ਨਵੀਂ ਦਿੱਲੀ: ਦੇਸ਼ 'ਚ ਬਾਈਕ ਚਲਾਉਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹਰ ਸਾਲ ਕਰੋੜਾਂ ਲੋਕ ਬਾਈਕ ਖਰੀਦਦੇ ਹਨ। ਜਿਹੜੇ ਲੋਕ ਰੋਜ਼ਾਨਾ ਆਪਣੇ ਘਰ ਤੋਂ ਦਫ਼ਤਰ ਬਾਈਕ 'ਤੇ ਜਾਂਦੇ ਹਨ, ਉਹ ਅਜਿਹੀ ਬਾਈਕ ਖਰੀਦਣਾ ਪਸੰਦ ਕਰਦੇ ਹਨ, ਜੋ ਵੱਧ ਮਾਈਲੇਜ ਦੇਵੇ। ਇਨ੍ਹੀਂ ਦਿਨੀਂ ਪੈਟਰੋਲ ਦੀਆਂ ਕੀਮਤਾਂ ਅਸਮਾਨ ਛੋਹ ਰਹੀਆਂ ਹਨ ਤੇ ਅਜਿਹੀ ਸਥਿਤੀ 'ਚ ਲੋਕਾਂ ਦੇ ਘਰਾਂ ਦਾ ਬਜਟ ਵਿਗੜਿਆ ਹੋਇਆ ਹੈ।
ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਬਾਈਕ ਦਾ ਮਾਈਲੇਜ ਕਈ ਚੀਜ਼ਾਂ 'ਤੇ ਨਿਰਭਰ ਕਰਦਾ ਹੈ। ਤੁਸੀਂ ਮੋਟਰਸਾਈਕਲ ਨੂੰ ਕਿਵੇਂ ਚਲਾਉਂਦੇ ਹੋ, ਉਸ ਨਾਲ ਵੀ ਮਾਈਲੇਜ ਪ੍ਰਭਾਵਿਤ ਹੁੰਦੀ ਹੈ। ਜੇ ਤੁਹਾਡੀ ਬਾਈਕ ਵਧੀਆ ਮਾਈਲੇਜ ਨਹੀਂ ਦੇ ਰਹੀ ਹੈ ਤਾਂ ਅੱਜ ਅਸੀਂ ਤੁਹਾਨੂੰ ਕੁਝ ਸੁਝਾਅ ਦੇਣ ਜਾ ਰਹੇ ਹਾਂ ਜੋ ਤੁਹਾਡੀ ਬਾਈਕ ਦੀ ਮਾਈਲੇਜ ਨੂੰ ਵਧਾਉਣ 'ਚ ਮਦਦਗਾਰ ਸਾਬਤ ਹੋ ਸਕਦੀ ਹੈ।
ਇਕ ਸਪੀਡ 'ਤੇ ਬਾਈਕ ਚਲਾਓ
ਬਹੁਤ ਸਾਰੇ ਲੋਕ ਬਾਈਕ ਨੂੰ ਕਦੇ ਤੇਜ਼ ਜਾਂ ਕਦੇ ਹੌਲੀ ਚਲਾਉਂਦੇ ਹਨ। ਇਸ ਨਾਲ ਤੁਹਾਡੀ ਬਾਈਕ ਦਾ ਮਾਈਲੇਜ ਪ੍ਰਭਾਵਿਤ ਹੁੰਦਾ ਹੈ। ਮਾਹਰਾਂ ਅਨੁਸਾਰ ਜੇ ਤੁਸੀਂ ਆਪਣੀ ਬਾਈਕ ਨੂੰ ਇਕ ਸਪੀਡ 'ਤੇ ਚਲਾਉਂਦੇ ਹੋ ਤਾਂ ਤੁਹਾਡੇ ਬਾਈਕ ਦੀ ਮਾਈਲੇਜ ਨਿਸ਼ਚਿਤ ਤੌਰ 'ਤੇ ਸੁਧਰ ਜਾਵੇਗੀ।
ਸਮੇਂ ਸਿਰ ਕਰਵਾਓ ਸਰਵਿਸ
ਬਾਈਕ ਦੇ ਮਾਈਲੇਜ 'ਚ ਸਰਵਿਸ ਦੀ ਮਹੱਤਵਪੂਰਣ ਭੂਮਿਕਾ ਹੁੰਦੀ ਹੈ। ਜੇ ਤੁਸੀਂ ਸਹੀ ਸਮੇਂ 'ਤੇ ਆਪਣੀ ਬਾਈਕ ਦੀ ਸਰਵਿਸ ਕਰਵਾਉਂਦੇ ਰਹਿੰਦੇ ਹੋ ਤਾਂ ਤੁਹਾਡੇ ਬਾਈਕ ਦੀ ਮਾਈਲੇਜ ਨਿਸ਼ਚਿਤ ਤੌਰ 'ਤੇ ਠੀਕ ਰਹੇਗੀ। ਇਸ ਤੋਂ ਇਲਾਵਾ ਜੇਕਰ ਇਸ 'ਚ ਕੋਈ ਮੁਸ਼ਕਲ ਹੈ ਤਾਂ ਉਸ ਨੂੰ ਵੀ ਠੀਕ ਕਰਵਾ ਲਓ।
ਬਿਨਾਂ ਕਾਰਨ ਬਰੇਕ ਤੇ ਕਲੱਚ ਨੂੰ ਨਾ ਦਬਾਓ
ਬਹੁਤ ਸਾਰੇ ਲੋਕਾਂ ਦੀ ਇਹ ਆਦਤ ਹੁੰਦੀ ਹੈ ਕਿ ਉਹ ਬਾਈਕ ਚਲਾਉਂਦੇ ਸਮੇਂ ਕਲੱਚ ਤੇ ਬ੍ਰੇਕ ਦੀ ਵਰਤੋਂ ਕਾਫ਼ੀ ਜ਼ਿਆਦਾ ਕਰਦੇ ਹਨ। ਇਸ ਨਾਲ ਬਾਈਕ ਦੀ ਮਾਈਲੇਜ ਖਰਾਬ ਹੋ ਜਾਂਦੀ ਹੈ। ਜੇ ਤੁਸੀਂ ਕਲੱਚ ਦਬਾ ਕੇ ਬਾਈਕ ਚਲਾਉਂਦੇ ਹੋ ਤਾਂ ਤੁਹਾਨੂੰ ਆਪਣੀ ਇਸ ਆਦਤ ਨੂੰ ਠੀਕ ਕਰਨਾ ਚਾਹੀਦਾ ਹੈ। ਇਸ ਨਾਲ ਮਾਈਲੇਜ ਵੱਧ ਜਾਵੇਗੀ।
ਰੈੱਡ ਲਾਈਟ 'ਤੇ ਇੰਜਨ ਬੰਦ ਕਰੋ
ਜੇ ਤੁਸੀਂ ਕਿਤੇ ਜਾ ਰਹੇ ਹੋ ਤੇ ਰਸਤੇ 'ਚ 30 ਸੈਕਿੰਡ ਤੋਂ ਵੱਧ ਰੈੱਡ ਲਾਈਟ ਹੋ ਜਾਵੇ ਤਾਂ ਤੁਹਾਨੂੰ ਬਾਈਕ ਦਾ ਇੰਜਣ ਬੰਦ ਕਰ ਦੇਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਰੈੱਡ ਲਾਈਟ 'ਤੇ ਬਾਈਕ ਨੂੰ ਕਈ ਮਿੰਟ ਤਕ ਸਟਾਰਟ ਰੱਖਦੇ ਹਨ, ਜਿਸ ਕਾਰਨ ਉਨ੍ਹਾਂ ਦੇ ਬਾਈਕ ਦੀ ਮਾਈਲੇਜ ਖਰਾਬ ਹੋ ਜਾਂਦੀ ਹੈ।
ਇਹ ਵੀ ਪੜ੍ਹੋ: Harmanpreet Kaur Corona Positive: ਭਾਰਤੀ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਵੀ ਕੋਰੋਨਾ ਦੀ ਲਪੇਟ 'ਚ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Car loan Information:
Calculate Car Loan EMI