ਵਾਸ਼ਿੰਗਟਨ: ਅਮਰੀਕਾ ਨੂੰ ਕੋਰੋਨਾ ਦੇ ਕਹਿਰ ਨੇ ਬੁਰੀ ਤਰ੍ਹਾਂ ਫੰਡਿਆ ਹੈ। ਲੌਕਡਾਊਨ ਕਰਕੇ ਲੋਕਾਂ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੱਖਾਂ ਨੌਕਰੀਆਂ ਚਲੀਆਂ ਗਈਆਂ ਹਨ। ਸ਼ੁੱਕਰਵਾਰ ਨੂੰ ਸਰਕਾਰ ਨੇ ਕਿਹਾ ਕਿ ਸਤੰਬਰ ਵਿੱਚ ਮਾਲਕਾਂ ਨੇ 6,61,000 ਨੌਕਰੀਆਂ ਪੈਦਾ ਕੀਤੀਆਂ ਪਰ ਮਹਾਮਾਰੀ ਦੌਰਾਨ 2.2 ਕਰੋੜ ਨੌਕਰੀਆਂ ਵਿੱਚੋਂ ਅੱਧੇ ਤੋਂ ਘੱਟ ਨੌਕਰੀ ਮੁੜ ਬਹਾਲ ਹੋ ਸਕੀਆਂ ਹਨ।

ਦੱਸ ਦਈਏ ਕਿ ਅਮਰੀਕਾ ਅੰਦਰ ਲੱਖਾਂ ਲੋਕਾਂ ਨੂੰ ਬੇਰੁਜ਼ਗਾਰੀ ਦੀ ਮਾਰ ਝੱਲਣੀ ਪੈ ਰਹੀ ਹੈ ਕਿਉਂਕਿ ਕੋਵਿਡ-19 ਮਹਾਮਾਰੀ ਨਾਲ ਉਦਯੋਗ ਬੇਹੱਦ ਪ੍ਰਭਾਵਿਤ ਹੋ ਰਹੇ ਹਨ। ਬੇਰੁਜ਼ਗਾਰੀ ਦਾ ਦੌਰ ਸ਼ੁਰੂ ਹੋਇਆ ਤੇ ਇਹ ਹਫ਼ਤਿਆਂ ਤੋਂ ਮਹੀਨਿਆਂ ਤੱਕ ਫੈਲਿਆ। ਹੁਣ ਵੀ ਇਹ ਸਪੱਸ਼ਟ ਨਹੀਂ ਕਿ ਰੁਜ਼ਗਾਰ ਦੁਬਾਰਾ ਕਦੋਂ ਸ਼ੁਰੂ ਹੋਵੇਗਾ।

ਇਸੇ ਤਰ੍ਹਾਂ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਵਿੱਚੋਂ ਇੱਕ ਹੈ ਫਲੋਰੀਡਾ ਵਿੱਚ ਰਹਿੰਦੀ ਮੇਗਦਾਲੇਨਾ ਵੈਲੀਏਂਟੇ। ਉਸ ਨੇ ਸੋਚਿਆ ਕਿ ਇਸ ਬਸੰਤ ਵਿੱਚ ਉਸ ਨੂੰ ਬਹੁਤ ਸਾਰਾ ਕੰਮ ਮਿਲੇਗਾ, ਪਰ ਅੱਜ ਦੀ ਸਥਿਤੀ ਵਿੱਚ ਉਹ ਇਹ ਸੋਚਣ ਲਈ ਮਜਬੂਰ ਹੈ ਕਿ ਉਸ ਦੇ ਕਰੀਅਰ ਨੇ ਤਿੰਨ ਦਹਾਕਿਆਂ ਦੀ ਸਖਤ ਮਿਹਨਤ ਤੋਂ ਬਾਅਦ ਬਣਾਇਆ ਉਸ ਦਾ ਕਰੀਅਰ ਹੁਣ ਖ਼ਤਮ ਹੋ ਗਿਆ ਹੈ। ਮਾਰਚ ਤਕ ਉਸ ਕੋਲ ਬਹੁਤ ਸਾਰੇ ਟੂਰਾਂ ਤੇ ਪ੍ਰੋਗਰਾਮਾਂ ਦੀ ਜ਼ਿੰਮੇਵਾਰੀ ਸੀ ਪਰ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਤੇ ਹਾਲਾਤ ਬਦਲ ਗਏ।

ਹਾਸਲ ਜਾਣਕਾਰੀ ਮੁਤਾਬਕ ਵੱਡੀ ਗਿਣਤੀ ਵਿੱਚ ਲੋਕ ਮਨੋਰੰਜਨ, ਹੋਟਲ, ਰੈਸਟੋਰੈਂਟ, ਉੱਚ ਸਿੱਖਿਆ ਤੇ ਇਸ਼ਤਿਹਾਰਬਾਜ਼ੀ ਸਮੇਤ ਕਈ ਹੋਰ ਖੇਤਰਾਂ ਵਿੱਚ ਨੌਕਰੀਆਂ ਗਈਆਂ। ਬਹੁਤ ਸਾਰੇ ਲੋਕ ਛੇ ਮਹੀਨਿਆਂ ਜਾਂ ਇਸ ਤੋਂ ਵੱਧ ਸਮੇਂ ਤੋਂ ਬੇਰੁਜ਼ਗਾਰ ਹਨ ਜੋ ਲੋਕ ਲੰਬੇ ਸਮੇਂ ਦੀ ਬੇਰੁਜ਼ਗਾਰੀ ਦੇ ਘੇਰੇ ਵਿੱਚ ਆਉਂਦੇ ਹਨ ਅਤੇ ਅਜਿਹੀ ਸਥਿਤੀ ਵਿੱਚ ਲੋਕਾਂ ਦੇ ਹੁਨਰ ਧੁੰਦਲੇ ਪੈ ਜਾਂਦੇ ਹਨ ਤੇ ਪੇਸ਼ੇਵਰ ਨੈੱਟਵਰਕ ਵੀ ਪ੍ਰਭਾਵਿਤ ਹੁੰਦਾ ਹੈ ਜਿਸ ਕਾਰਨ ਲੋਕਾਂ ਨੂੰ ਨਵੀਂ ਨੌਕਰੀਆਂ ਹਾਸਲ ਕਰਨਾ ਮੁਸ਼ਕਲ ਹੋ ਜਾਂਦਾ ਹੈ।

ਵਿਦੇਸ਼ਾਂ 'ਚ ਪੰਜਾਬੀਆਂ ਵੱਲੋਂ ਕਿਸਾਨਾਂ ਦੇ ਹੱਕ 'ਚ ਝੰਡਾ ਬਰਦਾਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904