ਨਵੀਂ ਦਿੱਲੀ: ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਨੇ ਘਰ-ਘਰ ਆਧਾਰ ਸੇਵਾ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਇਸ ਦਾ ਮਤਲਬ ਹੈ ਕਿ ਹੁਣ ਤੋਂ ਤੁਸੀਂ ਬਿਨਾਂ ਕਿਸੇ ਸਰਕਾਰੀ ਦਫ਼ਤਰ ਜਾਏ ਆਪਣੇ ਘਰ 'ਤੇ ਹੀ ਆਧਾਰ ਕਾਰਡ ਸੇਵਾਵਾਂ ਪ੍ਰਾਪਤ ਕਰ ਸਕੋਗੇ। ਹੁਣ ਤੁਹਾਡਾ ਪੋਸਟਮੈਨ ਤੁਹਾਡੇ ਘਰ 'ਤੇ ਤੁਹਾਨੂੰ ਪੱਤਰ ਸੌਂਪੇਗਾ ਤੇ ਨਾਲ ਹੀ ਆਧਾਰ ਸੇਵਾਵਾਂ ਪ੍ਰਦਾਨ ਕਰੇਗਾ।

ਇਸ ਲਈ ਭਾਰਤੀ ਵਿਲੱਖਣ ਪਛਾਣ ਅਥਾਰਟੀ (UIDAI) ਇੰਡੀਆ ਪੋਸਟ ਪੇਮੈਂਟ ਬੈਂਕ ਦੇ 48,000 ਪੋਸਟਮੈਨਾਂ ਨੂੰ ਸਿਖਲਾਈ ਦੇ ਰਹੀ ਹੈ। ਉਨ੍ਹਾਂ ਨੂੰ ਦੇਸ਼ ਦੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ ਘਰ-ਘਰ ਜਾ ਕੇ ਆਧਾਰ ਨੰਬਰਾਂ ਨੂੰ ਮੋਬਾਈਲ ਨੰਬਰਾਂ ਨਾਲ ਲਿੰਕ ਕਰਨ, ਵੇਰਵਿਆਂ ਨੂੰ ਅਪਡੇਟ ਕਰਨ ਅਤੇ ਘਰ-ਘਰ ਜਾ ਕੇ ਬੱਚਿਆਂ ਨੂੰ ਦਾਖਲ ਕਰਨ ਲਈ ਸਿਖਲਾਈ ਦਿੱਤੀ ਜਾਵੇਗੀ।

UIDAI ਆਧਾਰ ਕਾਰਡ ਧਾਰਕਾਂ ਦੇ ਲੋੜੀਂਦੇ ਵੇਰਵਿਆਂ ਨੂੰ ਅੱਪਡੇਟ ਕਰਨ ਲਈ ਪੋਸਟਮੈਨਾਂ ਨੂੰ ਲੋੜੀਂਦੇ ਡਿਜੀਟਲ ਸਾਧਨ ਜਿਵੇਂ ਕਿ ਡੈਸਕਟਾਪ ਜਾਂ ਲੈਪਟਾਪ ਆਧਾਰਿਤ ਆਧਾਰ ਕਿੱਟਾਂ ਪ੍ਰਦਾਨ ਕਰੇਗਾ। UIDAI ਲਗਭਗ 13,000 ਬੈਂਕਿੰਗ ਅਧਿਕਾਰੀਆਂ ਨੂੰ ਜੋੜਨ ਦੀ ਯੋਜਨਾ ਬਣਾ ਰਿਹਾ ਹੈ ਜੋ ਵਰਤਮਾਨ ਵਿੱਚ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਂਝੇ ਸੇਵਾ ਕੇਂਦਰ ਨਾਲ ਕੰਮ ਕਰ ਰਹੇ ਹਨ।

ਇਹ ਦੇਸ਼ ਦੇ 755 ਜ਼ਿਲ੍ਹਿਆਂ ਵਿੱਚੋਂ ਹਰੇਕ ਵਿੱਚ ਆਧਾਰ ਸੇਵਾ ਕੇਂਦਰ ਖੋਲ੍ਹਣ ਦੀ ਵੀ ਯੋਜਨਾ ਬਣਾ ਰਿਹਾ ਹੈ ਤਾਂ ਜੋ ਆਈਪੀਪੀਬੀ ਪੋਸਟਮੈਨ ਤੇ ਸੀਐਸਸੀ ਬੈਂਕਿੰਗ ਅਧਿਕਾਰੀਆਂ ਵੱਲੋਂ ਆਧਾਰ ਵੇਰਵੇ ਇਕੱਤਰ ਕੀਤੇ ਅਤੇ ਅਪਡੇਟ ਕੀਤੇ ਜਾ ਸਕਣ। ਇਸ ਸਮੇਂ 72 ਸ਼ਹਿਰਾਂ ਵਿੱਚ 88 UIDAI ਸੇਵਾ ਕੇਂਦਰ ਹਨ। ਦੂਰ-ਦੁਰਾਡੇ ਦੇ ਕੋਨੇ-ਕੋਨੇ ਤੱਕ ਵੀ ਪਹੁੰਚਣ ਦੀਆਂ ਯੋਜਨਾਵਾਂ ਹਨ।


 


 



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ