ਨਵੀਂ ਦਿੱਲੀ: ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਨੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਦਿੰਦਿਆਂ ਥਰਡ ਪਾਰਟੀ ਬੀਮਾ ਵਿੱਚ ਬਦਲਾਅ ਕੀਤਾ ਹੈ। ਹੁਣ ਤਿੰਨ ਤੇ ਪੰਜ ਸਾਲ ਲੰਮੀ ਮਿਆਦ ਵਾਲਾ ਥਰਡ ਪਾਰਟੀ ਬੀਮਾ ਲਾਜ਼ਮੀ ਬਣਾਉਣ ਵਾਲੇ ਨਿਯਮ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਹ ਤਬਦੀਲੀ ਅਗਸਤ 2020 ਤੋਂ ਲਾਗੂ ਹੋਵੇਗੀ।


ਆਈਆਰਡੀਏਆਈ ਮੁਤਾਬਕ ਲੰਮੀ ਮਿਆਦ ਵਾਲੇ ਬੀਮੇ ਗਾਹਕਾਂ ਦੀ ਜੇਬ 'ਤੇ ਭਾਰੀ ਪੈ ਰਹੇ ਸੀ। ਇਸ ਤੋਂ ਇਲਾਵਾ ਲੰਮੀ ਮਿਆਦ ਵਾਲੇ ਬੀਮੇ ਵਿੱਚ ਵਾਹਨ ਦਾ ਮੁੱਲ ਪਾਉਣਾ ਵੀ ਬੀਮਾ ਕੰਪਨੀਆਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਹੈ, ਕਿਉਂਕਿ ਤਿੰਨ ਤੋਂ ਲੈ ਕੇ ਪੰਜ ਸਾਲ ਵਿੱਚ ਵਾਹਨ ਦੀ ਕੀਮਤ ਕਾਫੀ ਡਿੱਗ ਜਾਂਦੀ ਹੈ। ਇਸ ਲਈ ਇਹ ਬੀਮੇ ਕਰਨ ਯਾਨੀ ਕਿ ਵੇਚਣ ਵਿੱਚ ਵੀ ਵਧੇਰੇ ਚੁਣੌਤੀਪੂਰਨ ਸਨ।


ਜ਼ਿਕਰਯੋਗ ਹੈ ਕਿ ਸਾਲ 2018 ਵਿੱਚ ਸੁਪਰੀਮ ਕੋਰਟ ਨੇ ਭਾਰਤੀ ਸੜਕਾਂ 'ਤੇ ਚੱਲਣ ਵਾਲੇ ਵਾਹਨਾਂ ਲਈ ਬੀਮਾ ਲਾਜ਼ਮੀ ਕਰਨ ਦੇ ਹੁਕਮ ਦਿੰਦਿਆਂ ਕਿਹਾ ਸੀ ਕਿ ਦੋ ਪਹੀਆ ਵਾਹਨਾਂ ਲਈ ਪੰਜ ਸਾਲ ਤੇ ਚਾਰ ਪਹੀਆ ਵਾਹਨਾਂ ਲਈ ਤਿੰਨ ਸਾਲ ਦਾ ਥਰਡ ਪਾਰਟੀ ਬੀਮਾ ਕੀਤਾ ਜਾਵੇ। ਇਸ ਤੋਂ ਬਾਅਦ ਬੀਮਾ ਕੰਪਨੀਆਂ ਨੇ ਗਾਹਕਾਂ ਲਈ ਤਿੰਨ ਤੇ ਪੰਜ ਸਾਲ ਦੀ ਲੰਮੀ ਮਿਆਦ ਵਾਲੇ ਬੀਮਿਆਂ ਦੀ ਪੇਸ਼ਕਸ਼ ਕੀਤੀ ਸੀ, ਜਿਸ ਵਿੱਚ ਹੁਣ ਰਿਆਇਤ ਮਿਲ ਜਾਵੇਗੀ।


ਇਹ ਵੀ ਪੜ੍ਹੋ: 




Car loan Information:

Calculate Car Loan EMI