ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਮੋਟਰਸਾਈਕਲ ਕੰਪਨੀ 'ਰਾਇਲ ਐਨਫੀਲਡ' ਨੇ ਆਪਣੇ ਗਾਹਕਾਂ ਲਈ ਘਰ 'ਚ ਬਾਈਕ ਸਰਵਿਸਿੰਗ ਦੀ ਸੇਵਾ ਸ਼ੁਰੂ ਕੀਤੀ ਹੈ। ਇਹ ਸੇਵਾ ਉਨ੍ਹਾਂ ਗਾਹਕਾਂ ਦੀਆਂ ਮੁਸੀਬਤਾਂ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਹੈ, ਜੋ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਵਰਕਸ਼ਾਪ ਵਿੱਚ ਜਾਣ ਤੋਂ ਅਸਮਰੱਥ ਹਨ। ਕੰਪਨੀ ਨੇ ਇਸ ਦਾ ਨਾਮ ‘ਸਰਵਿਸ ਆਨ ਵ੍ਹੀਲਜ਼ ਪ੍ਰੋਗਰਾਮ’ ਰੱਖਿਆ ਹੈ। ਕੋਵਿਡ-19 ਮਹਾਂਮਾਰੀ ਦੇ ਬਾਅਦ ਬਹੁਤ ਸਾਰੇ ਚਾਰ ਪਹੀਆ ਵਾਹਨ ਤੇ ਦੋ ਪਹੀਆ ਵਾਹਨ ਨਿਰਮਾਤਾ ਪਹਿਲਾਂ ਹੀ ਅਜਿਹੀ ਪਹਿਲ ਕਰ ਚੁੱਕੇ ਹਨ।


'ਸਰਵਿਸ ਆਨ ਵ੍ਹੀਲਜ਼ ਪ੍ਰੋਗਰਾਮ' ਦੇ ਹਿੱਸੇ ਵਜੋਂ ਕੰਪਨੀ ਨੇ ਆਪਣੇ ਵੱਖ-ਵੱਖ ਡੀਲਰਾਂਸ਼ਿਪਾਂ 'ਤੇ 800 ਵਿਸ਼ੇਸ਼ ਤੌਰ 'ਤੇ ਡਿਜ਼ਾਈਨ ਕੀਤੇ ਮੋਟਰਸਾਈਕਲ ਨੂੰ ਕੰਮ 'ਤੇ ਲਾਇਆ ਹੈ ਤਾਂ ਜੋ ਗਾਹਕਾਂ ਨੂੰ ਉਨ੍ਹਾਂ ਦੇ ਘਰ 'ਚ ਬਾਈਕ ਸਰਵਿਸਿੰਗ ਦਾ ਵਧੀਆ ਐਕਸਪੀਰੀਐਂਸ ਦਿੱਤਾ ਜਾ ਸਕੇ। ਹਾਲ ਹੀ ਵਿੱਚ ਕੰਪਨੀ ਨੇ ਸੰਪਰਕ ਰਹਿਤ ਆਨਲਾਈਨ ਬਾਈਕਸ ਦੀ ਬੁਕਿੰਗ ਸੇਵਾ ਵੀ ਅਰੰਭ ਕੀਤੀ ਹੈ।




ਇਸ ਪ੍ਰੋਗਰਾਮ 'ਚ ਇਕ ਮੋਬਾਈਲ ਸੇਵਾ ਟੀਮ ਗਾਹਕਾਂ ਦੇ ਘਰ ਜਾਏਗੀ ਅਤੇ ਬਾਈਕ ਦੀ ਸਰਵਿਸ ਕਰੇਗੀ ਜਿਸ 'ਚ ਆਟੋ ਮਾਹਰ ਵੀ ਸ਼ਾਮਲ ਹੋਣਗੇ। ਇਸ ਟੀਮ ਕੋਲ ਟੂਲ ਕਿੱਟ ਦੇ ਨਾਲ ਨਾਲ ਸਾਰੇ ਅਸਲੀ ਸਪੇਅਰ ਪਾਰਟਸ ਹੋਣਗੇ ਜੋ ਸਰਵਿਸਿੰਗ ਲਈ ਲੋੜੀਂਦੇ ਹਨ। ਕੁਲ ਮਿਲਾ ਕੇ, ਇਹ ਕਹੋ ਕਿ ਇਹ ਟੀਮ 90 ਪ੍ਰਤੀਸ਼ਤ ਤੱਕ ਹਰ ਕਿਸਮ ਦੀ ਸਰਵਿਸਿੰਗ ਕਰੇਗੀ। 





Car loan Information:

Calculate Car Loan EMI