਹੈ ਜੋ 8,000 ਆਰਪੀਐਮ ਤੇ 7.94 ਬੀਐਚਪੀ ਦਾ ਪਾਵਰ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ 4 ਸਪੀਡ ਗੀਅਰਬਾਕਸ ਨਾਲ ਲੈਸ ਹੈ। TVS Radeon ਇਹ ਬਾਈਕ ਛੋਟੇ ਕਸਬਿਆਂ ਤੇ ਪਿੰਡਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਗਈ ਹੈ। ਬਾਈਕ ਦੀ ਕੀਮਤ 58 ਹਜ਼ਾਰ ਤੋਂ 65 ਹਜ਼ਾਰ ਰੁਪਏ ਦੇ ਵਿਚਕਾਰ ਹੈ। ਇਸ ਦੀ ਸੀਟ ਨਰਮ ਤੇ ਆਰਾਮਦਾਇਕ ਹੈ ਜਿਸ ਕਾਰਨ ਬਾਈਕ 'ਤੇ ਲੰਬੇ ਦੂਰੀ 'ਤੇ ਸਫਰ ਕਰਨ ਵਿਚ ਕੋਈ ਮੁਸ਼ਕਲ ਨਹੀਂ ਆਉਂਦੀ। ਇੰਜਣ ਦੀ ਗੱਲ ਕਰੀਏ ਤਾਂ ਬਾਈਕ 'ਚ 109.7 ਸੀਸੀ ਦਾ ਡੀਊਰਾ ਲਾਈਫ ਇੰਜਣ ਦਿੱਤਾ ਗਿਆ ਹੈ ਜੋ 9.5 ਬੀਐਚਪੀ ਦੀ ਪਾਵਰ ਤੇ 8.7 ਐਨਐਮ ਦਾ ਟਾਰਕ ਦਿੰਦਾ ਹੈ। Hero Splendor Plus ਹੀਰੋ ਦੀ ਸਪਲੇਂਡਰ ਸੀਰੀਜ਼ ਸਾਲਾਂ ਤੋਂ ਲੋਕਾਂ ਦੇ ਦਿਲਾਂ ਵਿਚ ਬਣੀ ਹੋਈ ਹੈ। ਜੇ ਤੁਹਾਡਾ ਬਜਟ 60 ਹਜ਼ਾਰ ਦੇ ਨੇੜੇ ਹੈ ਤਾਂ ਤੁਸੀਂ ਇਨ੍ਹਾਂ ਬਾਈਕਸ ਨੂੰ ਥੋੜ੍ਹਾ ਵਧਾ ਕੇ ਲੈ ਸਕਦੇ ਹੋ। ਇਹ ਬਾਈਕ ਬਾਜ਼ਾਰ 'ਚ ਤਿੰਨ ਵੇਰੀਐਂਟ 'ਚ ਉਪਲੱਬਧ ਹੈ। ਇਸ ਬਾਈਕ ਦੇ ਕਿੱਕ ਸਟਾਰਟ ਵੇਰੀਐਂਟ ਦੀ ਕੀਮਤ 60,500 ਰੁਪਏ, ਸੈਲਫ ਸਟਾਰਟ ਵੇਰੀਐਂਟ ਦੀ ਕੀਮਤ 62,800 ਰੁਪਏ ਤੇ ਸਪਲੈਂਡਰ ਪਲੱਸ ਸੈਲਫ ਸਟਾਰਟ ਆਈ 3 ਐਸ ਵੇਰੀਐਂਟ ਦੀ ਕੀਮਤ 64,010 ਰੁਪਏ ਰੱਖੀ ਗਈ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI