Ashwini Vaishnaw on BSNL:  ਮੋਦੀ ਕੈਬਨਿਟ ਨੇ ਅੱਜ BSNL ਲਈ ਪੁਨਰ ਸੁਰਜੀਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਬਨਿਟ ਮੀਟਿੰਗ ਤੋਂ ਬਾਅਦ ਦੂਰਸੰਚਾਰ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ 1.64 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਪਹਿਲਾ ਪੈਕੇਜ 2019 ਵਿੱਚ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮੰਤਰੀ ਮੰਡਲ ਨੇ ਬੀਐਸਐਨਐਲ ਅਤੇ ਭਾਰਤ ਬਰਾਡਬੈਂਕ ਨੈੱਟਵਰਕ ਲਿਮਟਿਡ ਦੇ ਰਲੇਵੇਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।


ਵੈਸ਼ਨਵ ਨੇ ਕੇਂਦਰੀ ਮੰਤਰੀ ਮੰਡਲ ਵੱਲੋਂ ਲਏ ਫੈਸਲੇ ਬਾਰੇ ਪੱਤਰਕਾਰਾਂ ਨੂੰ ਦੱਸਿਆ ਕਿ ਸਰਕਾਰ ਬੀਐਸਐਨਐਲ ਨੂੰ 4ਜੀ ਸੇਵਾਵਾਂ ਦੇਣ ਲਈ ਸਪੈਕਟਰਮ ਅਲਾਟ ਕਰੇਗੀ। ਵੈਸ਼ਨਵ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਅੱਜ ਦੂਜੇ ਫੈਸਲੇ ਤਹਿਤ ਪਿੰਡਾਂ ਵਿੱਚ ਸੰਪਰਕ ਬਣਾਉਣ ਲਈ 26316 ਕਰੋੜ ਰੁਪਏ ਦੇ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਜਿਨ੍ਹਾਂ ਪਿੰਡਾਂ ਵਿੱਚ 2ਜੀ ਹੈ, ਉਨ੍ਹਾਂ ਨੂੰ 4ਜੀ ਸੇਵਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਨਾਲ 25 ਹਜ਼ਾਰ ਪਿੰਡਾਂ ਨੂੰ ਫਾਇਦਾ ਹੋਵੇਗਾ। ਸਰਹੱਦੀ ਖੇਤਰ ਲਈ ਵੀ ਆਰਡਰ ਦੇ ਦਿੱਤੇ ਗਏ ਹਨ।


ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਪੂਰਬੀ ਲੱਦਾਖ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਜਿੱਥੇ 4ਜੀ ਲਿਆਂਦਾ ਜਾ ਸਕਦਾ ਹੈ। ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਸੰਚਾਰ ਮੰਤਰਾਲਾ ਦੱਸਣਗੇ ਕਿ ਸਰਹੱਦੀ ਖੇਤਰ 'ਚ 4ਜੀ ਨੈੱਟਵਰਕ ਕਿਵੇਂ ਲਿਆਂਦਾ ਜਾ ਸਕਦਾ ਹੈ। ਵੈਸ਼ਨਵ ਨੇ ਕਿਹਾ ਕਿ ਪੀਐਮ ਮੋਦੀ ਸਮਾਜ ਦੇ ਆਖਰੀ ਸਿਰੇ ਵਾਲੇ ਵਿਅਕਤੀ 'ਤੇ ਜ਼ੋਰ ਦਿੰਦੇ ਹਨ।



ਇਹ ਵੀ ਪੜ੍ਹੋ: Goat Price: ਮੌਲਵੀ ਨੇ ਕਹੀ ਐਸੀ ਗੱਲ ਕਿ ਰਾਤੋ-ਰਾਤ ਬੱਕਰੇ ਦੀ ਕੀਮਤ 16 ਹਜ਼ਾਰ ਤੋਂ 25 ਲੱਖ ਰੁਪਏ ਹੋਈ, ਜਾਣੋ ਪੂਰਾ ਮਾਮਲਾ


ਇਹ ਵੀ ਪੜ੍ਹੋ: ਹੈਰਾਨੀਜਨਕ! ਇਸ ਦੇਸ਼ ਦੀ ਧਰਤੀ ਹਮੇਸ਼ਾ ਚਲਦੀ ਰਹਿੰਦੀ, 1500 ਕਿਲੋਮੀਟਰ ਹੋਰ ਅੱਗੇ ਵਧੇਗੀ