ਕੇਰਲ: ਲੌਕਡਾਊਨ ਦੌਰਾਨ ਇੰਨਟਰਨੈਟ ਤੇ ਆਨਲਾਈਨ ਚਾਇਲਡ ਪੌਰਨੋਗ੍ਰਾਫੀ ਫੈਲਾਉਣ ਦੇ ਦੋਸ਼ਾਂ ਹੇਠ 47 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।ਕੇਰਲ 'ਚ ਵੱਖ-ਵੱਖ ਥਾਵਾਂ ਤੇ ਕਾਰਵਾਈ ਕਰਦੇ ਹੋਏ ਇਨ੍ਹਾਂ ਸਾਰੇ ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਕੋਲੋਂ 140 ਇਲਕਟ੍ਰਾਨਿਕ ਉਪਰਣ ਵੀ ਬਰਾਮਦ ਕੀਤੇ ਗਏ ਹਨ।

ਇੱਥੋਂ ਦੇ ਏਡੀਜੀਪੀ ਮਨੋਜ ਅਬਰਾਹਮ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਇੰਨਟਰਨੈਟ ਤੇ ਬੱਚਿਆਂ ਨਾਲ ਹੋ ਰਹੇ ਤਸ਼ੱਦਦ ਸਬੰਧੀ ਕੁਝ ਸਮਗਰੀ ਮਿਲੀ ਸੀ ਜਿਸ ਤੋਂ ਬਾਅਦ Countering Child Sexual Exploitation (CCSE) ਦੀ ਟੀਮ ਹਰਕਤ 'ਚ ਆਈ। ਟੀਮ ਨੇ ਸ਼ਨੀਵਾਰ ਕਈ ਥਾਂ ਤੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਇਹ ਸਮਗਰੀ ਬਰਾਮਦ ਹੋਈ।



ਪੁਲਿਸ ਨੇ ਦੱਸਿਆ ਕੀ ਬਰਾਮਦ ਕੀਤੀ ਗਈ ਸਮਗਰੀ 'ਚ ਜ਼ਿਆਦਾਤਰ ਵੀਡੀਓ ਅਤੇ ਫੋਟੋ ਇਲਾਕੇ ਦੇ ਹੀ ਵਾਸੀ ਬੱਚਿਆਂ ਦੀਆਂ ਹਨ। ਬੱਚਿਆਂ ਦੀ ਉਮਰ 6 ਤੋਂ 15 ਸਾਲ  ਦੇ ਵਿੱਚ ਹੈ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਕਾਰਨ ਲੱਗੇ ਲੌਕਡਾਊਨ ਕਾਰਨ ਕਈ Whatsapp ਗਰੁੱਪਾਂ ਦੀ ਐਕਟੀਵੀਟੀ ਕਾਫੀ ਵਧ ਗਈ ਸੀ।

ਪੁਲਿਸ ਮੁਤਾਬਕ ਬੱਚਿਆਂ ਨਾਲ ਤਸ਼ੱਦਦ ਦਾ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਤੋਂ ਇਹ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਮਸਲਾ ਕੀਤੇ ਨਾ ਕੀਤੇ ਚਾਈਲਡ ਟ੍ਰੈਫਿਕਿੰਗ ਨਾਲ ਵੀ ਜੁੜਿਆ ਹੋ ਸਕਦਾ ਹੈ।