Amritsar news: ਅੰਮ੍ਰਿਤਸਰ ਵਿੱਚ ਚਾਈਨ ਡੋਰ ਨਾਲ ਗਲਾ ਵੱਢਣ ਕਰਕੇ 6 ਸਾਲਾ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਜਦੋਂ ਬੱਚੀ ਆਪਣੇ ਪਿਤਾ ਨਾਲ ਬਾਈਕ ‘ਤੇ ਬੈਠ ਕੇ ਜਾ ਰਹੀ ਸੀ, ਉਸ ਵੇਲੇ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਈ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਦੇ ਮੈਂਬਰ ਲੋਕਾਂ ਨੂੰ ਚਾਈਨਾ ਡੋਰ ਦੀ ਨਾ ਵਰਤੋਂ ਕਰਨ ਦੀ ਅਪੀਲ ਕਰ ਰਹੇ ਹਨ।


ਉੱਥੇ ਹੀ 6 ਸਾਲਾ ਬੱਚੀ ਮਨੀ ਦੇ ਪਿਤਾ ਨੇ ਦੱਸਿਆ ਕਿ ਉਹ ਸਵੇਰੇ ਬਟਾਲਾ ਰੋਡ ‘ਤੇ ਸੈਲੀਬ੍ਰੇਸ਼ਨ ਮਾਲ ਦੇ ਨੇੜੇ ਜਿਵੇਂ ਹੀ ਪੁਲ ‘ਤੇ ਚੜ੍ਹੇ ਤਾਂ ਉਸ ਵੇਲੇ ਬਾਈਕ ਦੇ ਅੱਗੇ ਬੈਠੀ ਉਨ੍ਹਾਂ ਦੀ ਧੀ ਦੇ ਗਲੇ ਵਿੱਚ ਚਾਈਨਾ ਡੋਰ ਲਿਪਟ ਗਈ ਜਿਸ ਕਰਕੇ ਬੱਚੀ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਇਹ ਵੀ ਪੜ੍ਹੋ: Jalandhar News: ਪੰਜਾਬੀਆਂ ਦੇ ਸ਼ੌਂਕ ਵੱਖਰੇ! ਪੀਆਰਟੀਸੀ ਦੇ ਰਿਟਾਇਰਡ ਮੁਲਾਜ਼ਮ ਨੇ ਘਰ ਦੀ ਛੱਤ 'ਤੇ ਹੀ ਬਣਾ ਦਿੱਤੀ ਬਸ...ਐਨਆਰਈ ਵੀ ਵੇਖਣ ਆਉਂਦੇ


ਬੱਚੀ ਦੇ ਪਿਤਾ ਨੇ ਦੱਸਿਆ ਕਿ ਡੋਰ ਦੇ ਅਚਾਨਕ ਲਿਪਟਣ ਕਰਕੇ ਉਸ ਦੀ ਬੱਚੀ ਦੇ ਗਲੇ ਦੀ ਨਸ ਕੱਟ ਗਈ ਜਿਸ ਕਰਕੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਨੀ ਦੇ ਪਿਤਾ ਨੇ ਦੱਸਿਆ ਕਿ ਉਹ ਮਜਦੂਰੀ ਕਰਦਾ ਹੈ ਅਤੇ ਉਸ ਦੀਆਂ ਚਾਰ ਧੀਆਂ ਹਨ, ਜਿਨ੍ਹਾਂ ਵਿਚੋਂ ਇਹ ਸਭ ਤੋਂ ਛੋਟੀ ਸੀ। ਹੁਣ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਉਨ੍ਹਾਂ ਨੇ ਤਾਂ ਆਪਣੀ ਧੀ ਨੂੰ ਗੁਆ ਦਿੱਤਾ ਹੈ, ਪਰ ਤੁਸੀਂ ਚਾਈਨਾ ਡੋਰ ਦੀ ਵਰਤੋਂ ਕਰਨਾ ਬੰਦ ਕਰ ਦਿਓ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਤੁਸੀਂ ਆਪਣੇ ਸ਼ੌਂਕ ਲਈ ਕਿਸੇ ਦੀ ਜਾਨ ਨਾ ਲਓ।


ਇਹ ਵੀ ਪੜ੍ਹੋ: Lok Sabha Election: ਆਪ ਅੱਜ ਤੈਅ ਕਰ ਦੇਵੇਗੀ ਉਮੀਦਵਾਰਾਂ ਦੇ ਨਾਂਅ ! ਦਿੱਲੀ 'ਚ PAC ਦੀ ਮੀਟਿੰਗ


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ।