ਚੰਡੀਗੜ੍ਹ: ਤਹਿਸੀਲ ਟਾਂਡਾ ਦੇ ਅਧੀਨ ਪੈਂਦੇ ਪਿੰਡ ਚੌਟਾਲਾ ਵਿਖੇ ਲੁਟੇਰਿਆਂ ਨੇ ਗੈਸ ਕਟਰ ਦੀ ਮਦਦ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਏ. ਟੀ. ਐੱਮ (ATM) ਮਸ਼ੀਨ ਤੋੜ ਕੇ ਕਰੀਬ 8 ਲੱਖ 77 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਹ ਵਾਰਦਾਤ ਰਾਤ 2 ਵਜੇ ਦੀ ਦੱਸੀ ਜਾ ਰਹੀ ਹੈ। ਦਿਨ ਵੇਲੇ ਡਿਊਟੀ ਕਰਨ ਵਾਲੇ ਬੈਂਕ ਦੇ ਪਿੰਡ ਵਾਸੀ ਗਾਰਡ ਸੁਰਿੰਦਰ ਸਿੰਘ ਕੋਲੋਂ ਦੇਰ ਰਾਤ ਸੂਚਨਾ ਮਿਲਣ ’ਤੇ ਸਹਾਇਕ ਮੈਨੇਜਰ ਅਨਿਲ ਕੁਮਾਰ ਨੇ ਕਰੀਬ 3.30 ਵਜੇ ਟਾਂਡਾ ਪੁਲਸ ਨੂੰ ਸੂਚਨਾ ਦਿੱਤੀ।


ਇਹ ਵੀ ਪੜ੍ਹੋ- ਝਟਕਾ : ਪੰਜਾਬ ਸਰਕਾਰ ਦੇ ਇਸ ਪ੍ਰਪੋਜ਼ਲ ਨੂੰ ਕੇਂਦਰ ਸਰਕਾਰ ਨੇ ਕੀਤਾ ਰੱਦ, ਜਾਣੋ ਕੀ ਸੀ ਮਸਲਾ


 


ਸੂਚਨਾ ਮਿਲਣ ’ਤੇ ਡੀ. ਐੱਸ. ਪੀ. ਟਾਂਡਾ ਕੁਲਵੰਤ ਸਿੰਘ, ਥਾਣਾ ਮੁਖੀ ਓਂਕਾਰ ਸਿੰਘ ਬਰਾੜ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸੇ ਵਾਹਨ 'ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਆਉਂਦਿਆਂ ਹੀ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਤੇ ਕਾਲਾ ਰੰਗ ਛਿੜਕਣ ਤੋਂ ਬਾਅਦ ਗੈਸ ਕਟਰ ਦੀ ਮਦਦ ਨਾਲ ਏ. ਟੀ. ਐੱਮ ਮਸ਼ੀਨ ਨੂੰ ਕੱਟਿਆ ਅਤੇ ਕਰੀਬ 8 ਲੱਖ 77 ਹਜ਼ਾਰ ਰੁਪਏ ਲੁੱਟ ਕੇ ਫ਼ਰਾਰ ਹੋ ਗਏ।

ਇਹ ਵੀ ਪੜ੍ਹੋ- 'ਆਪ ਸਰਕਾਰ ਜਿੱਥੇ ਵੀ ਸੱਤਾ 'ਚ ਆਈ, ਕੱਚੇ ਮੁਲਾਜ਼ਮ ਹੋਣਗੇ ਪੱਕੇ'


ਟਾਂਡਾ ਪੁਲਿਸ ਨੇ ਬੈਂਕ ਮੈਨੇਜਰ ਤੇ ਹੋਰਨਾਂ ਦੇ ਬਿਆਨ ਦਰਜ ਕਰਕੇ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਲੁਟੇਰਿਆਂ ਬਾਰੇ ਸੁਰਾਗ ਹਾਸਲ ਕਰਨ ਲਈ ਪਿੰਡ ਤੇ ਆਸ-ਪਾਸ ਦੇ ਇਲਾਕੇ 'ਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। 


 


ਇਹ ਵੀ ਪੜ੍ਹੋ- Ganpati Visarjan ਮੌਕੇ ਹਾਦਸੇ, ਡੁੱਬਣ ਨਾਲ 15 ਤੋਂ ਜ਼ਿਆਦਾ ਲੋਕਾਂ ਦੀ ਮੌਤ, ਜਾਣੋ ਪੰਜਾਬ ਦਾ ਹਾਲ


ਨੋਟ-  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।