ਸ਼ਰਮਨਾਕ! ਦਾਦੇ ਨੇ ਢਾਈ ਸਾਲ ਦੀ ਪੋਤੀ ਨਾਲ ਕੀਤਾ ਕੁਕਰਮ
ਏਬੀਪੀ ਸਾਂਝਾ | 27 Aug 2020 03:49 PM (IST)
ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਸਿਵਲ ਲਾਇਨਜ਼ ਇਲਾਕੇ 'ਚ ਇੱਕ ਦਾਦੇ ਨੇ ਆਪਣੀ ਹੀ ਢਾਈ ਸਾਲ ਦੀ ਪੋਤੀ ਨਾਲ ਕੁਕਰਮ ਕੀਤਾ।
ਸੰਕੇਤਕ ਤਸਵੀਰ
ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਬੇਹੱਦ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ। ਸਿਵਲ ਲਾਇਨਜ਼ ਇਲਾਕੇ 'ਚ ਇੱਕ ਦਾਦੇ ਨੇ ਆਪਣੀ ਹੀ ਢਾਈ ਸਾਲ ਦੀ ਪੋਤੀ ਨਾਲ ਕੁਕਰਮ ਕੀਤਾ। ਮੁਲਜ਼ਮ ਨੇ ਆਪਣੀ ਨੂੰਹ ਦੇ ਪੇਕੇ ਆ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਸਿਵਲ ਲਾਇਨਜ਼ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ:ਆਖਰ ਪਾਕਿਸਤਾਨ ਨੇ ਮੰਨ ਹੀ ਲਈ ਭਾਰਤ ਦੀ ਮੰਗ, ਕਰਤਾਰਪੁਰ ਕੋਰੀਡੋਰ 'ਤੇ ਪੁਲ ਲਈ ਦਿਖਾਇਆ ਹਾਂਪੱਖੀ ਰੁਖ ਪੀੜਤ ਨਾਬਾਲਗ ਦੀ ਮਾਂ ਨੇ ਦੱਸਿਆ ਕਿ ਘਟਨਾ 20 ਅਗਸਤ ਦੀ ਹੈ। ਉਸ ਦਾ ਸੁਹਰਾ ਉਸ ਦੇ ਪੇਕੇ ਘਰ ਆਇਆ ਸੀ। ਇਸ ਤੋਂ ਬਾਅਦ ਉਸ ਦਾ ਸੁਹਰਾ ਉਸ ਦੀ ਬੇਟੀ ਨੂੰ ਖਿਡਾਉਣ ਬਹਾਨੇ ਛੱਤ ਤੇ ਲੈ ਗਿਆ। ਉਥੇ ਉਸ ਨੇ ਬੱਚੀ ਨਾਲ ਕੁਕਰਮ ਕੀਤਾ। ਇਹ ਵੀ ਪੜ੍ਹੋ:ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਚ ਫਾਇਰਿੰਗ ਕਰਨ ਵਾਲੇ ਨੂੰ ਉਮਰ ਕੈਦ, ਨਹੀਂ ਲੈ ਸਕੇਗਾ ਪੈਰੋਲ ਵੀ ਮਹਿਲਾ ਨੇ ਦੱਸਿਆ ਕਿ ਜਦੋਂ ਕਰੀਬ 10 ਮਿੰਟਾਂ ਬਾਅਦ ਉਹ ਆਪਣੇ ਸੁਹਰੇ ਨੂੰ ਬੁਲਾਉਣ ਲਈ ਗਈ ਤਾਂ ਉਹ ਉਸ ਦੀ ਨਾਬਾਲਗ ਬੱਚੀ ਨਾਲ ਅਪਮਾਨਜਨਕ ਸਥਿਤੀ 'ਚ ਸੀ। ਮਹਿਲਾ ਨੇ ਆਪਣੀ ਬੱਚੀ ਨੂੰ ਉਸ ਕੋਲੋਂ ਖੋਹ ਲਿਆ। ਇਸ ਤੋਂ ਮੁਲਜ਼ਮ ਆਪਣੀ ਨੂੰਹ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਥੋਂ ਫਰਾਰ ਹੋ ਗਿਆ। ਸ਼ਿਕਾਇਤਕਰਤਾ ਮੁਤਾਬਕ ਮੁਲਜ਼ਮ ਅਪਰਾਧਿਕ ਬੈਕਗਰਾਊਂਡ ਵਾਲਾ ਹੈ। ਪੁਲਿਸ ਨੇ ਮੁਲਜ਼ਮ ਖਿਲਾਫ ਦੁਸ਼ਕਰਮ ਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।