ਅੰਮ੍ਰਿਤਸਰ: ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਅੰਮ੍ਰਿਤਸਰ ਦੀ ਚਰਚ ‘ਚ ਕੁਝ ਲੋਕਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ‘ਚ ਇੱਕ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਇਸ ਫਾਈਰਿੰਗ ਮਾਮਲੇ ‘ਚ ਪੁਲਿਸ ਨੇ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਰਣਦੀਪ ਸਿੰਘ ਗਿੱਲ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।


ਦੱਸ ਦਈਏ ਕਿ ਸੀਆਈਏ ਸਟਾਫ ਦੀ ਟੀਮ ਨੇ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕੀਤਾ। ਇਸ ਘਟਨਾ ਵਿਚ ਰਣਦੀਪ ਸਿੰਘ ਗਿੱਲ ਨੇ ਸੱਤ-ਅੱਠ ਹੋਰਨਾਂ ਨਾਲ ਮਿਲ ਕੇ ਚਰਚ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਇਸ ਦੌਰਾਨ ਪ੍ਰਿੰਸ ਨਾਂ ਦੇ ਨੌਜਵਾਨ ਦੀ ਮੌਤ ਹੋਈ ਤੇ ਉਸ ਦਾ ਭਰਾ ਗੰਭੀਰ ਜ਼ਖ਼ਮੀ ਹੋਇਆ ਸੀ।

ਪੜ੍ਹੋ ਪੂਰਾ ਮਾਮਲਾ:- ਪੁਰਾਣੀ ਦੁਸ਼ਮਨੀ ‘ਚ ਚਲੀਆਂ ਗੋਲੀਆਂ, ਇੱਕ ਦੀ ਮੌਤ ਇੱਕ ਗੰਭੀਰ ਜ਼ਖ਼ਮੀ

ਪੁਲਿਸ ਮੁਤਾਬਕ ਗਿੱਲ ਅਤੇ ਉਸਦੇ ਸਾਥੀਆਂ ਨੇ ਚਰਚ ਵਿਖੇ 15-20 ਗੋਲੀਆਂ ਚਲਾਈਆਂ। ਫੜੇ ਗਏ ਮੁਲਜ਼ਮਾਂ ਵਿੱਚ ਰਣਦੀਪ ਦਾ ਭਰਾ ਬਲਰਾਮ ਸਿੰਘ ਗਿੱਲ ਅਤੇ ਉਸਦਾ ਨਿੱਜੀ ਸਕੱਤਰ ਸੂਰਜ ਸ਼ਾਮਲ ਹਨ। ਮੁਲਜ਼ਮਾਂ ਦੇ ਕਬਜ਼ੇ ਚੋਂ ਇੱਕ ਰਾਈਫਲ, ਇੱਕ ਰਿਵਾਲਵਰ, ਇਨੋਵਾ ਅਤੇ ਮੋਬਾਈਲ ਬਰਾਮਦ ਹੋਏ ਹਨ। ਇਸ ਦੇ ਨਾਲ ਹੀ ਰਣਦੀਪ ਸਿੰਘ ਗਿੱਲ ਦਾ ਪਹਿਲਾਂ ਹੀ ਅਪਰਾਧਿਕ ਰਿਕਾਰਡ ਵੀ ਹੈ।

ਪੰਜਾਬ ਦੀ ਕਿਸਾਨੀ ਲਈ ਸਿੱਧੂ ਨੇ ਦਿੱਤੇ ਪੰਜਾਬ ਸਰਕਾਰ ਨੂੰ ਸੁਝਾਅ, ਜਾਣੋ ਕੀ ਕੁੱਝ ਕਿਹਾ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904