ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਐਸਆਈ) ਨੇ ਬੁੱਧਵਾਰ ਨੂੰ ਕਿਹਾ ਕਿ ਜੂਨ ਵਿੱਚ ਇਸ ਦੀ ਕੁੱਲ ਵਿਕਰੀ 54 ਪ੍ਰਤੀਸ਼ਤ ਘਟ ਕੇ 57,428 ਇਕਾਈ ਹੋ ਗਈ। ਮਾਰੂਤੀ ਸੁਜ਼ੂਕੀ ਇੰਡੀਆ ਨੇ ਇੱਕ ਬਿਆਨ ਵਿਚ ਕਿਹਾ ਕਿ ਇਸ ਨੇ ਪਿਛਲੇ ਸਾਲ ਜੂਨ ਵਿਚ 1,24,708 ਇਕਾਈਆਂ ਵੇਚੀਆਂ ਸਨ।

ਕੰਪਨੀ ਦਾ ਕਹਿਣਾ ਹੈ ਕਿ ਉਸ ਦੀ ਘਰੇਲੂ ਵਿਕਰੀ ਪਿਛਲੇ ਮਹੀਨੇ 53.7 ਪ੍ਰਤੀਸ਼ਤ ਘਟ ਕੇ 53,139 ਇਕਾਈ ਰਹੀ। ਜੂਨ 2019 ਵਿਚ, ਕੰਪਨੀ ਨੇ 1,14,861 ਇਕਾਈਆਂ ਵੇਚੀਆਂ ਸੀ। ਐਮਐਸਆਈ ਨੇ ਕਿਹਾ ਕਿ ਉਸ ਨੇ ਜੂਨ ਵਿੱਚ 4,289 ਇਕਾਈਆਂ ਦਾ ਨਿਰਯਾਤ ਕੀਤਾ, ਜੋ ਪਿਛਲੇ ਸਾਲ ਦੇ ਇਸ ਮਹੀਨੇ ਦੇ ਮੁਕਾਬਲੇ 56.4 ਪ੍ਰਤੀਸ਼ਤ ਘੱਟ ਹੈ।



'ਲੌਕਡਾਊਨ ਦਾ ਵਿਕਰੀ' ਤੇ ਅਸਰ'
ਦਰਮਿਆਨੇ ਆਕਾਰ ਦੀ ਸੇਡਾਨ ਸੀਆਜ਼ ਨੇ ਪਿਛਲੇ ਮਹੀਨੇ 553 ਇਕਾਈਆਂ ਦੀ ਵਿਕਰੀ ਕੀਤੀ ਸੀ, ਜੋ ਪਿਛਲੇ ਸਾਲ ਦੀ ਇਸ ਮਿਆਦ ਵਿਚ 2,322 ਇਕਾਈ ਸੀ। ਮਾਰੂਤੀ ਸੁਜ਼ੂਕੀ ਨੇ ਕਿਹਾ ਕਿ ਜੂਨ 2020 ਦੌਰਾਨ ਇਸ ਦੀ ਵਿਕਰੀ ਦੇ ਅੰਕੜਿਆਂ ਨੂੰ ਕੋਰੋਨਾ ਵਾਇਰਸ ਮਹਾਮਾਰੀ, ਲੌਕਡਾਊਨ ਅਤੇ ਸੁਰੱਖਿਆ ਪਾਬੰਦੀਆਂ ਦੇ ਸੰਦਰਭ ਵਿੱਚ ਵੇਖਿਆ ਜਾਣਾ ਚਾਹੀਦਾ ਹੈ।


ਇਹ ਵੀ ਪੜ੍ਹੋ:   ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

Car loan Information:

Calculate Car Loan EMI