ਪਟਿਆਲਾ: ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਹੁਣ ਭਾਰਤੀ ਮਹਿਲਾ ਕ੍ਰਿਕੇਟਰ ਹਰਮਨਪ੍ਰੀਤ ਕੌਰ ਵੀ ਇਸ ਵਾਇਰਸ ਦੀ ਲਪੇਟ ਵਿੱਚ ਆ ਗਈ ਹੈ। ਹਰਮਨਪ੍ਰੀਤ ਦੀ ਕੋਰੋਨਾਵਾਇਰਸ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ। ਹਰਮਨਪ੍ਰੀਤ ਭਾਰਤੀ ਮਹਿਲਾ ਕ੍ਰਿਕੇਟ ਟੀਮ ਦੀ T20 ਟੀਮ ਦੀ ਕਪਤਾਨ ਹੈ।

ਸਿਹਤ ਵਿਭਾਗ ਮੁਤਾਬਕ ਹਰਮਪ੍ਰੀਤ ਵਿੱਚ ਕੋਰੋਨਾ ਦੇ ਲੱਛਣ ਹਨ ਤੇ ਉਸਨੇ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਲਿਆ ਹੈ। 17 ਮਾਰਚ ਨੂੰ ਲਖਨਾਉ ਵਿੱਚ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸਰੀਜ਼ ਦੇ ਖੇਡੇ ਗਏ ਪੰਜਵੇਂ ਵਨਡੇ ਮੈਚ ਵਿੱਚ ਹਰਮਨਪ੍ਰੀਤ ਨਹੀਂ ਖੇਡੀ ਸੀ। ਉਸ ਨੂੰ ਹਲਕਾ ਬੁਖਾਰ ਹੋਣ ਤੋਂ ਬਾਅਦ ਸੋਮਵਾਰ ਨੂੰ ਉਸ ਦਾ ਕੋਵਿਡ ਟੈਸਟ ਹੋਇਆ ਸੀ ਜਿਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ।


ਇਹ ਵੀ ਪੜ੍ਹੋ: Aamir Khan ਦੀਆਂ ਇਹ ਫਲੌਪ ਫ਼ਿਲਮਾਂ ਦੇਖ ਫੜ੍ਹ ਲਵੋਗੇ ਸਿਰ, ਇੱਕ ਲਈ ਖੁਦ ਸਾਹਮਣੇ ਆ ਮੰਗੀ ਸੀ ਮੁਆਫੀ

ਬੀਤੀ ਸ਼ਾਮ ਆਈ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆਂ ਵਿੱਚ 2914 ਜਣੇ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ, ਜਦਕਿ 59 ਲੋਕਾਂ ਦੀ ਮੌਤ ਦਰਜ ਹੋਈ ਹੈ। ਦੋਵੇਂ ਅੰਕੜੇ ਬੇਸ਼ੱਕ ਕੁਝ ਘਟੇ ਹਨ, ਪਰ ਇਸ ਨੂੰ ਰਾਹਤ ਦੇਣ ਵਾਲੀ ਖ਼ਬਰ ਨਹੀਂ ਆਖਿਆ ਜਾ ਸਕਦਾ।

ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਇਸ ਸਮੇਂ 24,143 ਲੋਕ ਕੋਵਿਡ-19 ਨਾਲ ਪੀੜਤ ਹਨ, ਜਦਕਿ ਕੁੱਲ ਕੇਸ 2,34,602 ਹਨ। ਇਨ੍ਹਾਂ ਵਿੱਚੋਂ 2,03,710 ਲੋਕ ਤੰਦਰੁਸਤ ਹੋ ਚੁੱਕੇ ਹਨ ਅਤੇ 6,749 ਲੋਕ ਕੋਵਿਡ-19 ਕਾਰਨ ਦਮ ਤੋੜ ਚੁੱਕੇ ਹਨ।

ਅੰਕੜਿਆਂ ਮੁਤਾਬਕ ਬੀਤੇ ਦਿਨ ਪੰਜਾਬ ਵਿੱਚ 2,583 ਮਰੀਜ਼ਾਂ ਨੇ ਕੋਰੋਨਾਵਾਇਰਸ ਨੂੰ ਮਾਤ ਦਿੱਤੀ, ਜੋ ਦੋ ਦਿਨ ਪਹਿਲਾਂ ਦੇ ਅੰਕੜੇ (2,155) ਤੋਂ ਕਾਫੀ ਵੱਧ ਹੈ। ਬੀਤੇ ਦਿਨ 22,572 ਨਮੂਨੇ ਲਏ ਗਏ, ਜਦਕਿ 34,342 ਟੈਸਟ ਪੂਰੇ ਕੀਤੇ ਜਾ ਚੁੱਕੇ ਹਨ।


ਇਹ ਵੀ ਪੜ੍ਹੋ: ਆਪਣੀ ਨਵੀਂ ਕਾਰ ਨੂੰ ਬਣਾਓ ਇਕਦਮ ਫਿੱਟ, ਲੰਬੇ ਸਮੇਂ ਤੱਕ ਮੇਂਟਨੈੱਸ ਦੇ ਖਰਚੇ ਤੋਂ ਵੀ ਬਚੋ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ