ਟਾਟਾ ਮੋਟਰਜ਼ ਨੇ ਬੁੱਧਵਾਰ ਨੂੰ ਆਪਣੀ ਕੌਮਪੈਕਟ ਐਸਯੂਵੀ ਨੇਕਸਨ ਦਾ ਨਵਾਂ ਐਡੀਸ਼ਨ ਪੇਸ਼ ਕੀਤਾ।  ਜਿਸ ਦੀ ਸ਼ੋਅ ਰੂਮ ਕੀਮਤ ਦਿੱਲੀ ਵਿਚ 8.36 ਲੱਖ ਤੋਂ ਸ਼ੁਰੂ ਹੁੰਦੀ ਹੈ। ਟਾਟਾ ਮੋਟਰਜ਼ ਨੇ ਕਿਹਾ ਕਿ ਨੇਕਸਨ ਦਾ ਨਵਾਂ ਐਡੀਸ਼ਨ ਐਕਸਐਮ (ਏ)ਪੈਟਰੋਲ ਅਤੇ ਡੀਜ਼ਲ ਦੋਵਾਂ ਰੂਪਾਂ ਵਿੱਚ ਉਪਲਬਧ ਹੈ। ਇਸ ਵਿੱਚ ਦੋ ਟ੍ਰਾਂਸਮਿਸ਼ਨ ਆਪਸ਼ਨ ਮੈਨੁਅਲ ਅਤੇ ਆਟੋਮੈਟਿਕ ਮੈਨੁਅਲ ਟ੍ਰਾਂਸਮਿਸ਼ਨ (ਏ ਐਮ ਟੀ) ਹਨ।


ਟਾਟਾ ਮੋਟਰਜ਼ ਦੇ ਪੈਸੇਂਜਰ ਵ੍ਹੀਕਲ ਬਿਜ਼ਨਸ ਯੂਨਿਟ ਦੇ ਮਾਰਕੀਟਿੰਗ ਹੈੱਡ ਵਿਵੇਕ ਸ੍ਰੀਵਤਸ ਨੇ ਕਿਹਾ, "ਅਸੀਂ ਆਪਣੀ ਵਚਨਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਨੇਕਸਨ ਐਕਸਐਮਜ਼ ਦੀ ਪੇਸ਼ਕਸ਼ ਦਾ ਐਲਾਨ ਕਰਨ ਲਈ ਤਿਆਰ ਹਾਂ। ਇਹ ਉਹ ਉਤਪਾਦ ਹੈ ਜੋ ਸਾਡੇ ਗ੍ਰਾਹਕਾਂ ਨੂੰ ਵਧੀਆ ਉਤਪਾਦ ਪ੍ਰਦਾਨ ਕਰਦਾ ਹੈ। ਕੀਮਤ 'ਤੇ ਇਲੈਕਟ੍ਰਿਕ ਸਨਰੂਫ ਵਰਗੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼।"

ਮਰੂਤੀ ਸੁਜ਼ੂਕੀ ਦੀ ਅਗਸਤ 'ਚ ਹੋਈ ਬੰਪਰ ਵਿਕਰੀ

ਟਾਟਾ ਨੇਕਸਨ ਦੇ ਨਵੇਂ ਐਡੀਸ਼ਨ ਦਾ ਮੁਕਾਬਲਾ ਕੀਆ ਸੋਨੈੱਟ ਨਾਲ ਹੋਵੇਗਾ। ਇਸ ਕਾਰ ਦਾ ਇੰਟੀਰੀਅਰ ਵੀ ਇਕ ਨਵੇਂ ਡਿਜ਼ਾਈਨ 'ਚ ਹੈ ਅਤੇ ਇਸ 'ਚ ਕਈ ਨਵੇਂ ਫੀਚਰਸ ਵੀ ਦਿੱਤੇ ਗਏ ਹਨ। ਉਪਭੋਗਤਾਵਾਂ ਲਈ ਇਸ ਵਿੱਚ 10.25 ਇੰਚ ਦਾ ਕਨੈਕਟਡ ਪੈਨਲ ਕਿਸਮ ਐਚਡੀ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ ਹੈ ਜੋ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇ ਨੂੰ ਸਪੋਰਟ ਕਰਦਾ ਹੈ। ਇਸ 'ਚ ਬੋਸ ਦੇ 7-ਸਪੀਕਰਾਂ ਦੇ ਨਾਲ ਸਬ-ਵੂਫਰ ਹੈ। ਸੋਨੈੱਟ 'ਚ ਵੈਂਟੀਲੇਟਿਡ ਡਰਾਈਵਰ ਅਤੇ ਫਰੰਟ ਪੈਸੇਂਜਰ ਸੀਟਾਂ ਹਨ। ਇਹ ਇਕ ਕਨੈਕਟਿਡ ਕੰਪੈਕਟ ਐਸਯੂਵੀ ਵੀ ਹੈ। ਇਸ ਦੀ ਕੀਮਤ ਅੱਠ ਲੱਖ ਦੇ ਨੇੜੇ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI