ਦੱਸ ਦੇਈਏ ਕਿ ਮਾਰੂਤੀ ਸੁਜ਼ੂਕੀ ਨੇ ਪਿਛਲੇ ਸਾਲ ਭਾਰਤ ਵਿੱਚ ਐਸ-ਪ੍ਰੈਸੋ ਪੈਟਰੋਲ ਨੂੰ ਲਾਂਚ ਕੀਤਾ ਸੀ। ਇਹ ਕਾਰ 1.0 ਲੀਟਰ ਪੈਟਰੋਲ ਇੰਜਨ ਦੇ ਨਾਲ ਆਈ। ਹੁਣ ਕੰਪਨੀ ਨੇ ਐਸ-ਪ੍ਰੈਸੋ ਸੀਐਨਜੀ ਵਿਚ ਫੈਕਟਰੀ ਫਿਟ ਸੀਐਨਜੀ ਕਿੱਟ ਲਗਾਈ ਹੈ। ਇਸ ਨਵੇਂ ਮਾਡਲ ਵਿੱਚ 998cc ਦਾ ਤਿੰਨ ਸਿਲੰਡਰ ਪੈਟਰੋਲ ਇੰਜਨ ਵੀ ਹੈ। ਪਰ ਇਸ ਸਮੇਂ ਇਸਦੀ ਪਾਵਰ ਅਤੇ ਟਾਰਕ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਐਸ-ਪ੍ਰੈਸੋ ਸੀਐਨਜੀ ਦੀ ਮਾਈਲੇਜ 31.59 ਕਿਲੋਮੀਟਰ ਪ੍ਰਤੀ ਕਿੱਲੋ ਹੋ ਸਕਦੀ ਹੈ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਦੇ ਪਾਵਰ ਅਤੇ ਟਾਰਕ ਇਸਦੇ ਪੈਟਰੋਲ ਮਾੱਡਲ ਦੇ ਮੁਕਾਬਲੇ ਘੱਟ ਹੀ ਹੋਣਗੇ, ਇਸ ‘ਚ 5 ਸਪੀਡ ਗੀਅਰਬਾਕਸ ਦੀ ਸੁਵਿਧਾ ਮਿਲੇਗੀ। ਜਾਣਕਾਰੀ ਲਈ ਦੱਸ ਦੇਈਏ ਕਿ ਐਸ-ਪ੍ਰੈਸੋ ਸੀਐਨਜੀ ਵੈਰੀਅੰਟ ਸਿਰਫ ਆਟੋ ਐਕਸਪੋ ਵਿਚ ਦਿਖਾਇਆ ਗਿਆ। ਬਾਕੀ ਫੀਚਰਸ ਬਾਰੇ ਜਾਣਕਾਰੀ ਜਲਦੀ ਹੀ ਸਾਹਮਣੇ ਆਵੇਗੀ ਅਤੇ ਉਦੋਂ ਇਸਦੀ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇਗਾ।
ਫੀਚਰਸ ਦੀ ਗੱਲ ਕਰੀਏ ਤਾਂ ਕਾਰ ਨੂੰ ਐਂਟੀ ਲੌਕ ਬ੍ਰੇਕਿੰਗ ਸਿਸਟਮ ਦੇ ਨਾਲ EBD, ਏਅਰ ਬੈਗ, ਰਿਵਰਸ ਪਾਰਕਿੰਗ ਸੈਂਸਰ, ਸਪੀਡ ਅਲਰਟ ਸਿਸਟਮ ਅਤੇ ਫਰੰਟ ਸੀਟ ਬੈਲਟ ਰੀਮਾਈਂਡਰ, ਸਾਈਡ ਬਾਡੀ ਕਲੈਡਿੰਗ ਅਤੇ ਪਾਵਰ ਸਟੀਅਰਿੰਗ, ਡਿਜੀਟਲ ਸਪੀਡੋਮੈਟਰ ਅਤੇ ਏਸੀ ਵਰਗੇ ਫੀਚਰਸ ਮਿਲਣਗੇ।
ਇਹ ਵੀ ਪੜ੍ਹੋ:
ਟਾਟਾ ਦੀ ਕਿਫਾਇਤੀ ਕਾਰ ਜੋ ਹੈ ਸੈਫਟੀ ‘ਚ ਬੈਸਟ ਹੋ ਸਕਦੀ ਹੈ ਤੁਹਾਡੀ, ਈਐਮਆਈ ਸਿਰਫ 4,999 ਰੁਪਏ
ਕਾਰਾਂ ਤੇ ਮੋਟਰਸਾਈਕਲਾਂ ਦੇ 3rd ਪਾਰਟੀ ਬੀਮਾ ਨਿਯਮ ਹੋਏ ਸੁਖਾਲੇ, ਪੜ੍ਹੋ ਪੂਰੀ ਖ਼ਬਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI