ਨਵੀਂ ਦਿੱਲੀ: ਸਰਕਾਰ ਦੇ ਸਾਵਰੇਨ ਗੋਲਡ ਬਾਂਡ ਪ੍ਰੋਗਰਾਮ ਦੀ ਨੌਵੀਂ ਕਿਸ਼ਤ 5 ਦਿਨਾਂ ਲਈ ਜਾਰੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਮਹੀਨੇ ਯਾਨੀ ਕਿ ਦਸੰਬਰ ਦੇ ਅੰਤ 'ਚ ਉਪਲਬਧ ਕਰ ਦਿੱਤਾ ਜਾਵੇਗਾ।
ਦਰਅਸਲ, SGB ਸਕੀਮ ਦੇ ਤਹਿਤ ਰਿਜ਼ਰਵ ਬੈਂਕ ਆਫ ਇੰਡੀਆ ਨਿਵੇਸ਼ਕਾਂ ਨੂੰ ਮਾਰਕੀਟ ਕੀਮਤ ਨਾਲ ਜੁੜੇ ਬਾਂਡ ਜਾਰੀ ਕਰਦਾ ਹੈ। ਸਾਵਰੇਨ ਗੋਲਡ ਬਾਂਡ ਸਕੀਮ 28 ਦਸੰਬਰ ਤੋਂ 1 ਜਨਵਰੀ ਤੱਕ ਉਪਲਬਧ ਕਰਵਾਈ ਜਾਏਗੀ। ਜੋ ਕਿ ਹਰ ਤਿੰਨ ਕਿਸ਼ਤਾਂ 'ਚ 5 ਦਿਨ ਲਈ ਹੋਵੇਗੀ। ਵੈਲਥ ਪਲੈਨਰਸ ਦਾ ਕਹਿਣਾ ਹੈ ਕਿ ਸਾਵਰੇਨ ਗੋਲਡ ਬਾਂਡ ਸੋਨੇ 'ਚ ਨਿਵੇਸ਼ ਕਰਨ ਦਾ ਬਹੁਤ ਵਧੀਆ ਤਰੀਕਾ ਹੈ।
ਅੱਜ ਇਸ ਸਮੇਂ ਲੱਗ ਰਿਹਾ ਚੰਦਰ ਗ੍ਰਹਿਣ, ਇਨ੍ਹਾਂ ਗੱਲਾਂ ਦਾ ਰੱਖਿਓ ਖ਼ਾਸ ਧਿਆਨ
ਇਸ਼ੂ ਪ੍ਰਾਈਜ਼: 28 ਦਸੰਬਰ ਤੋਂ ਕੁਝ ਦਿਨ ਪਹਿਲਾਂ, ਇਸ ਦੀ ਜਾਰੀ ਕੀਮਤ ਦਾ ਐਲਾਨ ਕੀਤਾ ਜਾਵੇਗਾ। ਇੰਡਸਟਰੀ ਬਾਡੀ ਮੁੰਬਈ ਇੰਡੀਅਨਜ਼ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਅਨੁਸਾਰ ਇਸ ਸਮੇਂ ਸੋਨੇ ਦੀ ਕੀਮਤ 48,830 ਰੁਪਏ ਪ੍ਰਤੀ 10 ਗ੍ਰਾਮ ਹੈ।
ਦਿੱਲੀ 'ਤੇ ਕਿਸਾਨ ਰਾਜ ਦਾ ਐਲਾਨ, ਪੁਲਿਸ ਦੀ ਦਫਾ 144 ਖਿਲਾਫ ਕਿਸਾਨਾਂ ਨੇ ਲਾਈ ਧਾਰਾ 288
ਡਿਸਕਾਊਂਟ ਦੀ ਗੱਲ ਕਰੀਏ ਤਾਂ 50 ਰੁਪਏ ਪ੍ਰਤੀ ਯੂਨਿਟ ਉਨ੍ਹਾਂ ਲਈ ਹੋਵੇਗਾ ਜੋ ਸਾਵਰੇਨ ਗੋਲਡ ਬਾਂਡ 'ਤੇ ਆਨਲਾਈਨ ਨਿਵੇਸ਼ ਕਰਨਗੇ। ਉਥੇ ਹੀ ਗੋਲਡ ਬਾਂਡ ਮੇਚਿਓਰਿਟੀ ਪੀਰੀਅਡ ਦੇ ਹਿਸਾਬ ਨਾਲ ਆਉਂਦਾ ਹੈ, ਜੋ ਕਿ 8 ਸਾਲ ਪੁਰਾਣਾ ਹੈ। ਉਥੇ ਹੀ ਪਹਿਲੇ 5 ਸਾਲਾਂ ਬਾਅਦ ਤੁਸੀਂ ਇਸ ਨੂੰ ਛੱਡ ਵੀ ਸਕਦੇ ਹੋ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸਸਤਾ ਸੋਨਾ ਖਰੀਦਣਾ ਚਾਹੁੰਦੇ ਹੋ ਤਾਂ ਕਰੋ ਇਹ ਕੰਮ, ਜਾਣੋ ਕਿੰਨਾ ਤੇ ਕਿਵੇਂ ਮਿਲੇਗਾ ਡਿਸਕਾਊਂਟ
ਏਬੀਪੀ ਸਾਂਝਾ
Updated at:
30 Nov 2020 02:41 PM (IST)
ਸਰਕਾਰ ਦੇ ਸਾਵਰੇਨ ਗੋਲਡ ਬਾਂਡ ਪ੍ਰੋਗਰਾਮ ਦੀ ਨੌਵੀਂ ਕਿਸ਼ਤ 5 ਦਿਨਾਂ ਲਈ ਜਾਰੀ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਨੂੰ ਅਗਲੇ ਮਹੀਨੇ ਯਾਨੀ ਕਿ ਦਸੰਬਰ ਦੇ ਅੰਤ 'ਚ ਉਪਲਬਧ ਕਰ ਦਿੱਤਾ ਜਾਵੇਗਾ।
- - - - - - - - - Advertisement - - - - - - - - -