FASTAG Petrol Diesel: ਹੁਣ ਤੁਹਾਡੇ ਫਾਸਟੈਗ ਦੀ ਵਰਤੋਂ ਵਾਹਨ ਦੀ ਟੈਂਕੀ 'ਚ ਪੈਟਰੋਲ ਤੇ ਡੀਜ਼ਲ ਭਰਨ ਲਈ ਵੀ ਕੀਤੀ ਜਾਵੇਗੀ। ਪ੍ਰਾਈਵੇਟ ਸੈਕਟਰ IDFC ਫਸਟ ਬੈਂਕ (IDFC First Bank) ਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ ਇਸ ਹਫਤੇ HPCL ਦੇ ਰਿਟੇਲ ਆਊਟਲੇਟਾਂ 'ਤੇ ਬੈਂਕ ਦੇ FASTag ਦੀ ਵਰਤੋਂ ਕਰਦੇ ਹੋਏ ਈਂਧਨ ਭੁਗਤਾਨ ਦੀ ਸਹੂਲਤ ਲਈ ਇਕ ਸਮਝੌਤਾ ਕੀਤਾ ਹੈ। ਬੈਂਕ ਦਾ FASTag ਚੋਣਵੇਂ HPCL ਰਿਟੇਲ ਆਊਟਲੇਟਸ ਤੋਂ ਖਰੀਦਿਆ ਜਾ ਸਕਦਾ ਹੈ ਤੇ ਨਾਲ ਹੀ ਰੀਚਾਰਜ ਵੀ ਕੀਤਾ ਜਾ ਸਕਦਾ ਹੈ।


ਕੰਪਨੀ ਦੀ ਦਲੀਲ ਹੈ ਕਿ ਇਹ ਸਕੀਮ HPCL ਰਿਟੇਲ ਆਊਟਲੇਟਾਂ 'ਤੇ IDFC ਫਸਟ ਬੈਂਕ FASTag ਦੀ ਵਰਤੋਂ ਕਰਨ ਵਾਲੇ 50 ਲੱਖ ਉਪਭੋਗਤਾਵਾਂ ਲਈ FASTag ਦੀ ਖਰੀਦ ਤੇ ਵਰਤੋਂ ਦੀ ਸਹੂਲਤ ਦਿੰਦੀ ਹੈ। ਐਚਪੀਸੀਐਲ ਤੇ ਆਈਡੀਐਫਸੀ ਫਸਟ ਬੈਂਕ ਦੇ ਸੀਨੀਅਰ ਪ੍ਰਬੰਧਨ ਦੁਆਰਾ ਮੁੰਬਈ 'ਚ ਆਯੋਜਿਤ ਇਕ ਸਮਾਗਮ 'ਚ ਸਮਝੌਤੇ 'ਤੇ ਹਸਤਾਖਰ ਕੀਤੇ ਗਏ।


ਪਹਿਲਾਂ ਕਰਮਸ਼ੀਅਲ ਵਾਹਨਾਂ 'ਤੇ ਸੀ ਸਹੂਲਤ


ਪਿਛਲੇ ਸਾਲ ਹੀ IDFC ਫਸਟ ਬੈਂਕ ਨੇ 'ਡਰਾਈਵਟ੍ਰੈਕ ਪਲੱਸs' POS ਟਰਮੀਨਲਾਂ ਰਾਹੀਂ HPCL ਆਊਟਲੇਟਾਂ 'ਤੇ ਕਮਰਸ਼ੀਅਲ ਵਾਹਨਾਂ ਦੇ ਯੂਜ਼ਰਜ਼ ਲਈ FASTag ਬੈਲੇਂਸ ਦੀ ਵਰਤੋਂ ਕਰਦੇ ਹੋਏ ਈਂਧਨ ਦਾ ਭੁਗਤਾਨ ਸ਼ੁਰੂ ਕੀਤਾ ਸੀ। ਇਨ੍ਹਾਂ ਯੂਜ਼ਰਜ਼ ਤੋਂ ਮਿਲੇ ਸਕਾਰਾਤਮਕ ਹੁੰਗਾਰੇ ਨੇ ਬੈਂਕ ਨੂੰ ਪ੍ਰਾਈਵੇਟ ਵਾਹਨ ਯੂਜ਼ਰਜ਼ ਨੂੰ ਵੀ ਇਹ ਸਹੂਲਤ ਪ੍ਰਦਾਨ ਕਰਨ ਲਈ ਉਤਸ਼ਾਹਿਤ ਕੀਤਾ।


ਪ੍ਰਾਈਵੇਟ ਵਾਹਨ ਯੂਜ਼ਰਜ਼ ਹੁਣ HPCL ਰਿਟੇਲ ਆਊਟਲੇਟਾਂ 'ਤੇ ਫਿਊਲ ਦੀ ਖਰੀਦ ਲਈ ਭੁਗਤਾਨ ਕਰਨ ਤੇ ਆਕਰਸ਼ਕ ਇਨਾਮ ਅੰਕ ਪ੍ਰਾਪਤ ਕਰਨ ਲਈ IDFC ਫਸਟ ਬੈਂਕ ਦੇ FASTag ਦੀ ਵਰਤੋਂ ਕਰ ਸਕਦੇ ਹਨ। ਹੁਣ FASTag ਨੂੰ 'HP Pay' ਮੋਬਾਈਲ ਐਪ ਨਾਲ ਲਿੰਕ ਕਰਕੇ FASTag ਬੈਲੇਂਸ ਦੀ ਵਰਤੋਂ ਕਰਕੇ ਭੁਗਤਾਨ ਕੀਤਾ ਜਾ ਸਕਦਾ ਹੈ।


 


ਇਹ ਵੀ ਪੜ੍ਹੋ: AIR INDIA ਦੁਨੀਆ ਦੇ ਕਈ ਦੇਸ਼ਾਂ ਲਈ ਚਲਾਏਗੀ ਨਾਨ-ਸਟਾਪ ਉਡਾਣਾਂ, ਬੁਕਿੰਗ ਸ਼ੁਰੂ, ਪਹਿਲਾਂ ਜਾਣ ਲਵੋ ਐਲੀਜੀਬਿਲਟੀ


ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904