Zomato and Swiggy: Indian food delivery unicorns face antitrust probe


ਨਵੀਂ ਦਿੱਲੀ: Zomato ਲਈ ਇੱਕ ਬੁਰੀ ਖ਼ਬਰ ਹੈ। CCI ਨੇ Zomato ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, 21 ਫਰਵਰੀ ਨੂੰ ਸਾਡੀ ਐਫੀਲੀਏਟ ਵੈੱਬਸਾਈਟ ਜ਼ੀ ਬਿਜ਼ਨਸ ਨੇ ਰਿਪੋਰਟ ਦਿੱਤੀ ਸੀ ਕਿ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਨੇ ਉੱਚ ਕਮਿਸ਼ਨ ਵਸੂਲਣ ਤੇ ਗਾਹਕਾਂ ਦੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਨ ਲਈ ਜ਼ੋਮੈਟੋ ਖਿਲਾਫ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ (ਸੀਸੀਆਈ) ਨੂੰ ਸ਼ਿਕਾਇਤ ਕੀਤੀ ਸੀ।


ਇਸ ਦਾ ਨੋਟਿਸ ਲੈਂਦਿਆਂ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (CCI) ਨੇ ਪ੍ਰਮੁੱਖ ਫੂਡ ਡਿਲੀਵਰੀ ਕੰਪਨੀਆਂ Swiggy ਤੇ Zomato ਖਿਲਾਫ ਜਾਂਚ ਦੇ ਹੁਕਮ ਦਿੱਤੇ ਹਨ। ਸੀਸੀਆਈ ਨੇ ਇਨ੍ਹਾਂ ਕੰਪਨੀਆਂ ਦੇ ਸੰਚਾਲਨ ਤੇ ਕਾਰੋਬਾਰੀ ਮਾਡਲ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਦਰਅਸਲ, ਕਮਿਸ਼ਨ ਨੇ ਕੰਪੀਟੀਸ਼ਨ ਐਕਟ ਦੀ ਧਾਰਾ 3(1) ਤੇ 3(4) ਦੀ ਕਥਿਤ ਉਲੰਘਣਾ ਲਈ ਦੋਵਾਂ ਕੰਪਨੀਆਂ 'ਤੇ ਜਾਂਚ ਦੇ ਹੁਕਮ ਦਿੱਤੇ ਹਨ।


CCI ਨੇ ਹੁਕਮ ਵਿੱਚ ਇਹ ਗੱਲ ਕਹੀ


ਸੀਸੀਆਈ ਨੇ 4 ਅਪ੍ਰੈਲ 2022 ਨੂੰ ਆਦੇਸ਼ ਦੀ ਕਾਪੀ ਜਾਰੀ ਕਰਦੇ ਹੋਏ ਕਿਹਾ ਹੈ, 'ਮੁੱਖ ਤੌਰ 'ਤੇ Zomato ਅਤੇ Swiggy ਦੇ ਕੁਝ ਵਿਵਹਾਰ ਦੇ ਮੱਦੇਨਜ਼ਰ ਡਾਇਰੈਕਟਰ ਜਨਰਲ (ਡੀਜੀ) ਵਲੋਂ ਜਾਂਚ ਜ਼ਰੂਰੀ ਲੱਗਦੀ ਹੈ। ਜਾਂਚ ਦੇ ਜ਼ਰੀਏ, ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਕੀ ਇਨ੍ਹਾਂ ਕੰਪਨੀਆਂ ਦਾ ਆਚਰਣ ਮੁਕਾਬਲਾ ਐਕਟ ਦੀ ਧਾਰਾ 3(1) ਅਤੇ 3(4) ਦੀ ਉਲੰਘਣਾ ਕਰਦਾ ਹੈ ਜਾਂ ਨਹੀਂ।" ਕਮਿਸ਼ਨ ਨੇ ਡੀਜੀ ਨੂੰ ਕੰਪੀਟੀਸ਼ਨ ਐਕਟ ਦੀ ਧਾਰਾ 26(1) ਦੇ ਸੰਦਰਭ ਵਿੱਚ ਵਿਸਤ੍ਰਿਤ ਜਾਂਚ ਕਰਨ ਦੇ ਹੁਕਮ ਦਿੱਤੇ ਹਨ। ਇੰਨਾ ਹੀ ਨਹੀਂ ਕਮਿਸ਼ਨ ਨੇ ਡੀਜੀ ਨੂੰ ਇਹ ਹੁਕਮ ਮਿਲਣ ਦੇ 60 ਦਿਨਾਂ ਅੰਦਰ ਜਾਂਚ ਦੀ ਰਿਪੋਰਟ ਸੌਂਪਣ ਲਈ ਵੀ ਕਿਹਾ ਹੈ।


ਜਾਣੋ ਪੂਰਾ ਮਾਮਲਾ


ਜ਼ਿਕਰਯੋਗ ਹੈ ਕਿ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (NRAI) ਦੀ ਸ਼ਿਕਾਇਤ 'ਤੇ ਇਨ੍ਹਾਂ ਦੋਵਾਂ ਕੰਪਨੀਆਂ ਖਿਲਾਫ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ। NRAI ਨੇ ਦੋਸ਼ ਲਗਾਇਆ ਹੈ ਕਿ ਭਾਰਤ ਦੇ ਫੂਡ ਡਿਲੀਵਰੀ ਉਦਯੋਗ ਵਿੱਚ 90 ਪ੍ਰਤੀਸ਼ਤ ਤੋਂ ਵੱਧ ਮਾਰਕੀਟ ਹਿੱਸੇਦਾਰੀ ਵਾਲੇ ਐਗਰੀਗੇਟਰ ਕੁਝ ਖਾਸ ਰੈਸਟੋਰੈਂਟ ਭਾਈਵਾਲਾਂ ਲਈ ਭਾਰੀ ਛੋਟਾਂ, ਵਿਸ਼ੇਸ਼ ਟਾਈ-ਅੱਪ ਤੇ ਤਰਜੀਹਾਂ ਦੀ ਪੇਸ਼ਕਸ਼ ਕਰਕੇ ਭਾਰਤ ਦੇ ਮੁਕਾਬਲੇ ਦੇ ਕਾਨੂੰਨ ਦੀ ਉਲੰਘਣਾ ਕਰ ਰਹੇ ਹਨ। ਇਸ ਦਾ ਅਸਰ ਰੈਸਟੋਰੈਂਟਾਂ ਦੇ ਕਾਰੋਬਾਰ 'ਤੇ ਵੀ ਪੈ ਰਿਹਾ ਹੈ ਤੇ ਨਵੇਂ ਰੈਸਟੋਰੈਂਟ ਖਿਡਾਰੀਆਂ ਨੂੰ ਇੰਡਸਟਰੀ 'ਚ ਆਉਣ ਦੇ ਘੱਟ ਮੌਕੇ ਮਿਲ ਰਹੇ ਹਨ।


ਇਹ ਵੀ ਪੜ੍ਹੋ: Namaz at Times Square: ਟਾਈਮਜ਼ ਸਕੁਏਅਰ ਬਣਿਆ ਇਤਿਹਾਸਕ ਪਲ ਦਾ ਗਵਾਹ, ਪਹਿਲੀ ਵਾਰ ਸੈਂਕੜੇ ਲੋਕਾਂ ਨੇ ਸੜਕ 'ਤੇ ਕੀਤੀ ਨਮਾਜ਼