ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਸ਼ਕਰ ਦੇ ਤੀਜੇ ਅੱਤਵਾਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨਾਲ ਇਹ ਤੀਜਾ ਅੱਤਵਾਦੀ ਵੀ ਟਰੱਕ ਲੈ ਕੇ ਕਸ਼ਮੀਰ ਤੋਂ ਅੰਮ੍ਰਿਤਸਰ ਆਇਆ ਸੀ।ਲਸ਼ਕਰ-ਏ-ਤੋਇਬਾ (LET) ਦੇ ਕਾਰਕੁਨ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਤੀਜੇ ਸਾਥੀ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ, ਜਦੋਂ ਉਹ ਕਸ਼ਮੀਰ ਘਾਟੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ।
ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਵਾਨੀ ਘਾਟੀ 'ਚ ਟਰੱਕ ਰਾਹੀਂ ਹਥਿਆਰ ਸਪਲਾਈ ਕਰਨ ਦੀ ਕੋਸ਼ਿਸ਼ ਵਿੱਚ ਫੜੇ ਗਏ ਸਨ।ਉਨ੍ਹਾਂ ਕੋਲੋਂ 10 ਹੈਂਡ ਗ੍ਰਨੇਡ, ਇੱਕ AK-47 ਰਾਇਫਲ ਅਤੇ 60 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਸਨ।
ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ
ਤੀਜੇ ਸ਼ੱਕੀ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਭੱਟ (29 ਸਾਲ) ਵਜੋਂ ਹੋਈ ਹੈ। ਜਾਵੇਦ ਵੀ ਜ਼ਿਲ੍ਹਾ ਸ਼ੋਪਿਅਨ, ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ।ਪਠਾਨਕੋਟ ਪੁਲਿਸ ਵਲੋਂ ਉਸ ਨੂੰ ਅੰਮ੍ਰਿਤਸਰ-ਜੰਮੂ ਹਾਈਵੇਅ 'ਤੇ ਧੋਬੜਾ ਬ੍ਰਿਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਆਮਿਰ ਹੁਸੈਨ ਵਾਨੀ, ਵਸੀਮ ਹਸਨ ਅਤੇ ਜਾਵੇਦ ਅਹਿਮਦ ਭੱਟ ਬੱਚਪਨ ਦੇ ਦੋਸਤ ਹਨ ਅਤੇ ਇੱਕ ਜਗ੍ਹਾ ਦੇ ਰਹਿਣ ਵਾਲੇ ਹਨ। ਉਨ੍ਹਾਂ 2-3 ਸਾਲ ਪਹਿਲਾਂ ਟਰਾਂਸਪੋਰਟ ਦਾ ਕੰਮ ਸ਼ੁਰੂ ਕੀਤਾ ਸੀ।
ਆਮਿਰ ਅਤੇ ਵਸੀਮ ਵਾਨੀ ਗ੍ਰੇਨੇਡ ਅਤੇ ਏਕੇ 47 ਦੀ ਸਪਲਾਈ ਲੈ ਕੇ ਕਸ਼ਮੀਰ ਲਈ ਰਵਾਨਾ ਹੋਏ ਅਤੇ ਜਾਵੇਦ ਨੂੰ ਅੰਮ੍ਰਿਤਸਰ ਵਿੱਚ ਹਥਿਆਰ ਸਪਲਾਈ ਕਰਨ ਵਾਲੇ ਹੈਲਡਰ ਦੇ ਸੰਪਰਕ ਵਿੱਚ ਰਹਿਣ ਲਈ ਛੱਡ ਦਿੱਤਾ।ਅੱਜ ਜਾਵੇਦ ਨੂੰ ਵੀ ਪਠਾਨਕੋਟ ਵਿੱਚ ਇੱਕ ਟਰੱਕ ਸਮੇਤ ਕਾਬੂ ਕੀਤਾ ਗਿਆ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਇਨ੍ਹਾਂ ਤਿੰਨਾਂ ਨੂੰ ਹਥਿਆਰ ਲਿਆਉਣ ਦਾ ਕੰਮ ਲਸ਼ਕਰ ਦੇ ਅਸ਼ਫਾਕ ਡਾਰ ਨੇ ਸੌਂਪਿਆ ਸੀ। ਅਸ਼ਫਾਕ ਜੰਮੂ-ਕਸ਼ਮੀਰ ਪੁਲਿਸ ਦਾ ਭਗੌੜਾ ਸਿਪਾਹੀ ਹੈ ਜੋ ਲਸ਼ਕਰ ਨਾਲ ਮਿਲ ਗਿਆ ਸੀ। ਜਾਵੇਦ ਦਾ ਭਰਾ ਆਰਿਫ ਅਹਿਮਦ ਭੱਟ ਜੰਮੂ-ਕਸ਼ਮੀਰ ਦੇ ਹੋਮਗਾਰਡ ਵਿੱਚ ਭਰਤੀ ਹੈ।ਜਾਵੇਦ ਨੂੰ ਖੁਦ ਯੂਨਿਟ ਵਲੋਂ 2012 ਵਿੱਚ ਚੁਣਿਆ ਗਿਆ ਸੀ ਪਰ ਬਾਅਦ ਵਿੱਚ ਉਸਨੇ ਨੌਕਰੀ ਛੱਡ ਦਿੱਤੀ ਸੀ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਹਥਿਆਰਾਂ ਦੇ ਨਾਲ ਪਠਾਨਕੋਟ ਤੋਂ ਕਾਬੂ ਲਸ਼ਕਰ ਦੇ ਅੱਤਵਾਦੀਆਂ ਦਾ ਤੀਜਾ ਸਾਥੀ ਵੀ ਗ੍ਰਿਫਤਾਰ
ਏਬੀਪੀ ਸਾਂਝਾ
Updated at:
13 Jun 2020 04:49 PM (IST)
ਪੰਜਾਬ ਪੁਲਿਸ ਨੇ ਲਸ਼ਕਰ ਦੇ ਤੀਜੇ ਅੱਤਵਾਦੀ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।ਦੋ ਦਿਨ ਪਹਿਲਾਂ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਨਾਲ ਇਹ ਤੀਜਾ ਅੱਤਵਾਦੀ ਵੀ ਟਰੱਕ ਲੈ ਕੇ ਕਸ਼ਮੀਰ ਤੋਂ ਅੰਮ੍ਰਿਤਸਰ ਆਇਆ ਸੀ।
ਪਠਾਨਕੋਟ 'ਚ ਗ੍ਰਿਫਤਾਰ ਆਮਿਰ ਹੁਸੈਨ ਵਾਨੀ ਅਤੇ ਵਸੀਮ ਹਸਨ ਤੋਂ ਬਰਾਮਦ ਹੋਏ ਹਥਿਆਰ
- - - - - - - - - Advertisement - - - - - - - - -