Car loan Information:
Calculate Car Loan EMIਬੁਲੇਟ ਦੇ ਸ਼ੌਕੀਨਾਂ ਲਈ ਖਾਸ ਖਬਰ, ਸਭ ਤੋਂ ਸਸਤਾ ਮੋਟਰਸਾਈਕਲ BS6 ਭਾਰਤ 'ਚ ਲਾਂਚ
ਏਬੀਪੀ ਸਾਂਝਾ | 04 Mar 2020 04:20 PM (IST)
ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਆਪਣੀ ਬੀਐਸ6 ਰਾਇਲ ਇਨਫੀਲਡ ਕਲਾਸਿਕ 350 ਬਾਇਕ ਸਿੰਗਲ ਚੈਨਲ ਏਬੀਐਸ ਵਰਜਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ।
ਨਵੀਂ ਦਿੱਲੀ: ਰਾਇਲ ਇਨਫੀਲਡ ਨੇ ਆਪਣੇ ਗਾਹਕਾਂ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਦਿਆਂ ਆਪਣੀ ਬੀਐਸ6 ਰਾਇਲ ਇਨਫੀਲਡ ਕਲਾਸਿਕ 350 ਬਾਇਕ ਸਿੰਗਲ ਚੈਨਲ ਏਬੀਐਸ ਵਰਜਨ ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਆਪਣੇ ਬੀਐਸ4 ਮਾਡਲ ਦੇ ਮੁਕਾਬਲੇ 11,000 ਰੁਪਏ ਮਹਿੰਗਾ ਹੈ। ਮੀਡੀਆ ਰਿਪੋਰਟਸ ਮੁਤਾਬਕ ਇਹ ਬਾਇਕ ਡੀਲਰਸ਼ਿਪ ਤੱਕ ਪਹੁੰਚ ਚੁਕੀ ਹੈ ਤੇ ਜਲਦ ਹੀ ਕੰਪਨੀ ਇਸ ਦੀ ਡਿਲੀਵਰੀ ਸ਼ੁਰੂ ਕਰੇਗੀ। ਇਹ ਵੀ ਪੜ੍ਹੋ: ਰਾਇਲ ਇਨਫੀਲਡ ਦੀ ਸਭ ਤੋਂ ਸਸਤੀ ਬਾਈਕ ਜਲਦ ਹੋਵੇਗੀ ਲਾਂਚ! ਮਿਲ ਸਕਦੇ ਇਹ ਫੀਚਰਸ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਕਲਾਸਿਕ 350 ਦਾ ਬੀਐਸ 6 ਵਰਜਨ ਦਾ ਡਿਊਲ ਚੈਨਲ ਏਬੀਐਸ ਮਾਡਲ ਲਾਂਚ ਕੀਤਾ ਹੈ। ਜਿਸ ਦੀ ਕੀਮਤ 1.65 ਲੱਖ ਰੁਪਏ ਰੱਖੀ ਹੈ, ਪਰ 8000 ਰੁਪਏ ਘੱਟ 'ਚ ਕੰਪਨੀ ਨੇ ਸਿੰਗਲ ਚੈਨਲ ਏਬੀਐਸ ਕਲਾਸਿਕ 350 ਨੂੰ ੳਤਾਰ ਦਿੱਤਾ ਹੈ। ਇਹ ਵੀ ਪੜ੍ਹੋ: ਕਲਾਸਿਕ 500 ਦਾ ਟ੍ਰਿਬਿਊਟ ਬਲੈਕ ਨਾਂ ਤੋਂ ਲਿਮਿਟੇਡ ਐਡੀਸ਼ਨ ਲਾਂਚ, 1 ਅਪ੍ਰੈਲ ਤੋਂ ਕੰਪਣੀ ਨਹੀਂ ਵੇਚੇਗੀ 500 ਸੀਸੀ ਵਾਲਾ ਬੁਲੇਟ