LIC Jeevan Tarun Plan: ਦੇਸ਼ ਦੀ ਸਭ ਤੋਂ ਵੱਡੀ ਤੇ ਪੁਰਾਣੀ ਬੀਮਾ ਕੰਪਨੀ (Life Insurance Corporation) ‘ਤੇ ਅੱਜ ਵੀ ਲੱਖਾਂ ਲੋਕ ਭਰੋਸਾ ਕਰਦੇ ਹਨ। ਕੰਪਨੀ ਸਮੇਂ-ਸਮੇਂ ‘ਤੇ ਕਈ ਤਰ੍ਹਾਂ ਦੇ ਅਜਿਹੇ ਪਲਾਨ ਲੈ ਕੇ ਆਉਂਦੀ ਰਹਿੰਦੀ ਹੈ ਜੋ ਲੋਕਾਂ ਦੇ ਭਵਿੱਖ ਦੀ ਬੇਹਤਰ ਪਲਾਨਿੰਗ (Future Planning) ਕਰਨ ‘ਚ ਮਦਦ ਕਰਦਾ ਹੈ।


ਅੱਜ ਅਸੀਂ ਤੁਹਾਨੂੰ ਐਲਆਈਸੀ ਦੀ ਅਜਿਹੀ ਸਕੀਮ ਬਾਰੇ ਦੱਸਣ ਵਾਲੇ ਹਾਂ ਜੋ ਤੁਹਾਡੇ ਬੱਚਿਆਂ ਦੇ ਭਵਿੱਖ (LIC Scheme for Children) ਨੂੰ ਸੁਰੱਖਿਅਤ ਬਣਾਉਣ ‘ਚ ਮਦਦ ਕਰ ਸਕਦੇ ਹਨ। ਇਹ ਕੰਮ ਪੈਸਿਆਂ ਦੇ ਨਿਵੇਸ਼ ‘ਚ ਤੁਹਾਨੰ ਬੇਹਤਰ ਰਿਟਰਨ (Better Returns) ਦਿੰਦਾ ਹੈ। ਇਹ ਪਾਲਿਸੀ ਹੈ ਐਲਆਈਸੀ ਜੀਵਨ ਤਰੁਣ ਪਲਾਨ (LIC Jeevan Tarun Plan)। ਐਲਆਈਸੀ ਦਾ ਇਹ ਪਲਾਨ ਖਾਸ ਬੱਚਿਆਂ ਲਈ ਬਣਾਇਆ ਗਿਆ ਹੈ।


ਕੀ ਹੈ ਐਲਆਈਸੀ ਦਾ ਜੀਵਨ ਤਰੁਣ ਪਲਾਨ (LIC Jeevan Tarun Plan)?


ਐੱਲਆਈਸੀ ਦੇ ਇਸ ਪਲਾਨ ਦੀ ਖਾਸ ਗੱਲ ਇਹ ਹੈ ਕਿ ਇਹ ਬੱਚਿਆਂ ਦੇ 25 ਸਾਲ ਪੂਰੇ ਹੋਣ ‘ਤੇ ਪੂਰੀ ਤਰ੍ਹਾਂ ਨਾਲ ਲਾਭ ਦਿੰਦੀ ਹੈ। ਇਸ ਪਾਲਿਸੀ ਨੂੰ ਖਰੀਦਦੇ ਸਮੇਂ ਬੱਚਾ ਜੇਕਰ 8 ਸਾਲ ਦਾ ਹੈ ਤਾਂ ਇਹ ਪਾਲਿਸੀ 25 ਸਾਲ ਪੂਰੇ ਹੋਣ ਤੱਕ ਚੱਲੇਗੀ। ਇਸ ਪਾਲਿਸੀ ਮੁਤਾਬਕ ਘੱਟ ਤੋਂ ਘੱਟ ਬੀਮਾ ਰਾਸ਼ੀ (Sum Assured) 75 ਹਜ਼ਾਰ ਰੁਪਏ ਹੈ ਉੱਥੇ ਹੀ ਵੱਧ ਤੋਂ ਵੱਧ ਰਾਸ਼ੀ ਦੀ ਕੋਈ ਸੀਮਾ ਨਹੀ ਹੈ।


ਇਸ ਪਾਲਿਸੀ ਦੀ ਖਾਸ ਗੱਲ ਇਹ ਹੈ ਕਿ ਪਾਲਿਸੀ ਲੈਂਦੇ ਸਮੇਂ ਬੱਚਿਆਂ ਦੀ ਉਮਰ ਘੱਟ ਤੋਂ ਘੱਟ (Minimum age of Child) 90 ਦਿਨਾਂ ਅਤੇ ਜ਼ਿਆਦਾ ਤੋਂ ਜ਼ਿਆਦਾ 12 ਸਾਲ ਹੋਣੀ ਚਾਹੀਦੀ ਹੈ (Maximum age of Child) । ਇਸਦੇ ਨਾਲ ਹੀ ਇਸ ਪਲਾਨ ਮੁਤਾਬਕ ਤੁਹਾਨੂੰ ਬੱਚਿਆਂ ਦੇ 20 ਸਾਲ ਤੱਕ ਪ੍ਰੀਮੀਅਮ ਦੇਣਾ ਹੋਵੇਗਾ।


ਜਾਣੋ ਸਕੀਮ ਦੀਆਂ ਖਾਸ ਗੱਲਾਂ –


ਤੁਹਾਨੂੰ ਦਸ ਦਈਏ ਕਿ ਅੇਲਆਈਸੀ ਜੀਵਨ ਤਰੁਣ ਪਲਾਨ ‘ਚ ਤੁਹਾਡੇ ਬੱਚੇ 25 ਸਾਲ ਪੂਰੇ ਹੋਣ ‘ਤੇ ਅਤੇ ਪਾਲਿਸੀ ਮੈਚਿਓਰ ਹੋਣ ‘ਤੇ ਤੁਹਾਨੂੰ ਦੋ ਬੋਨਸ ਦਿੱਤੇ ਜਾਂਦੇ ਹਨ।


ਇਸ ‘ਚ 5 ਸਾਲ ਦੀ ਮੈਚਿਓਰਿਟੀ ਮਿਆਦ ਦਿੱਤੀ ਜਾਂਦੀ ਹੈ ਜਿਸ ਦੇ ਬਾਅਦ ‘ਚ ਵਧਾਇਆ ਜਾ ਸਕਦਾ ਹੈ।ਇਸਦੇ ਨਾਲ ਹੀ 125 ਫੀਸਦ ਸਮ ਏਸ਼ਿਓਰਡ ਬੈਨੀਫਿਟ (Sum Assured Benefit)  ਵੀ ਤੁਹਾਨੂੰ ਮਿਲਦਾ ਹੈ।


26 ਲੱਖ ਦਾ ਮਿਲੇਗਾ ਰਿਟਰਨ (LIC Jeevan Tarun Policy Return)


ਜੇਕਰ ਇਸ ਪਾਲਿਸੀ ਦੇ ਮੈਚਿਓਰ ਹੋਣ ਤੋਂ ਪਹਿਲਾਂ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਭਵਿੱਖ ਦੇ ਸਾਰੇ ਪ੍ਰੀਮੀਅਮ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ ਜੇਕਰ ਤੁਸੀਂ ਪਾਲਿਸੀ ਲੈਂਦੇ ਸਮੇਂ 150 ਰੁਪਏ  ਪ੍ਰਤੀ ਦਿਨ ਦਾ ਭੁਗਤਾਨ ਕਰਦੇ ਹਨ ਤਾਂ ਮਹੀਨੇ ਦਾ 4500 ਰੁਪਏ ਹੋਇਆ ਅਤੇ ਸਾਲ ਦਾ 54,000 ਰੁਪਏ।


ਬੱਚਿਆਂ ਦੀ ਉਮਰ ਪਾਲਿਸੀ ਲੈਂਦੇ ਹੋਏ 0 ਸਾਲ ਹੋਈ ਤਾਂ 25 ਸਾਲ ਬਾਅਦ ਬੋਨਸ ਲਗਾਕੇ ਇਹ ਤੁਹਾਨੂੰ 26 ਲੱਖ ਰੁਪਏ ਤੱਕ ਦਾ ਰਿਟਰਨ ਦੇਵੇਗਾ। ਜੇਕਰ ਇਸ ਪਾਲਿਸੀ ਦੇ ਮੈਚਿਓਰ ਹੋਣ ਤੋਂ ਪਹਿਲਾਂ ਮਾਤਾ-ਪਿਤਾ ਦੀ ਮੌਤ ਹੋ ਜਾਂਦੀ ਹੈ ਤਾਂ ਭਵਿੱਖ ਦੇ ਸਾਰੇ ਪ੍ਰੀਮੀਅਮ ਨੂੰ ਮੁਆਫ ਕਰ ਦਿੱਤਾ ਜਾਂਦਾ ਹੈ ਇਸਦੇ ਬਾਅਦ ਪਾਲਿਸੂ ਦੀ ਮਿਆਦ ਪੂਰੀ ਹੋਣ ਦੇ ਬਾਅਦ ਬੱਚਿਆਂ ਨੂੰ 26 ਲੱਖ ਰੁਪਏ (LIC Policy Benefit) ਦੇ ਬੀਮੇ ਦਾ ਲਾਭ ਮਿਲਦਾ ਹੈ।



ਇਹ ਵੀ ਪੜ੍ਹੋ: 16 ਸਾਲਾ Tasnim Mir ਨੇ ਰਚਿਆ ਇਤਿਹਾਸ, ਪੀਵੀ ਸਿੰਧੂ-ਸਾਇਨਾ ਨੇਹਵਾਲ ਨੂੰ ਵੀ ਪਛਾੜਿਆ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904