ਲੁਧਿਆਣਾ: ਇੱਥੇ ਦੇ ਟਿੱਬਾ ਰੋਡ ਉੱਪਰ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਰੋਨਾਵਾਇਰਸ ਤੋਂ ਬਚਾਉਣ ਦੀ ਆੜ ‘ਚ ਗੁਦਾਮ ਮਾਲਕ ਨੇ ਮਾਸਕ ਵਿੱਚ ਬੇਹੋਸ਼ੀ ਦੀ ਦਵਾਈ ਪਾ ਕੇ ਨਾਬਾਲਗ ਲੜਕੀ ਨਾਲ ਬਲਾਤਕਾਰ ਕੀਤਾ। ਪਤਾ ਲੱਗਣ ਮਗਰੋਂ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਮਾਮਲੇ ਨੂੰ ਪੁਲਿਸ ਤੱਕ ਪੁਚਾਇਆ। ਪੁਲਿਸ ਨੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਘਟਨਾ ਤੋਂ ਬਾਅਦ ਲੜਕੀ ਅਜੇ ਤੱਕ ਸਦਮੇ ਵਿੱਚ ਹੈ।
ਦੱਸ ਦਈਏ ਕਿ ਨਾਬਾਲਗ ਬੱਚੀ ਦੀ ਮਾਂ ਮੁਹੰਮਦ ਮੁਕਤ ਨਾਮਕ ਵਿਅਕਤੀ ਦੇ ਗੁਦਾਮ ਵਿੱਚ ਕੰਮ ਕਰਦੀ ਸੀ। 15 ਅਕਤੂਬਰ ਨੂੰ ਅਚਾਨਕ ਉਸ ਦੀ ਤਬੀਅਤ ਖ਼ਰਾਬ ਹੋ ਗਈ। ਇਸ ਕਰਕੇ ਉਸ ਨੇ ਆਪਣੀ ਨਾਬਾਲਗ ਧੀ ਨੂੰ ਕੰਮ ‘ਤੇ ਭੇਜ ਦਿੱਤਾ ਤਾਂ ਕਿ ਉਸ ਦੀ ਦਿਹਾੜੀ ਨਾ ਕੱਟੀ ਜਾਵੇ ਪਰ ਮਾਂ ਨੂੰ ਨਹੀਂ ਪਤਾ ਸੀ ਕਿ ਮੁਹੰਮਦ ਮੁਕਤ ਜੀਰ ਬੱਚੀ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾ ਲਵੇਗਾ।
ਘਟਨਾ ਉਸ ਵੇਲੇ ਦੀ ਹੈ ਜਦੋਂ ਕੁੜੀ ਸ਼ਾਮ ਨੂੰ ਘਰ ਵਾਪਸ ਜਾ ਰਹੀ ਸੀ ਤਾਂ ਗੁਦਾਮ ਦੇ ਮਾਲਕ ਨੇ ਲਿਫਟ ਦੇ ਬਹਾਨੇ ਉਸ ਨੂੰ ਕਾਰ ਵਿੱਚ ਬਿਠਾ ਲਿਆ। ਇਸ ਤੋਂ ਬਾਅਦ ਕੋਰੋਨਾ ਦਾ ਹਵਾਲਾ ਦੇ ਕੇ ਉਸ ਨੂੰ ਮਾਸਕ ਪਾਉਣ ਨੂੰ ਦਿੱਤਾ। ਜਿਵੇਂ ਹੀ ਲੜਕੀ ਨੇ ਮਾਸਕ ਪਾਇਆ ਉਹ ਬੇਹੋਸ਼ ਹੋ ਗਈ। ਇਸ ਤੋਂ ਬਾਅਦ ਮੁਲਜ਼ਮ ਕਾਰ ਨੂੰ ਸੁਨਸਾਨ ਥਾਂ ਲੈ ਗਿਆ ਕੇ ਉਸ ਨੇ ਨਾਬਾਲਗ ਨਾਲ ਦੁਸ਼ਕਰਮ ਕੀਤਾ।
ਇਸ ਘਟਨਾ ਬਾਰੇ ਲੜਕੀ ਨੇ ਸਭ ਕੁਝ ਪੁਲਿਸ ਨੂੰ ਦੱਸਿਆ। ਉਧਰ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੀੜਤਾ ਸਦਮੇ ਵਿੱਚ ਹੈ। ਇਸ ਕਰਕੇ ਉਸ ਦੇ ਪਰਿਵਾਰ ਨੇ ਕੋਈ ਸ਼ਿਕਾਇਤ ਨਹੀਂ ਕੀਤੀ ਪਰ ਸ਼ਨੀਵਾਰ ਨੂੰ ਉਸ ਦੇ ਪਰਿਵਾਰ ਦੇ ਕੁਝ ਲੋਕ ਪੁਲਿਸ ਕੋਲ ਪਹੁੰਚੇ ਤੇ ਇਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਝੋਨੇ ਦੀ ਕਾਸ਼ਤ ਲਈ ਪੰਜਾਬੀਆਂ ਨੇ ਲੱਭਿਆ ਨਵਾਂ ਰਾਹ, ਖਰਚਾ ਅੱਧਾ ਘਟਿਆ, ਪਾਣੀ 75 ਫੀਸਦੀ ਬਚਿਆ, ਝਾੜ 5 ਮਣ ਵਧਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹੁਣ ਲੁਧਿਆਣਾ 'ਚ ਦਰਿੰਦਰਗੀ! ਨਾਬਾਲਗ ਬਣੀ ਗੁਦਾਮ ਮਾਲਕ ਦੀ ਹੈਵਾਨੀਅਤ ਦਾ ਸ਼ਿਕਾਰ
ਏਬੀਪੀ ਸਾਂਝਾ
Updated at:
26 Oct 2020 11:17 AM (IST)
ਸੂਬੇ ਵਿੱਚ ਦਰਿੰਦਗੀ ਦੀਆਂ ਵਾਰਦਾਤਾਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਅਜੇ ਹੁਸ਼ਿਆਰਪੁਰ ‘ਚ ਛੇ ਸਾਲਾ ਬੱਚੀ ਨਾਲ ਹੋਈ ਘਟਨਾ ਦਾ ਮਾਮਲਾ ਸ਼ਾਂਤ ਨਹੀਂ ਸੀ ਹੋਇਆ ਕਿ ਲੁਧਿਆਣਾ ਤੋਂ ਇੱਕ ਹੋਰ ਦਿਲ-ਦਹਿਲਾਉਣ ਦਾ ਮਾਮਲਾ ਸਾਹਮਣੇ ਆ ਗਿਆ।
ਸੰਕੇਤਕ ਤਸਵੀਰ
- - - - - - - - - Advertisement - - - - - - - - -