ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੇ ਵਾਹਨਾਂ ਦੇ ਮੁਕਾਬਲੇ ਸੀਐਨਜੀ ਨਾਲ ਚੱਲਣ ਵਾਲੇ ਵਾਹਨ ਜ਼ਿਆਦਾ ਕਫਾਇਤੀ ਸਾਬਤ ਹੁੰਦੇ ਹਨ। ਜੇਕਰ ਤੁਸੀਂ ਅਜਿਹੇ ‘ਚ ਕੋਈ ਨਵੀਂ ਕਾਰ ਖਰੀਦਣ ਬਾਰੇ ਪਲਾਨ ਕਰ ਰਹੇ ਹੋ ਤਾਂ ਅਸੀਂ ਤੁਹਾਨੂੰ ਭਾਰਤੀ ਬਜ਼ਾਰ ‘ਚ ਉਪਲਬਧ ਸੀਐਨਜੀ ਕਾਰਾਂ ਬਾਰੇ ਦੱਸਣ ਜਾ ਰਹੇ ਹਾਂ।


ਮਰੂਤੀ ਸੁਜ਼ੂਕੀ ਆਲਟੋ: ਪਾਵਰ ਤੇ ਸਪੈਸ਼ੀਫਿਕੇਸ਼ਨ ਦੇ ਮਾਮਲੇ ‘ਚ ਆਲਟੋ ‘ਚ 796 ਸੀਸੀ ਦਾ 3 ਸਿਲੰਡਰ ਵਾਲਾ ਇੰਜਨ ਹੈ। ਆਲਟੋ ਸੀਐਨਜ 31.59 km/kg ਦਾ ਮਾਈਲੇਜ ਦੇ ਸਕਦੀ ਹੈ। ਮਾਰੂਤੀ ਸੁਜ਼ੂਕੀ ਆਲਟੋ ਸੀਐਨਜੀ ਦੀ ਸ਼ੁਰੂਆਤੀ ਕੀਮਤ 4.33 ਲੱਖ ਰੁਪਏ ਹੈ।

ਮਰੂਤੀ ਸੁਜ਼ੂਕੀ ਸੀਲੇਰੀਓ: ਪਾਵਰ ਤੇ ਸਪੈਸ਼ੀਫਿਕੇਸ਼ਨ ਦੇ ਮਾਮਲੇ ‘ਚ ਮਰੂਤੀ ਸੁਜ਼ੂਕੀ ਸੀਲੇਰੀਓ ‘ਚ 998 ਸੀਸੀ ਦਾ 3 ਸਿਲੰਡਰ ਵਾਲਾ ਇੰਜਨ ਹੈ। ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 5.30 ਲੱਖ ਰੁਪਏ ਹੈ।

ਮਰੂਤੀ ਸੁਜ਼ੂਕੀ ਵੇਗਨਆਰ: ਪਾਵਰ ਦੇ ਸਪੈਸ਼ੀਫਿਕੇਸ਼ਨ ਦੇ ਮਾਮਲੇ ‘ਚ ਮਰੂਤੀ ਸੁਜ਼ੂਕੀ ਵੇਗਨਆਰ ‘ਚ 998ਸੀਸੀ ਦਾ 3 ਸਿਲੰਡਰ ਵਾਲਾ ਇੰਜਨ ਹੈ ਜੋ ਕਿ 5500 ਆਰਪੀਐਮ ‘ਤੇ 58.33 ਐਚਪੀ ਦੀ ਪਾਵਰ ਤੇ 3500 ਆਰਪੀਐਮ ‘ਤੇ 78 ਐਨਮ ਟਾਰਕ ਜੈਨਰੇਟ ਕਰਦਾ ਹੈ। ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 5.25 ਲੱਖ ਰੁਪਏ ਹੈ।

ਇਹ ਵੀ ਪੜ੍ਹੋ:

ਹੁਣ Electric ਗੱਡੀਆਂ ਦਾ ਜ਼ਮਾਨਾ! ਜਾਣੋ ਇਹ ਵਾਹਨ ਖਰੀਦਣ ਦੇ 5 ਵੱਡੇ ਫਾਇਦੇ

Car loan Information:

Calculate Car Loan EMI