ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਦੇ ਸੰਕਟ ਵਿਚਕਾਰ ਕਰੰਸੀ ਨੋਟ ਨੂੰ ਸੁਰੱਖਿਅਤ ਨਾ ਸਮਝੋ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦਾ ਕਹਿਣਾ ਹੈ ਕਿ ਕਰੰਸੀ ਨੋਟਾਂ ਨਾਲ ਕਿਸੇ ਵੀ ਤਰ੍ਹਾਂ ਦੇ ਬੈਕਟਰੀਆ ਤੇ ਵਾਇਰਸ ਫੈਲ ਸਕਦੇ ਹਨ। ਇਸ ਲਈ ਲੋਕਾਂ ਨੂੰ ਇਸ ਸਮੇਂ ਮੁਦਰਾ ਦੀ ਵਰਤੋਂ ਕਰਨ ਦੀ ਬਜਾਏ ਡਿਜੀਟਲ ਭੁਗਤਾਨ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਆਰਬੀਆਈ ਨੇ ਇਹ ਜਾਣਕਾਰੀ ਕਾਰੋਬਾਰੀ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਜ਼ (CIAT) ਨੂੰ ਦਿੱਤੀ।
ਕੈਟ ਨੇ ਵਿੱਤ ਮੰਤਰਾਲਾ ਤੋਂ ਮੰਗਿਆ ਸੀ ਜਵਾਬ:
ਨਿਊਜ਼ ਏਜੰਸੀ IANS ਦੀ ਖ਼ਬਰ ਮੁਤਾਬਕ 9 ਮਾਰਚ ਨੂੰ ਕੈਟ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਭੇਜਿਆ ਸੀ। ਇਸ ਪੱਤਰ ਵਿੱਚ ਕੈਟ ਨੇ ਸਪੱਸ਼ਟ ਕਰਨ ਦੀ ਬੇਨਤੀ ਕੀਤੀ ਸੀ ਕਿ ਕੀ ਕਰੰਸੀ ਨੋਟ ਬੈਕਟਰੀਆ ਤੇ ਵਾਇਰਸਾਂ ਦੇ ਵਾਹਕ ਹਨ। ਮੰਤਰਾਲੇ ਨੇ ਇਹ ਸਵਾਲ ਆਰਬੀਆਈ ਨੂੰ ਭੇਜਿਆ ਹੈ। ਆਰਬੀਆਈ ਨੇ ਕੈਟ ਨੂੰ 3 ਅਕਤੂਬਰ ਨੂੰ ਜਵਾਬ ਦਿੱਤਾ ਸੀ ਕਿ ਕਰੰਸੀ ਨੋਟ ਬੈਕਟੀਰੀਆ ਤੇ ਵਾਇਰਸਾਂ ਦੇ ਵਾਹਕ ਹੋ ਸਕਦੇ ਹਨ।
ਕੈਟ ਦੇ ਕੌਮੀ ਪ੍ਰਧਾਨ ਬੀਸੀ ਭਰਤੀਆ ਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਮੁਤਾਬਕ ਆਰਬੀਆਈ ਦਾ ਜਵਾਬ ਇਹ ਦੱਸਦਾ ਹੈ ਕਿ ਡਿਜੀਟਲ ਭੁਗਤਾਨਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਕੈਟ ਦਾ ਕਹਿਣਾ ਹੈ ਕਿ ਕਰੰਸੀ ਨੋਟ ਕਿਸੇ ਵੀ ਕਿਸਮ ਦੇ ਬੈਕਟੀਰੀਆ ਜਾਂ ਵਾਇਰਸ ਜਿਵੇਂ ਕੋਵਿਡ-19 ਦੇ ਬਹੁਤ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੈ। ਇਸ ਮੁੱਦੇ ਨੂੰ ਕਈ ਵਾਰ ਉਠਾਉਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਿਜ਼ਰਵ ਬੈਂਕ ਨੇ ਇਸ ਗੱਲ ਦਾ ਧਿਆਨ ਰੱਖਿਆ ਹੈ ਤੇ ਜਵਾਬ ਦਿੱਤਾ, ਪਰ ਅਸਲ ਸਵਾਲ ਨੂੰ ਨਜ਼ਰ-ਅੰਦਾਜ਼ ਕਰ ਦਿੱਤਾ। ਹਾਲਾਂਕਿ, ਇਸਦੇ ਜਵਾਬ ਵਿੱਚ ਰਿਜ਼ਰਵ ਬੈਂਕ ਨੇ ਇਸ ਤੋਂ ਇਨਕਾਰ ਵੀ ਨਹੀਂ ਕੀਤਾ।
ਅਮਰੀਕਾ 'ਚ ਬੇਰੁਜ਼ਗਾਰੀ ਦੀ ਮਾਰ, ਲੱਖਾਂ ਲੋਕਾਂ ਦੀਆਂ ਖੁੱਸੀਆਂ ਨੌਕਰੀਆਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਸਾਵਧਾਨ! ਨੋਟਾਂ ਨਾਲ ਕੋਰੋਨਾ ਫੈਲਣ ਦਾ ਖ਼ਤਰਾ, ਆਰਬੀਆਈ ਨੇ 7 ਮਹੀਨੇ ਬਾਅਦ ਮੁੜ ਦਿੱਤਾ ਇਹ ਜਵਾਬ
ਏਬੀਪੀ ਸਾਂਝਾ
Updated at:
05 Oct 2020 03:29 PM (IST)
ਕੋਰੋਨਾ ਮਹਾਮਾਰੀ ਦੇ ਸੰਕਟ ਵਿਚਕਾਰ ਕਰੰਸੀ ਨੋਟ ਨੂੰ ਸੁਰੱਖਿਅਤ ਨਾ ਸਮਝੋ। ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਦਾ ਕਹਿਣਾ ਹੈ ਕਿ ਕਰੰਸੀ ਨੋਟਾਂ ਨਾਲ ਕਿਸੇ ਵੀ ਤਰ੍ਹਾਂ ਦੇ ਬੈਕਟਰੀਆ ਤੇ ਵਾਇਰਸ ਫੈਲ ਸਕਦੇ ਹਨ।
ਸੰਕੇਤਕ ਤਸਵੀਰ
- - - - - - - - - Advertisement - - - - - - - - -