ਨਵੀਂ ਦਿੱਲੀ: ਰਾਇਲ ਐਨਫੀਲਡ ਨੇ ਯੂਕੇ, ਯੂਰਪ ਤੇ ਕੋਰੀਆ ਵਿੱਚ ਵੇਚੇ ਗਏ ਇੰਟਰਸੈਪਟਰ 650, ਕੰਟੀਨੈਂਟਲ ਜੀਟੀ 650 ਤੇ ਹਿਮਾਲਿਆ ਮੋਟਰਸਾਈਕਲਾਂ ਦੀਆਂ 15,200 ਇਕਾਈਆਂ ਦੀ ਸਵੈਇੱਛਤ ਰੀਕਾਲ ਜਾਰੀ ਕੀਤੀ ਹੈ। ਰਿਪੋਰਟ ਅਨੁਸਾਰ, ਇਨ੍ਹਾਂ ਦੇਸ਼ਾਂ ਵਿੱਚ ਵਿਕਣ ਵਾਲੇ ਮੋਟਰਸਾਈਕਲਾਂ ਦੇ ਬ੍ਰੇਕ ਕੈਲੀਪਰਾਂ ਨੂੰ ਜੰਗਾਲ ਲੱਗਣ ਦੀਆਂ ਸਮੱਸਿਆਵਾਂ ਸਾਹਮਣੇ ਆਈਆਂ ਸਨ ਜਿਸ ਨੂੰ ਕੰਪਨੀ ਠੀਕ ਕਰਨ ਲਈ ਵਾਪਸ ਮੰਗਵਾ ਰਹੀ ਹੈ।


ਇਨ੍ਹਾਂ ਦੇਸ਼ਾਂ ਦੀਆਂ ਸੜਕਾਂ 'ਤੇ ਲੂਣ ਤੇ ਰਸਾਇਣਾਂ ਦਾ ਛਿੜਕਾਅ ਹੁੰਦਾ ਹੈ। ਕੰਪਨੀ ਨੇ ਦੱਸਿਆ ਕਿ ਯੂਰਪ, ਯੁਨਾਈਟਡ ਕਿੰਗਡਮ ਤੇ ਕੋਰੀਆ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਰਫਬਾਰੀ ਹੁੰਦੀ ਹੈ। ਉੱਥੇ, ਸੜਕਾਂ 'ਤੇ ਬਰਫ ਜਮਣ ਤੋਂ ਰੋਕਣ ਲਈ ਨਮਕ ਤੇ ਰਸਾਇਣ ਛਿੜਕਿਆ ਜਾਂਦਾ ਹੈ, ਜਿਸ ਦਾ ਅਸਰ ਮੋਟਰਸਾਈਕਲ ਦੇ ਬ੍ਰੇਕ ਕੈਲੀਪਰਾਂ' ਤੇ ਪੈਂਦਾ ਹੈ। ਲੰਬੇ ਸਮੇਂ ਤੋਂ ਨਮਕ ਦੇ ਸੰਪਰਕ ਦੇ ਕਾਰਨ, ਬ੍ਰੇਕ ਕੈਲੀਪਰਾਂ ਵਿੱਚ ਜੰਗਾਲ ਦੀ ਸਮੱਸਿਆ ਦਾ ਸਾਹਮਣਾ ਕੀਤਾ ਜਾ ਰਿਹਾ ਹੈ।

ਹਾਲਾਂਕਿ ਕੰਪਨੀ ਨੂੰ ਜੰਗਾਲ ਦੀਆਂ ਸਿਰਫ ਕੁਝ ਹੀ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਕੰਪਨੀ ਨੇ ਗਾਹਕਾਂ ਦੀ ਸੁਰੱਖਿਆ 'ਤੇ ਸਮਝੌਤਾ ਕੀਤੇ ਬਗੈਰ ਮੁਰੰਮਤ ਕਰਨ ਵਾਲੀਆਂ ਸਾਰੀਆਂ 15,200 ਬਾਈਕਾਂ ਨੂੰ ਵਾਪਸ ਬੁਲਾਉਣ ਦਾ ਫੈਸਲਾ ਕੀਤਾ ਹੈ। ਇਨ੍ਹਾਂ ਬਾਈਕਾਂ ਦੀ ਨਾ ਸਿਰਫ ਮੁਰੰਮਤ ਤੇ ਸਫ਼ਾਈ ਕੀਤੀ ਜਾਏਗੀ। ਬਲਕਿ ਜ਼ਰੂਰਤ ਪੈਣ 'ਤੇ ਪੁਰਜ਼ੇ ਵੀ ਬਦਲੇ ਜਾਣਗੇ।

ਹਾਲਾਂਕਿ, ਭਾਰਤ ਵਿੱਚ ਵੇਚੇ ਗਏ ਮੋਟਰਸਾਈਕਲ ਇਸ ਰੀਕਾਲ ਦਾ ਹਿੱਸਾ ਨਹੀਂ ਹਨ ਕਿਉਂਕਿ ਇੱਥੇ ਦੀਆਂ ਸੜਕਾਂ ਤੇ ਇਸ ਤਰੀਕੇ ਨਾਲ ਨਮਕ ਤੇ ਰਸਾਇਣਾਂ ਦਾ ਛਿੜਕਾਅ ਨਹੀਂ ਕੀਤਾ ਜਾਂਦਾ ਸੀ।

Car loan Information:

Calculate Car Loan EMI