ਪਾਨੀਪਤ: ਦਿੱਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਹਰਿਆਣਾ ਦੇ ਪਾਨੀਪਤ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਤੇਜ਼ ਰਫਤਾਰ ਕਾਰ ਵਲੋਂ ਪੁਲਿਸ ਕਰਮੀ ਨੂੰ ਟਕੱਰ ਮਾਰਨ ਦੀ ਖਬਰ ਆਈ ਹੈ।ਕਾਰ ਚਾਲਕ ਇੱਕ ਟ੍ਰੈਫਿਕ ਪੁਲਿਸ ਦੇ ਸਿਪਾਹੀ ਨੂੰ ਟਕੱਰ ਮਾਰ ਕਈ ਮੀਟਰ ਤੱਕ ਦੂਰ ਘਸੀਟਦਾ ਲੈ ਗਿਆ।ਜਿਸ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਟ੍ਰੈਫਿਕ ਪੁਲਿਸ ਮੁਲਾਜ਼ਮ ਤੇਜ਼ ਰਫਤਾਰ ਕਾਰ ਨੂੰ ਰੋਕਣ ਲਈ ਅੱਗੇ ਆਇਆ ਅਤੇ ਚਾਲਕ ਨੇ ਬੇਰਹਿਮੀ ਨਾਲ ਕਾਰ ਪੁਲਿਸ ਮੁਲਾਜ਼ਮ 'ਚ ਮਾਰੀ ਅਤੇ ਉਸਨੂੰ ਕਾਰ ਦੇ ਬੋਨਟ ਤੇ ਟੰਗ ਕੇ 200 ਮੀਟਰ ਤੱਕ ਘਸੀਟਦਾ ਲੈ ਗਿਆ। ਮੌਕੇ ਤੇ ਮੌਜੂਦ ਰਾਹਗੀਰਾਂ ਅਤੇ ਹੋਕ ਲੋਕਾਂ ਨੇ ਪੁਲਿਸ ਵਾਲੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ।ਜਿੱਥੇ ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ। ਇਸ ਹਾਦਸੇ ਦੀ ਪੂਰੀ ਵੀਡੀਓ ਇੱਕ ਸੀਸੀਟੀਵੀ 'ਚ ਕੈਦ ਹੋ ਗਈ ਹੈ। ਪੁਲਿਸ ਵਾਲੇ ਨੂੰ ਟਕੱਰ ਮਾਰਨ ਤੋਂ ਬਾਅਦ ਵੀ ਕਾਰ ਚਾਲਕ ਨਹੀਂ ਰੁਕਿਆ ਅਤੇ ਇੱਕ ਈ- ਰਿਕਸ਼ਾ ਨੂੰ ਵੀ ਆਪਣੀ ਲਪੇਟ 'ਚ ਲੈ ਲਿਆ। ਇਸ ਭਾਰਤੀ ਨੇ ਕੀਤੀਆਂ ਸਭ ਤੋਂ ਵੱਧ ਡਿਗਰੀਆਂ, ਗਿਣਤੀ ਜਾਣ ਹੋ ਜਾਓਗੇ ਹੈਰਾਨ ਪੁਲਿਸ ਨੇ ਇਸ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰ ਚਾਲਕ ਦੀ ਤਲਾਸ਼ 'ਚ ਲੱਗੀ ਹੈ। ਇਹ ਵੀ ਪੜ੍ਹੋ: 129 ਸਾਲਾਂ ਬਾਅਦ ਭਿਆਨਕ ਚੱਕਰਵਾਤ ਤੂਫਾਨ, ਅਗਲੇ ਛੇ ਤੋਂ ਸੱਤ ਘੰਟੇ ਵਰ੍ਹੇਗਾ ਕਹਿਰ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ