ਵਿਆਹ ਦੇ 4 ਦਿਨ ਬਾਅਦ ਹੀ ਅਧਿਆਪਕ ਤੇ ਪਤਨੀ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 05 Jul 2020 01:26 PM (IST)
ਪ੍ਰਾਈਵੇਟ ਅਧਿਆਪਕ ਵਿਸ਼ਾਲ ਤੇ ਉਸ ਦੀ ਪਤਨੀ ਨਿਸ਼ਾ ਨੇ ਸ਼ੱਕੀ ਹਾਲਾਤ ਵਿੱਚ ਖੁਦਕੁਸ਼ੀ ਕਰ ਲਈ।
ਪ੍ਰਤੀਕਾਤਮਕ ਤਸਵੀਰ
ਗਾਜ਼ੀਆਬਾਦ: ਗਾਜ਼ੀਆਬਾਦ ਦੇ ਗੋਵਿੰਦਾਪੁਰਮ ਦੇ ਆਰ ਕੇ ਪੁਰਮ ਵਿੱਚ ਰਹਿਣ ਵਾਲੇ ਪ੍ਰਾਈਵੇਟ ਅਧਿਆਪਕ ਵਿਸ਼ਾਲ ਤੇ ਉਸ ਦੀ ਪਤਨੀ ਨਿਸ਼ਾ ਨੇ ਸ਼ੱਕੀ ਹਾਲਾਤ ਵਿੱਚ ਖੁਦਕੁਸ਼ੀ ਕਰ ਲਈ। ਦੋਨਾਂ ਦਾ ਚਾਰ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਵਿਸ਼ਾਲ ਗੋਵਿੰਦਪੁਰਮ 'ਚ ਕੋਚਿੰਗ ਸੈਂਟਰ ਚਲਾਉਂਦਾ ਸੀ। ਜਦਕਿ ਉਸਦੀ ਪਤਨੀ ਨਿਸ਼ਾ ਨੋਇਡਾ ਦੀ ਇੱਕ ਕੰਪਨੀ 'ਚ ਉੱਚੇ ਅਹੁਦੇ ਤੇ ਨੌਕਰੀ ਕਰਦੀ ਸੀ। ਦੋਨਾਂ ਦਾ ਵਿਆਹ 29 ਜੂਨ ਨੂੰ ਹੀ ਹੋਇਆ ਸੀ। ਫਿਲਹਾਲ ਦੋਨਾਂ ਦੇ ਖੁਦਕੁਸ਼ੀ ਕਰਨ ਪਿਛੇ ਦੀ ਵਜ੍ਹਾ ਸਾਫ ਨਹੀਂ ਹੋ ਸਕੀ ਹੈ। ਵਿਆਹ ਤੋਂ ਬਾਅਦ ਵਿਸ਼ਾਲ ਦੇ ਘਰ ਦੋ-ਤਿੰਨ ਦਿਨਾਂ ਤੱਕ ਤਾਂ ਜਸ਼ਨ ਦਾ ਮਾਹੌਲ ਰਿਹਾ, ਪਰ ਜਦੋਂ ਵਿਸ਼ਾਲ 2 ਜੁਲਾਈ ਦੀ ਦੁਪਹਿਰ ਕੋਚਿੰਗ ਸੈਂਟਰ ਲਈ ਰਵਾਨਾ ਹੋਇਆ ਤਾਂ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ। ਪਰਿਵਾਰਕ ਮੈਂਬਰ ਸਾਰੀ ਰਾਤ ਉਸ ਦੀ ਭਾਲ ਕੀਤੀ, ਪਰ ਕੋਈ ਖ਼ਬਰ ਨਹੀਂ ਮਿਲੀ। ਆਖਰਕਾਰ 3 ਜੁਲਾਈ ਨੂੰ ਵਿਸ਼ਾਲ ਦੀ ਲਾਸ਼ ਰੇਲਵੇ ਟਰੈਕ 'ਤੇ ਪਈ ਮਿਲੀ। ਇਸ ਤੋਂ ਬਾਅਦ ਨਿਸ਼ਾ ਦੇ ਪਰਿਵਾਰ ਵਾਲੇ ਵਿਸ਼ਾਲ ਦੇ ਸਸਕਾਰ ਤੋਂ ਬਾਅਦ ਨਿਸ਼ਾ ਨੂੰ ਆਪਣੇ ਘਰ ਲੈ ਗਏ ਜਿਸ ਤੋਂ ਬਾਅਦ 4 ਜੁਲਾਈ ਦੀ ਸਵੇਰ ਨਿਸ਼ਾ ਵੀ ਆਪਣੇ ਕਮਰੇ ਵਿੱਚ ਲਟਕਦੀ ਮਿਲੀ। ਪੁਲਿਸ ਦੋਨਾਂ ਪਰਿਵਾਰਾਂ ਤੋਂ ਪੁਛ ਗਿੱਛ ਕਰ ਰਹੀ ਹੈ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਵੀ ਪੜ੍ਹੋ: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ